‘ਐਨੀਮਲ ਪਾਰਕ’ ’ਚ ਹੋਵੇਗਾ ਧਮਾਕਾ, ਜਾਣੋ ਕਦੋਂ ਸ਼ੁਰੂ ਹੋਵੇਗੀ ਫ਼ਿਲਮ ਦੀ ਸ਼ੂਟਿੰਗ

Thursday, Feb 01, 2024 - 05:39 PM (IST)

ਮੁੰਬਈ (ਬਿਊਰੋ)– ਸੰਦੀਪ ਰੈੱਡੀ ਵਾਂਗਾ ਦੀ ਫ਼ਿਲਮ ‘ਐਨੀਮਲ’ ਦਸੰਬਰ, 2023 ’ਚ ਰਿਲੀਜ਼ ਹੋਈ ਤਾਂ ਇਸ ਨੇ ਬਾਕਸ ਆਫਿਸ ’ਤੇ ਤੂਫ਼ਾਨ ਲਿਆ ਦਿੱਤਾ। ਰਣਬੀਰ ਕਪੂਰ, ਰਸ਼ਮਿਕਾ ਮੰਦਾਨਾ ਤੇ ਬੌਬੀ ਦਿਓਲ ਸਟਾਰਰ ਇਸ ਫ਼ਿਲਮ ਨੇ ਵਿਵਾਦਾਂ ਦੇ ਬਾਵਜੂਦ ਬੰਪਰ ਕਮਾਈ ਕੀਤੀ ਸੀ। ਫ਼ਿਲਮ ’ਚ ਰਣਬੀਰ ਤੇ ਬੌਬੀ ਦਿਓਲ ਦੇ ਖ਼ੂਬਸੂਰਤ ਅੰਦਾਜ਼ ਦੀ ਕਾਫ਼ੀ ਚਰਚਾ ਹੋਈ ਸੀ। ਇਸੇ ਫ਼ਿਲਮ ’ਚ ਸੰਦੀਪ ਰੈੱਡੀ ਵਾਂਗਾ ਨੇ ਵੀ ਸੀਕੁਅਲ ‘ਐਨੀਮਲ ਪਾਰਕ’ ਦੀ ਝਲਕ ਦਿਖਾਈ ਸੀ। ਉਦੋਂ ਤੋਂ ਪ੍ਰਸ਼ੰਸਕ ‘ਐਨੀਮਲ ਪਾਰਕ’ ਦੀ ਰਿਲੀਜ਼ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਹੁਣ ਇਸ ਸਬੰਧੀ ਇਕ ਜ਼ਬਰਦਸਤ ਅਪਡੇਟ ਸਾਹਮਣੇ ਆਈ ਹੈ।

‘ਮਿਡ ਡੇ’ ਦੀ ਰਿਪੋਰਟ ਮੁਤਾਬਕ ਸੰਦੀਪ ਰੈੱਡੀ ਵਾਂਗਾ ਨੇ ‘ਐਨੀਮਲ ਪਾਰਕ’ ਦੀ ਸਕ੍ਰਿਪਟ ਤਿਆਰ ਕੀਤੀ ਹੈ। ਕਹਾਣੀ ’ਚ ਧਮਾਕੇਦਾਰ ਮੋੜ ਆਉਣਗੇ। ਇਸ ਦੇ ਨਾਲ ਬਹੁਤ ਸਾਰੇ ਭਾਵਨਾਤਮਕ ਤੱਤ ਵੀ ਹੋਣਗੇ। ਦੱਸਿਆ ਜਾ ਰਿਹਾ ਹੈ ਕਿ ‘ਐਨੀਮਲ ਪਾਰਕ’ ਦੀ ਕਹਾਣੀ ਦਾ ਮੁੱਢਲਾ ਪਲਾਟ ਤਿਆਰ ਕੀਤਾ ਗਿਆ ਹੈ। ਇਸ ਨੂੰ ਅੱਗੇ ਲਿਜਾਣ ਲਈ ਲੇਖਕਾਂ ਦੀ ਟੀਮ ਫਰਵਰੀ ਤੋਂ ਕੰਮ ਕਰਨਾ ਸ਼ੁਰੂ ਕਰ ਦੇਵੇਗੀ।

ਇਹ ਖ਼ਬਰ ਵੀ ਪੜ੍ਹੋ : ਗਿੱਪੀ ਗਰੇਵਾਲ ਦਾ ਵੱਖਰਾ ਤੇ ਡ੍ਰੀਮ ਪ੍ਰਾਜੈਕਟ ‘ਵਾਰਨਿੰਗ 2’ ਸਾਲ ਦੀ ਪਹਿਲੀ ਐਕਸ਼ਨ ਫ਼ਿਲਮ

