ਮੈਂ ਕਦੀ ਵੀ ਇਨਸਕਿਓਰ ਐਕਟਰ ਨਹੀਂ ਰਿਹਾ : ਅਰਜੁਨ ਕਪੂਰ

Thursday, Feb 22, 2024 - 12:06 PM (IST)

ਮੈਂ ਕਦੀ ਵੀ ਇਨਸਕਿਓਰ ਐਕਟਰ ਨਹੀਂ ਰਿਹਾ : ਅਰਜੁਨ ਕਪੂਰ

ਮੁੰਬਈ (ਬਿਊਰ) - ਅਰਜੁਨ ਕਪੂਰ, ਜਿਸ ਨੂੰ ਰੋਹਿਤ ਸ਼ੈਟੀ ਦੀ ‘ਸਿੰਘਮ ਅਗੇਨ’ ’ਚ ਖਲਨਾਇਕ ਦੇ ਰੂਪ ’ਚ ਉਸ ਦੇ ਬੇਰਹਿਮ ਕਿਰਦਾਰ ਲਈ ਪਿਆਰ ਮਿਲ ਰਿਹਾ ਹੈ। ਉਹ ਕਹਿੰਦਾ ਹੈ ਕਿ ਉਹ ਕੋਈ ਵੀ ਭੂਮਿਕਾ ਨਿਭਾਉਣਾ ਪਸੰਦ ਕਰਦਾ ਹੈ, ਜਿਸ ਲਈ ਉਸ ਦੇ ਨਿਰਦੇਸ਼ਕ ਨੂੰ ਲੱਗਦਾ ਹੈ ਕਿ ਉਹ ਢੁਕਵੀਂ ਹੈ। ਮੈਂ ਸਿਰਫ਼ ਇਸ ਗੱਲ ਦਾ ਸ਼ੁਕਰਗੁਜ਼ਾਰ ਹਾਂ ਕਿ ਮੈਨੂੰ ਅਦਾਕਾਰੀ ਕਰਨ ਦਾ ਮੌਕਾ ਮਿਲਦਾ ਹੈ ਤੇ ਮੈਂ ਹਰ ਰੋਜ਼ ਉਹੀ ਕਰ ਰਿਹਾ ਹਾਂ ਜੋ ਮੈਨੂੰ ਪਸੰਦ ਹੈ। ਇਸ ਲਈ, ਮੈਂ ਕਦੇ ਵੀ ਇਨਸਕਿਓਰ ਅੈਕਟਰ ਨਹੀਂ ਰਿਹਾ। ‘ਗੁੰਡੇ’ ’ਚ ਦੋ ਹੀਰੋ ਵਾਲੀ ਫ਼ਿਲਮ ਕਰਨ ਵਾਲਾ ਮੈਂ ਆਪਣੇ ਸਮੇਂ ’ਚ ਪਹਿਲਾ ਵਿਅਕਤੀ ਸੀ। 

ਇਹ ਖ਼ਬਰ ਵੀ ਪੜ੍ਹੋ : ਕਿਸਾਨੀ ਹੱਕ ’ਚ ਨਿੱਤਰੀ ਸੋਨੀਆ ਨੇ ਕਿਹਾ– ਬਜ਼ੁਰਗਾਂ, ਬੀਬੀਆਂ ਤੇ ਬੱਚਿਆਂ ਲਈ ਬੇਹੱਦ ਖ਼ਤਰਨਾਕ ਨੇ ਹੰਝੂ ਗੈਸ ਦੇ ਗੋਲੇ

‘ਮੁਬਾਰਕਾਂ’ ’ਚ ਇਕ ਗਰੁੱਪ ’ਚ ਕੰਮ ਕਰਨ ਵਾਲਾ ਪਹਿਲਾ ‘ਕੀ ਐਂਡ ਕਾ’ ’ਚ ਕਰੀਨਾ ਕਪੂਰ ਖਾਨ ਦੇ ਘਰੇਲੂ ਪਤੀ ਦਾ ਕਿਰਦਾਰ ਨਿਭਾਉਣ ਲਈ ਚੁਣਿਆ ਗਿਆ ਸੀ। ਮੈਂ ਉਨ੍ਹਾਂ ਸਾਰੇ ਨਿਰਦੇਸ਼ਕਾਂ ਤੇ ਨਿਰਮਾਤਾਵਾਂ ਦਾ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਮੈਨੂੰ ਚਮਕਣ ਦਾ ਮੌਕਾ ਦਿੱਤਾ। ਮੈਨੂੰ ਖੁਸ਼ੀ ਹੈ ਕਿ ਰੋਹਿਤ ਸ਼ੈੱਟੀ ਨੇ ਦੇਖਿਆ ਕਿ ਮੇਰੇ ’ਚ ‘ਸਿੰਘਮ ਅਗੇਨ’ ’ਚ ਵਿਲੇਨ ਦਾ ਕਿਰਦਾਰ ਨਿਭਾਉਣ ਦੀ ਸਮਰੱਥਾ ਹੈ, ਜਿਸ ’ਚ ਬਹੁਤ ਸਾਰੇ ਸਿਤਾਰੇ ਹਨ। ਮੈਂ ਜਾਣਦਾ ਹਾਂ ਕਿ ਮੈਂ ਇਸ ਨੂੰ ਆਪਣਾ ਸਭ ਕੁਝ ਦੇ ਦਿੱਤਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਿਰਆ ਕੁਮੈਂਟ ਕਰਕੇ ਸਾਂਝੀ ਕਰੋ।


author

sunita

Content Editor

Related News