ਅੰਕੁਰ ਰਾਠੀ ਨੇ ਪਤਨੀ ਅਨੁਜਾ ਨਾਲ ਕਰਵਾਇਆ ਫ਼ੋਟੋਸ਼ੂਟ, ਦੇਖੋ ਜੋੜੇ ਦੀਆਂ ਰੋਮਾਂਟਿਕ ਤਸਵੀਰਾਂ

07/04/2022 6:08:45 PM

ਬਾਲੀਵੁੱਡ ਡੈਸਕ: ‘ਥੱਪੜ’ ਫ਼ੇਮ ਅੰਕੁਰ ਰਾਠੀ ਨੇ 15 ਜੂਨ 2022 ਨੂੰ ਪ੍ਰੇਮਿਕਾ ਅਨੁਜਾ ਜੋਸ਼ੀ ਨਾਲ ਵਿਆਹ ਕਰਵਾਇਆ ਸੀ, ਜਿਸ ਦੀਆਂ ਤਸਵੀਰਾਂ ਇੰਟਰਨੈੱਟ ’ਤੇ ਖੂਬ ਵਾਇਰਲ ਹੋਈਆਂ ਸਨ। ਵਿਆਹ ਤੋਂ ਬਾਅਦ ਦੋਵੇਂ ਇਕੱਠੇ ਕਾਫ਼ੀ ਸਮਾਂ ਬਤੀਤ ਕਰ ਰਹੇ ਹਨ। ਇਸ ਦੌਰਾਨ ਅਨੁਜ ਨੇ ਪਤਨੀ ਨਾਲ ਰੋਮਾਂਟਿਕ ਫ਼ੋਟੋਸ਼ੂਟ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ, ਜੋ ਇੰਟਰਨੈੱਟ ’ਤੇ ਕਾਫੀ ਵਾਇਰਲ ਹੋ ਰਹੀਆਂ ਹਨ।

PunjabKesari

ਇਹ ਵੀ ਪੜ੍ਹੋ : ਫ਼ੈਮਿਨਾ ਮਿਸ ਇੰਡੀਆ ਇਵੈਂਟ ’ਚ ਪਹੁੰਚੀ ਮਲਾਇਕਾ ਅਰੋੜਾ, ਅਦਾਕਾਰਾ ਨੇ ਦਿਖਾਈ ਬੋਲਡ ਲੁੱਕ

ਅਨੁਜ  ਰਾਠੀ ਨੇ ਇਹ ਤਸਵੀਰਾਂ ਆਪਣੇ ਇੰਸਟਾਗ੍ਰਾਮ ’ਤੇ ਸਾਂਝੀਆਂ ਕੀਤੀਆਂ ਹਨ ਅਤੇ ਇਸ ਨਾਲ ਕੈਪਸ਼ਨ ਵੀ ਲਿਖਿਆ ਹੈ ‘Glitter and Sprinkles’

PunjabKesari

ਇਨ੍ਹਾਂ ਤਸਵੀਰਾਂ ’ਚ ਦੇਖਿਆ ਜਾ ਸਕਦਾ ਹੈ ਕਿ ਤਸਵੀਰਾਂ ’ਚ ਅਨੁਜਾ ਆਫ਼ ਵਾਈਟ ਗਾਊਨ ’ਚ ਨਜ਼ਰ ਆ ਰਹੀ ਹੈ।ਇਸ ਦੇ ਨਾਲ ਉਸ ਨੇ ਗਲੇ ’ਚ ਖੂਬਸੂਰਤ ਨੈੱਰਲੇਸ ਪਾਇਆ ਹੈ। ਅਨੁਜਾ ਨੇ ਵਾਈਟ ਪਿੰਨ ਨਾਲ ਹੇਅਰਸਟਾਈਲ ਬਣਾਇਆ ਹੈ।