‘ਐਨੀਮਲ ਪਾਰਕ’ ਦੀ ਕਹਾਣੀ ਇਸ ਤਰ੍ਹਾਂ ਦੀ ਹੋਵੇਗੀ
ਰਿਪੋਰਟ ਮੁਤਾਬਕ ਇਕ ਸੂਤਰ ਨੇ ਦੱਸਿਆ ਕਿ ‘ਐਨੀਮਲ’ ਦੇ ਨਿਰਮਾਣ ਦੌਰਾਨ ਇਸ ਨੂੰ ਫਰੈਂਚਾਇਜ਼ੀ ਬਣਾਉਣ ਦਾ ਫ਼ੈਸਲਾ ਲਿਆ ਗਿਆ ਸੀ। ਸੀਕੁਅਲ ਦਾ ਇਕ ਬੁਨਿਆਦੀ ਢਾਂਚਾ ਯਾਨੀ ‘ਐਨੀਮਲ ਪਾਰਕ’ ਵੀ ਤਿਆਰ ਕੀਤਾ ਗਿਆ ਸੀ ਕਿ ਇਸ ’ਚ ਕੀ ਹੋਵੇਗਾ ਤੇ ਚੀਜ਼ਾਂ ਕਿਵੇਂ ਸ਼ਾਮਲ ਕੀਤੀਆਂ ਜਾਣਗੀਆਂ। ਦੱਸਿਆ ਜਾ ਰਿਹਾ ਹੈ ਕਿ ‘ਐਨੀਮਲ ਪਾਰਕ’ ਦੀ ਕਹਾਣੀ ਰਣਵਿਜੇ ਯਾਨੀ ਰਣਬੀਰ ਦੇ ਦਿੱਖ ’ਤੇ ਕੇਂਦਰਿਤ ਹੋਵੇਗੀ। ਇਸ ਤੋਂ ਇਲਾਵਾ ਰਣਵਿਜੇ ਦੀ ਪਤਨੀ ਗੀਤਾਂਜਲੀ (ਰਸ਼ਮਿਕਾ ਮੰਦਾਨਾ) ਨਾਲ ਲੜਾਈ ਤੇ ਝਗੜੇ ਨੂੰ ਵੀ ਦਿਖਾਇਆ ਜਾਵੇਗਾ। ‘ਐਨੀਮਲ ਪਾਰਕ’ ’ਚ ਰਣਵਿਜੇ ਦੇ ਆਪਣੇ ਪੁੱਤਰ ਨਾਲ ਰਿਸ਼ਤੇ ਨੂੰ ਵੀ ਦਿਖਾਇਆ ਜਾਵੇਗਾ ਤੇ ਬੱਚਿਆਂ ’ਤੇ ਧਿਆਨ ਰਹੇਗਾ।

ਰਣਬੀਰ ਇਨ੍ਹਾਂ 2 ਫ਼ਿਲਮਾਂ ਤੋਂ ਬਾਅਦ ‘ਐਨੀਮਲ ਪਾਰਕ’ ਦੀ ਸ਼ੂਟਿੰਗ ਕਰਨਗੇ
ਰਣਬੀਰ ਕਪੂਰ ਇਨ੍ਹੀਂ ਦਿਨੀਂ ਨਿਤੇਸ਼ ਤਿਵਾਰੀ ਦੀ ਫ਼ਿਲਮ ‘ਰਾਮਾਇਣ’ ’ਚ ਰੁੱਝੇ ਹੋਏ ਹਨ। ਇਸ ਤੋਂ ਇਲਾਵਾ ਉਹ ਸੰਜੇ ਲੀਲਾ ਭੰਸਾਲੀ ਦੀ ਫ਼ਿਲਮ ‘ਲਵ ਐਂਡ ਵਾਰ’ ਵੀ ਸ਼ੁਰੂ ਕਰਨਗੇ। ਇਨ੍ਹਾਂ ਦੋਵਾਂ ਨੂੰ ਪੂਰਾ ਕਰਨ ਤੋਂ ਬਾਅਦ ਹੀ ਰਣਬੀਰ ਕਪੂਰ ‘ਐਨੀਮਲ ਪਾਰਕ’ ਦੀ ਸ਼ੂਟਿੰਗ ਸ਼ੁਰੂ ਕਰਨਗੇ। ਅੰਦਾਜ਼ਾ ਹੈ ਕਿ 2025 ’ਚ ਸ਼ੂਟਿੰਗ ਸ਼ੁਰੂ ਹੋ ਸਕਦੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News