ਰਣਬੀਰ ਕਪੂਰ ਦੀ ‘ਐਨੀਮਲ’ ਫ਼ਿਲਮ ਦਾ ਧਮਾਕੇਦਾਰ ਟਰੇਲਰ ਰਿਲੀਜ਼, ਦੇਖੋ ਵੀਡੀਓ

Thursday, Nov 23, 2023 - 03:54 PM (IST)

ਰਣਬੀਰ ਕਪੂਰ ਦੀ ‘ਐਨੀਮਲ’ ਫ਼ਿਲਮ ਦਾ ਧਮਾਕੇਦਾਰ ਟਰੇਲਰ ਰਿਲੀਜ਼, ਦੇਖੋ ਵੀਡੀਓ

ਐਂਟਰਟੇਨਮੈਂਟ ਡੈਸਕ– 1 ਦਸੰਬਰ ਨੂੰ ਰਿਲੀਜ਼ ਹੋਣ ਜਾ ਰਹੀ ਬਾਲੀਵੁੱਡ ਫ਼ਿਲਮ ‘ਐਨੀਮਲ’ ਦਾ ਟਰੇਲਰ ਸਾਹਮਣੇ ਆ ਚੁੱਕਾ ਹੈ, ਜੋ ਸ਼ਾਨਦਾਰ ਹੈ। ਟਰੇਲਰ ’ਚ ਰੱਜ ਕੇ ਹਿੰਸਾ ਦੇਖਣ ਨੂੰ ਮਿਲ ਰਹੀ ਹੈ, ਜਿਸ ਦੇ ਚਲਦਿਆਂ ਇਸ ਫ਼ਿਲਮ ਨੂੰ ਏ ਸਰਟੀਫਿਕੇਟ ਦਿੱਤਾ ਗਿਆ ਹੈ। ਭਾਵ ਇਸ ਫ਼ਿਲਮ ਨੂੰ 18 ਸਾਲ ਤੋਂ ਘੱਟ ਉਮਰ ਦੇ ਨੌਜਵਾਨ ਨਹੀਂ ਦੇਖ ਸਕਦੇ।

ਟਰੇਲਰ 3 ਮਿੰਟ ਤੇ 32 ਸਕਿੰਟ ਦਾ ਹੈ, ਜਿਸ ’ਚ ਕਹਾਣੀ ਦੀ ਬਹੁਤ ਜ਼ਿਆਦਾ ਝਲਕ ਦੇਖਣ ਨੂੰ ਮਿਲਦੀ ਹੈ। ਟਰੇਲਰ ਤੋਂ ਪਤਾ ਲੱਗਦਾ ਹੈ ਕਿ ਰਣਬੀਰ ਕਪੂਰ ਆਪਣੇ ਪਿਤਾ ਅਨਿਲ ਕਪੂਰ ਲਈ ਪਾਗਲ ਹਨ ਤੇ ਉਨ੍ਹਾਂ ਨੂੰ ਸੁਪਰਹੀਰੋ ਵਾਂਗ ਪੂਜਦੇ ਹਨ।

ਇਹ ਖ਼ਬਰ ਵੀ ਪੜ੍ਹੋ : ਅਦਾਕਾਰਾ ਤ੍ਰਿਸ਼ਾ ਬਾਰੇ ਮੰਸੂਰ ਅਲੀ ਦੀ ਵਿਵਾਦਿਤ ਟਿੱਪਣੀ ’ਤੇ ਭਖਿਆ ਵਿਵਾਦ, ਚਿਰੰਜੀਵੀ ਨੇ ਸੁਣਾਈਆਂ ਖ਼ਰੀਆਂ-ਖ਼ਰੀਆਂ

ਫ਼ਿਲਮ ’ਚ ਬੌਬੀ ਦਿਓਲ ਵਿਲੇਨ ਦੀ ਭੂਮਿਕਾ ’ਚ ਹਨ, ਜਿਨ੍ਹਾਂ ਨੂੰ ਰਣਬੀਰ ਕਪੂਰ ਨਾਲ ਲੜਦੇ ਸਾਫ ਦੇਖਿਆ ਜਾ ਸਕਦਾ ਹੈ। ਇਸ ਤੋਂ ਇਲਾਵਾ ਗੰਨ ਐਕਸ਼ਨ ਸੀਨਜ਼ ਵੀ ਸ਼ਾਨਦਾਰ ਦਿਖਾਏ ਗਏ ਹਨ।

ਫ਼ਿਲਮ ਨੂੰ ਸੰਦੀਪ ਰੈੱਡੀ ਵਾਂਗਾ ਨੇ ਲਿਖਿਆ ਤੇ ਡਾਇਰੈਕਟ ਕੀਤਾ ਹੈ, ਜੋ 3 ਘੰਟੇ ਤੇ 21 ਮਿੰਟਾਂ ਦੀ ਹੋਣ ਵਾਲੀ ਹੈ। ਫ਼ਿਲਮ ’ਚ ਰਣਬੀਰ ਕਪੂਰ, ਰਸ਼ਮਿਕਾ ਮੰਦਾਨਾ, ਅਨਿਲ ਕਪੂਰ, ਬੌਬੀ ਦਿਓਲ, ਤ੍ਰਿਪਤੀ ਦਿਮਰੀ ਤੇ ਸ਼ਕਤੀ ਕਪੂਰ ਅਹਿਮ ਭੂਮਿਕਾਵਾਂ ਨਿਭਾਅ ਰਹੇ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਤੁਹਾਨੂੰ ‘ਐਨੀਮਲ’ ਦਾ ਟਰੇਲਰ ਕਿਵੇਂ ਦਾ ਲੱਗਾ? ਕੁਮੈਂਟ ਕਰਕੇ ਜ਼ਰੂਰ ਦੱਸੋ।


author

Rahul Singh

Content Editor

Related News