PunjabKesari

ਅਨੁਜਾ ਓਵਰਆਲ ਲੁੱਕ ’ਚ ਬੇਹੱਦ ਸ਼ਾਨਦਾਰ ਲੱਗ ਰਹੀ ਹੈ। ਦੂਜੇ ਪਾਸੇ ਅੰਕੁਰ ਰਾਠੀ ਸਫ਼ੇਦ ਸ਼ਰਟ ਦੇ ਨਾਲ ਕਾਲੇ ਰੰਗ ਦੇ ਪੈਂਟ ਕੋਟ ’ਚ ਕਾਫ਼ੀ ਸਮਾਰਟ  ਲੱਗ ਰਹੇ ਹਨ।

PunjabKesari

ਖੂਬਸੂਰਤ ਬੰਗਲੇ ’ਚ ਇਹ ਜੋੜਾ ਕਦੇ ਇਕ ਦੂਜੇ ਦੀਆਂ ਬਾਹਾਂ ’ਚ ਤਾਂ ਕਦੇ ਇਕ ਦੂਜੇ ਨੂੰ ਦੇਖ ਹੋਏ ਪੋਜ਼ ਦੇ ਰਹੇ ਹਨ। ਦੋਵਾਂ ਨੇ ਕੈਮਰੇ ਸਾਹਮਣੇ ਆਕਰਸ਼ਿਤ ਪੋਜ਼ ਦਿੱਤੇ ਹਨ। ਜੋੜੇ ਦੀਆਂ ਇਨ੍ਹਾਂ ਤਸਵੀਰਾਂ ਨੂੰ ਪ੍ਰਸ਼ੰਸਕ ਬੇਹੱਦ ਪਸੰਦ ਕਰ ਰਹੇ ਹਨ।

PunjabKesari

ਇਹ ਵੀ ਪੜ੍ਹੋ : ‘ਨਾ ਆਨਾ ਇਸ ਦੇਸ ਲਾਡੋ’ ਫ਼ੇਮ ਨਤਾਸ਼ਾ ਸ਼ਰਮਾ ਦੀ ਗੋਦ ਭਰਾਈ, ਵਿਆਹ ਦੇ 10 ਸਾਲਾਂ ਬਾਅਦ ਬਣੇਗੀ ਮਾਂ

ਤੁਹਾਨੂੰ ਦੱਸ ਦੇਈਏ ਕਿ ਅੰਕੁਰ ਅਤੇ ਅਨੁਜਾ ਪਿਛਲੇ 7 ਸਾਲਾਂ ਤੋਂ ਇਕ ਦੂਸਰੇ ਨੂੰ ਡੇਟ ਕਰ ਰਹੇ ਸਨ ਅਤੇ 15 ਜੂਨ ਨੂੰ ਦੋਵੇਂ ਹਮੇਸ਼ਾ ਲਈ ਇਕ-ਦੂਸਰੇ ਦੇ ਹੋ ਗਏ।

PunjabKesari

ਅੰਕੁਰ ਦੇ ਟੀ.ਵੀ ਕਰੀਅਰ ਦੀ ਗੱਲ ਕਰੀਏ ਤਾਂ ਅੰਕੁਰ ਰਾਠੀ ‘ਫ਼ੋਰ ਸ਼ੌਟਸ ਪਲੀਜ਼’, ‘ਅਣਦੇਖੀ’ ਵੈੱਬ ਸ਼ੋਅ ’ਚ ਨਜ਼ਰ ਆ ਚੁੱਕੇ ਹਨ। ਇਸ  ਦੇ ਨਾਲ ਹੀ ਅਨੁਜਾ ਵੀ ਪੇਸ਼ੇ ਤੋਂ ਅਦਾਕਾਰਾ ਹੈ। ਅਨੁਜਾ ‘ਹੈਲੋ ਮਿਨੀ’ ’ਚ ਕੰਮ ਕਰ ਚੁੱਕੀ ਹੈ ਅਤੇ ਇਸ ਸਮੇਂ ਇੰਗਲਿਸ਼ ਮੈਡੀਕਲ ਡਰਾਮਾ ‘ਦਿ ਰੈਜ਼ੀਡੈੱਟ’ ’ਤੇ ਕੰਮ ਕਰ ਰਹੀ ਹੈ।


Anuradha

Content Editor

Related News