PM ਮੋਦੀ ਦੇ ਤੀਜੀ ਵਾਰ ਪ੍ਰਧਾਨ ਮੰਤਰੀ ਬਣਨ ''ਤੇ ਭਾਜਪਾ ਅਹੁਦੇਦਾਰਾਂ ਨੇ ਗੁਰਦੁਆਰਾ ਸਾਹਿਬ ਮੱਥਾ ਟੇਕ ਕੀਤੀ ਅਰਦਾਸ
Tuesday, Jun 11, 2024 - 06:22 PM (IST)
ਪੈਰਿਸ (ਭੱਟੀ ਫਰਾਂਸ) - ਫਰਾਂਸ ਤੋਂ ਭਾਜਪਾ ਦੇ ਅਹੁਦੇਦਾਰਾਂ, ਕ੍ਰਮਵਾਰ ਸ਼੍ਰੀ ਜੋਗਿੰਦਰ ਕੁਮਾਰ, ਸ਼ਿਵ ਕੁਮਾਰ, ਬਲਵੀਰ ਸਿੰਘ ਆਦਿ ਨੇ (ਭਾਜਪਾ) ਫਰਾਂਸ ਦੀ ਵਾਇਸ ਪ੍ਰਧਾਨ ਕਵਿਤਾ ਸਿੰਘ ਦੀ ਰਹਿਨੁਮਾਈ ਹੇਠ ਗੁਰਦੁਆਰਾ ਸੰਤ ਬਾਬਾ ਪ੍ਰੇਮ ਸਿੰਘ (ਲਾ-ਕੋਰਨਵ ) ਵਿਖ਼ੇ ਮੱਥਾ ਟੇਕਿਆ। ਇਸ ਦੇ ਨਾਲ ਹੀ ਉਹਨਾਂ ਨੇ ਪੀਐੱਮ ਮੋਦੀ ਦੀ ਚੜ੍ਹਦੀ ਕਲਾ ਵਾਸਤੇ ਅਰਦਾਸ ਕਰਵਾਈ। ਕਵਿਤਾ ਸਿੰਘ ਨੇ ਸਟੇਜ ਤੋਂ ਸੰਬੋਧਨ ਕਰਦੇ ਹੋਏ ਦੱਸਿਆ ਕਿ ਮੋਦੀ ਦੇਸ਼ ਦੇ ਅਜਿਹੇ ਪ੍ਰਧਾਨ ਮੰਤਰੀ ਹਨ, ਜਿਹੜੇ ਕਿ ਸਿੱਖ ਧਰਮ ਦੇ ਗੁਰੂਆਂ ਅਤੇ ਸਾਹਿਬਜ਼ਾਂਦਿਆਂ ਦੇ ਸ਼ਹੀਦੀ ਦਿਹਾੜੇ ਹਰੇਕ ਸਾਲ ਸਰਕਾਰੀ ਤੌਰ 'ਤੇ ਮਨਾਉਂਦੇ ਹਨ।
ਇਹ ਵੀ ਪੜ੍ਹੋ - ਮੈਕਸੀਕੋ 'ਚ ਵੱਡੀ ਵਾਰਦਾਤ: ਹਥਿਆਰਬੰਦ ਵਿਅਕਤੀਆਂ ਨੇ ਦੋ ਬੱਚਿਆਂ ਤੇ 4 ਔਰਤਾਂ ਨੂੰ ਉਤਾਰਿਆ ਮੌਤ ਦੇ ਘਾਟ
ਇਸ ਮੌਕੇ ਸ਼੍ਰੀ ਜੋਗਿੰਦਰ ਕੁਮਾਰ ਅਤੇ ਦਲਜੀਤ ਸਿੰਘ ਨੇ ਵੀ ਸੰਗਤਾਂ ਨੂੰ ਸੰਬੋਧਨ ਕੀਤਾ ਅਤੇ ਪੀਐੱਮ ਮੋਦੀ ਵਾਸਤੇ ਸ਼ੁੱਭ ਕਾਮਨਾਵਾਂ ਮੰਗੀਆਂ ਕਿ ਉਹ ਲਗਾਤਾਰ ਦੇਸ਼ ਦੀ ਸੇਵਾ ਕਰਦੇ ਰਹਿਣ। ਸਟੇਜ ਸੈਕਟਰੀ ਦੀ ਸੇਵਾ ਇਕਬਾਲ ਸਿੰਘ ਭੱਟੀ ਨੇ ਬਾਖੂਬੀ ਤੌਰ 'ਤੇ ਨਿਭਾਈ। ਅਖੀਰ ਵਿੱਚ ਗੁਰੂ ਘਰ ਆਏ ਹੋਏ ਭਾਜਪਾ ਦੇ ਅਹੁਦੇਦਾਰਾਂ ਨੂੰ ਗੁਰੂ ਘਰ ਦੀ ਬਖਸ਼ਿਸ਼ ਸ਼੍ਰੀ ਸਿਰੋਪਾਏ ਵੀ ਦਿੱਤੇ ਗਏ। ਪਹਿਲਾਂ ਤੋਂ ਫਿਨਲੈਂਡ ਵਿਖ਼ੇ ਪ੍ਰੋਗਰਾਮ ਤਹਿ ਹੋਣ ਕਾਰਨ ਭਾਜਪਾ ਫਰਾਂਸ ਦੇ ਮੁਖੀ ਸ਼੍ਰੀ ਅਵਿਨਾਸ਼ ਮਿਸ਼ਰਾ ਜੀ ਹਾਜ਼ਰੀ ਤਾਂ ਨਹੀਂ ਲਗਵਾ ਸਕੇ ਪਰ ਉਨ੍ਹਾਂ ਨੇ ਟੈਲੀਫੋਨ ਕਰਕੇ ਪੀਐੱਮ ਮੋਦੀ ਵਾਸਤੇ ਲੰਮੀ ਉਮਰ ਦੀ ਕਾਮਨਾ ਕੀਤੀ ਅਤੇ ਤੀਸਰੀ ਵਾਰ ਦੇਸ਼ ਦੇ ਪ੍ਰਧਾਨ ਮੰਤਰੀ ਬਣਨ 'ਤੇ ਵਧਾਈ ਦਿੱਤੀ।
ਇਹ ਵੀ ਪੜ੍ਹੋ - ਸਹੁੰ ਚੁੱਕਣ ਤੋਂ ਬਾਅਦ PM ਮੋਦੀ ਨੇ ਟਰੂਡੋ ਨੂੰ ਦਿੱਤਾ ਕਰਾਰਾ ਜਵਾਬ, ਹਰ ਪਾਸੇ ਹੋ ਰਹੀ ਚਰਚਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8