ਪਾਪਾ ਬਣੇ ਅਪਾਰਸ਼ਕਤੀ ਖੁਰਾਨਾ, ਪਤਨੀ ਆਕ੍ਰਿਤੀ ਨੇ ਦਿੱਤਾ ਧੀ ਨੂੰ ਜਨਮ

Friday, Aug 27, 2021 - 05:27 PM (IST)

ਪਾਪਾ ਬਣੇ ਅਪਾਰਸ਼ਕਤੀ ਖੁਰਾਨਾ, ਪਤਨੀ ਆਕ੍ਰਿਤੀ ਨੇ ਦਿੱਤਾ ਧੀ ਨੂੰ ਜਨਮ

ਮੁੰਬਈ- ਬਾਲੀਵੁੱਡ ਅਦਾਕਾਰ ਅਪਾਰਸ਼ਕਤੀ ਖੁਰਾਨਾ ਦੇ ਘਰ ਹਾਲ ਹੀ 'ਚ ਨੰਨ੍ਹੇ ਬੱਚੇ ਦੀ ਕਿਲਕਾਰੀ ਗੂੰਜੀ ਹੈ। ਅਪਾਰਸ਼ਕਤੀ ਖੁਰਾਨਾ ਦੀ ਪਤਨੀ ਆਕ੍ਰਿਤੀ ਆਹੂਜਾ ਖੁਰਾਨਾ ਨੇ ਇਕ ਪਿਆਰੀ ਜਿਹੀ ਧੀ ਨੂੰ ਜਨਮ ਦਿੱਤਾ ਹੈ। ਇਸ ਖੁਸ਼ਖਬਰੀ ਦੀ ਜਾਣਕਾਰੀ ਅਪਾਰਸ਼ਕਤੀ ਨੇ ਇਕ ਪੋਸਟ ਸ਼ੇਅਰ ਕਰਕੇ ਦਿੱਤੀ। ਇਸ ਪੋਸਟ ਦੇ ਨਾਲ ਉਨ੍ਹਾਂ ਨੇ ਆਪਣੀ ਲਾਡਲੀ ਦਾ ਨਾਂ ਅਤੇ ਜਨਮ ਤਾਰੀਕ ਵਾਲਾ ਇਕ ਪਿਆਰਾ ਕਾਰਡ ਸ਼ੇਅਰ ਕੀਤਾ ਹੈ।  ਇਸ ਕਾਰਡ 'ਤੇ ਅਪਾਰਸ਼ਕਤੀ ਅਤੇ ਆਕ੍ਰਿਤੀ 27 ਅਗਸਤ 2021 ਨੂੰ ਆਰਜ਼ੋਈ ਏ ਖੁਰਾਨਾ ਦਾ ਪਿਆਰ ਨਾਲ ਸਵਾਗਤ ਕਰਦੇ ਹਨ। 

PunjabKesari
ਜੋੜੇ ਨੇ ਆਪਣੀ ਲਾਡਲੀ ਧੀ ਦਾ ਨਾਂ ਆਰਜ਼ੋਈ.ਏ.ਖੁਰਾਨਾ (ਆਰਜ਼ੋਈ ਅਪਾਰਸ਼ਕਤੀ ਖੁਰਾਨਾ) ਰੱਖਿਆ ਹੈ। ਇਸ ਖਬਰ ਤੋਂ ਬਾਅਦ ਹੀ ਸੋਸ਼ਲ ਮੀਡੀਆ 'ਤੇ ਜੋੜੇ ਨੂੰ ਵਧਾਈਆਂ ਮਿਲਣ ਲੱਗਈਆਂ ਹਨ। ਕੁਝ ਦਿਨ ਪਹਿਲੇ ਹੀ ਅਪਾਰਸ਼ਕਤੀ ਨੇ ਆਪਣੀ ਪਤਨੀ ਦੀ ਗੋਦ ਭਰਾਈ ਦਾ ਇਕ ਖ਼ੂਬਸੂਰਤ ਵੀਡੀਓ ਸਾਂਝਾ ਕੀਤਾ ਸੀ।

ਵੀਡੀਓ 'ਚ ਦੇਖਿਆ ਗਿਆ ਕਿ ਆਕ੍ਰਿਤੀ ਨੂੰ ਇਸ ਖੁਸ਼ੀ ਦੇ ਮੌਕੇ 'ਤੇ ਆਸ਼ੀਰਵਾਦ ਦੇਣ ਲਈ ਪੂਰਾ ਪਰਿਵਾਰ ਇਕੱਠਾ ਹੋਇਆ ਅਤੇ ਮਾਤਾ-ਪਿਤਾ ਬਣਨ ਵਾਲੇ ਜੋੜੇ ਨੂੰ ਢੇਰ ਸਾਰੀਆਂ ਸ਼ੁੱਭਕਾਮਨਾਵਾਂ ਦਿੱਤੀਆਂ। ਬੀਤੀ 4 ਜੂਨ ਨੂੰ ਆਪਣੀ ਪਤਨੀ ਦੇ ਗਰਭਵਤੀ ਹੋਣ ਦੀ ਜਾਣਕਾਰੀ ਦਿੱਤੀ ਸੀ। ਅਪਾਰਸ਼ਕਤੀ ਖੁਰਾਨਾ ਅਤੇ ਆਕ੍ਰਿਤੀ ਨੇ 7 ਸਤੰਬਰ 2014 ਨੂੰ ਵਿਆਹ ਕੀਤਾ ਸੀ।


author

Aarti dhillon

Content Editor

Related News