ਚੇਤਨ ਭਗਤ ਨੇ ਹੁਣ ਪ੍ਰਧਾਨ ਮੰਤਰੀ ਮੋਦੀ ਤੇ ਰਾਹੁਲ ਗਾਂਧੀ ਨਾਲ ਲਿਆ ਪੰਗਾ

07/13/2015 2:48:50 PM

ਮੁੰਬਈ- ''ਨੱਚ ਬੱਲੀਏ ਰਿਐਲਿਟੀ ਸ਼ੋਅ'' ਦੇ ਸਤਵੇਂ ਸੀਜ਼ਨ ਦੇ ਜੱਜ ਅਤੇ ਲੇਖਕ ਚੇਤਨ ਭਗਤ ਹੁਣ ਦੁਬਾਰਾ ਚਰਚਾ ''ਚ ਆ ਗਏ ਹਨ। ਅਸਲ ਵਿਚ ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਰਾਹੁਲ ਗਾਂਧੀ ਨਾਲ ਸ਼ਰੇਆਮ ਪੰਗਾ ਲੈ ਲਿਆ ਹੈ। ਲੇਖਕ ਚੇਤਨ ਭਗਤ ਨੇ ਕਿਹਾ ਕਿ ਨਰਿੰਦਰ ਮੋਦੀ ਕੋਲ ਚੰਗੇ ਵਿਚਾਰ ਹਨ, ਜਦਕਿ ਰਾਹੁਲ ਗਾਂਧੀ ਕੋਲ ਮਾਂ ਹੈ ਪਰ ਹੋਰ ਕੀ ਹੈ ਇਹ ਨਹੀਂ ਪਤਾ? ਜੇਕਰ ਇਸ ਤੋਂ ਇਲਾਵਾ ਉਨ੍ਹਾਂ ਕੋਲ ਕੋਈ ਗੁਣ ਹੈ ਤਾਂ ਦੱਸੋ! ਮੈਂ ਪੂਰੇ ਦੇਸ਼ ''ਚ ਫੈਲਾ ਦੇਵਾਂਗਾ।
ਚੇਤਨ ਨੇ ਗੁਜਰਾਤ ''ਚ ਹੋਏ ਦੰਗਿਆ ਲਈ ਨਰਿੰਦਰ ਮੋਦੀ ਨੂੰ ਦੋਸ਼ੀ ਠਹਿਰਾਇਆ ਹੈ, ਜਦਕਿ ਯੂਪੀ ਦੇ ਮੁਜ਼ੱਫਰਨਗਰ ਦੇ ਦੰਗਿਆ ਲਈ ਉਨ੍ਹਾਂ ਯੂਪੀ ਸਰਕਾਰ ਵੱਲ ਇਸ਼ਾਰਾ ਕੀਤਾ ਹੈ। ਹਾਲਾਂਕਿ ਉਨ੍ਹਾਂ ਦੀ ਇਸ ਟਿੱਪਣੀ ਤੋਂ ਸਾਫ ਜ਼ਾਹਿਰ ਹੁੰਦਾ ਹੈ ਕਿ ਉਨ੍ਹਾਂ ਦਾ ਗੁੱਸਾ ਕਿਸ ਵੱਲ ਹੈ ਪਰ ਇਹ ਕਹਿਣਾ ਜ਼ਰੂਰੀ ਹੈ ਕਿ ਚੇਤਨ ਬਿਨਾਂ ਸੋਚੇ-ਸਮਝੇ ਕੁਝ ਵੀ ਲਿਖ ਦਿੰਦੇ ਹਨ ਅਤੇ ਸੁਰਖੀਆਂ ਬਟੋਰ ਲੈਂਦੇ ਹਨ। ਹੁਣ ਦੇਖਣਾ ਇਹ ਹੈ ਕਿ ਉਨ੍ਹਾਂ ਦੇ ਇਸ ਬਿਆਨ ''ਤੇ ਮੋਦੀ ਅਤੇ ਰਾਹੁਲ ਗਾਂਧੀ ਕੀ ਕਹਿੰਦੇ ਹਨ? ਪਰ ਚੇਤਨ ਦਾ ਇਹ ਬਿਆਨ ਟਵਿਟਰ ''ਤੇ ਟੈਂ੍ਰਡ ਕਰਨ ਲੱਗ ਪਿਆ ਹੈ।

Related News