ਅੰਕਿਤਾ ਨੇ ਪਤੀ ਵਿੱਕੀ ਨਾਲ ਕਰਵਾਇਆ ਫੋਟੋਸ਼ੂਟ, ਜੋੜੇ ਦੀ ਰੋਮਾਂਟਿਕ ਕੈਮਿਸਟਰੀ ''ਤੇ ਦਿਲ ਹਾਰੇ ਪ੍ਰਸ਼ੰਸਕ

07/02/2022 3:45:23 PM

ਮੁੰਬਈ- ਅਦਾਕਾਰਾ ਅੰਕਿਤਾ ਲੋਖੰਡੇ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ। ਅੰਕਿਤਾ ਦੀ ਕੋਈ ਤਸਵੀਰ ਹੋਵੇ ਜਾਂ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਜਾਂਦੀ ਹੈ। ਹਾਲ ਹੀ 'ਚ ਅੰਕਿਤਾ ਨੇ ਪਤੀ ਵਿੱਕੀ ਜੈਨ ਨਾਲ ਕੁਝ ਰੋਮਾਂਟਿਕ ਤਸਵੀਰਾਂ ਸਾਂਝੀਆਂ ਕੀਤੀਆਂ ਹਨ ਜੋ ਇਸ ਸਮੇਂ ਚਰਚਾ 'ਚ ਹਨ।

PunjabKesari
ਤਸਵੀਰਾਂ 'ਚ ਅੰਕਿਤਾ ਦਾ ਹੁਣ ਤੱਕ ਦਾ ਸਭ ਤੋਂ ਬੋਲਡ ਅੰਦਾਜ਼ ਦੇਖਣ ਨੂੰ ਮਿਲ ਰਿਹਾ ਹੈ। ਲੁੱਕ ਦੀ ਗੱਲ ਕਰੀਏ ਤਾਂ ਅੰਕਿਤਾ ਨੇ ਡੀਪ ਹਾਲਟਰ ਨੈੱਕ ਟੀਲ ਰੰਗ ਦੀ ਚਮਕਦਾਰ ਡਰੈੱਸ ਕੈਰੀ ਕੀਤੀ ਹੋਈ ਹੈ।

PunjabKesari
ਥਾਈ ਹਾਈ ਸਲਿਟ ਡਰੈੱਸ 'ਚ ਉਹ ਆਪਣੀਆਂ ਸੀਜ਼ਲਿੰਗ ਲੈੱਗਸ ਫਲਾਂਟ ਕਰ ਰਹੀ ਹੈ। ਅੰਕਿਤਾ ਨੇ ਮਿਨੀਮਲ ਮੇਕਅਪ, ਨਿਊਡ ਲਿਪਸਟਿਕ ਨਾਲ ਲੁੱਕ ਨੂੰ ਪੂਰਾ ਕੀਤਾ ਹੋਇਆ ਹੈ। ਹੇਅਰਸਟਾਈਲ ਦੀ ਗੱਲ ਕਰੀਏ ਤਾਂ ਅੰਕਿਤਾ ਨੇ ਬਨ ਬਣਾਇਆ ਹੋਇਆ ਹੈ।

PunjabKesari
ਪਤੀ ਵਿੱਕੀ ਦੀ ਗੱਲ ਕਰੀਏ ਤਾਂ ਉਹ ਬਲੈਕ ਰੰਗ ਦੇ ਕੋਟ-ਪੈਂਟ ਦੇ ਨਾਲ ਵ੍ਹਾਈਟ ਰੰਗ ਦੀ ਸ਼ਰਟ 'ਚ ਹੈਂਡਸਮ ਦਿਖੇ। ਤਸਵੀਰਾਂ 'ਚ ਉਹ ਆਪਣੇ ਪਤੀ ਦੇ ਨਾਲ ਇਕ ਤੋਂ ਵਧ ਕੇ ਇਕ ਰੋਮਾਂਟਿਕ ਪੋਜ਼ ਦਿੰਦੀ ਨਜ਼ਰ ਆ ਰਹੀ ਹੈ।

PunjabKesari
ਕੁਝ ਤਸਵੀਰਾਂ 'ਚ ਅਦਾਕਾਰਾ ਪਤੀ ਦੀ ਗੋਦ 'ਚ ਬੈਠੀ ਨਜ਼ਰ ਆਈ, ਜਿਸ 'ਚ ਦੋਵੇਂ ਕਾਫੀ ਕੋਜ਼ੀ ਹੁੰਦੇ ਵੀ ਦਿਖੇ। ਇਨ੍ਹਾਂ 'ਚੋਂ ਦੋਵਾਂ ਦੇ ਵਿਚਾਲੇ ਬਹੁਤ ਸੀਜ਼ਲਿੰਗ ਕੈਮਿਸਟਰੀ ਨਜ਼ਰ ਆ ਰਹੀ ਹੈ। ਪ੍ਰਸ਼ੰਸਕ ਅੰਕਿਤਾ ਦੀਆਂ ਇਨ੍ਹਾਂ ਤਸਵੀਰਾਂ ਨੂੰ ਕਾਫੀ ਪਸੰਦ ਕਰ ਰਹੇ ਹਨ।

PunjabKesari

PunjabKesari


Aarti dhillon

Content Editor

Related News