CUET-UG 2027 ''ਚ ‘ਵਨ ਸਟੂਡੈਂਟ-ਵਨ ਡੇ’ ਫਾਰਮੂਲਾ ਲਾਗੂ ਕਰਨ ਦੀ ਤਿਆਰੀ, ਇੱਕੋ ਦਿਨ ''ਚ ਪੂਰੀ ਹੋਵੇਗੀ ਪ੍ਰੀਖਿਆ

Monday, Oct 05, 2026 - 09:07 AM (IST)

CUET-UG 2027 ''ਚ ‘ਵਨ ਸਟੂਡੈਂਟ-ਵਨ ਡੇ’ ਫਾਰਮੂਲਾ ਲਾਗੂ ਕਰਨ ਦੀ ਤਿਆਰੀ, ਇੱਕੋ ਦਿਨ ''ਚ ਪੂਰੀ ਹੋਵੇਗੀ ਪ੍ਰੀਖਿਆ

ਲੁਧਿਆਣਾ (ਵਿੱਕੀ) : ਦੇਸ਼ ਭਰ ਦੀਆਂ ਯੂਨੀਵਰਸਿਟੀਆਂ ਵਿਚ ਦਾਖਲੇ ਲਈ ਹੋਣ ਵਾਲੀ ਸੀ.ਯੂ.ਈ.ਟੀ.-ਯੂਜੀ ਕਾਮਨ ਯੂਨੀਵਰਸਿਟੀ ਐਂਟ੍ਰੈਂਸ ਟੈਸਟ-ਅੰਡਰਗ੍ਰੈਜੂਏਟ ਵਿਚ ਸ਼ਾਮਲ ਹੋਣ ਵਾਲੇ 15 ਲੱਖ ਤੋਂ ਵੱਧ ਵਿਦਿਆਰਥੀਆਂ ਨੂੰ ਸਾਲ 2027 ਤੋਂ ਰਾਹਤ ਮਿਲਣ ਜਾ ਰਹੀ ਹੈ। ਹੁਣ ਵਿਦਿਆਰਥੀਆਂ ਨੂੰ ਪ੍ਰੀਖਿਆ ਦੇਣ ਲਈ ਵੱਖ-ਵੱਖ ਸੈਂਟਰਾਂ ’ਤੇ ਵਾਰ-ਵਾਰ ਨਹੀਂ ਜਾਣਾ ਪਵੇਗਾ। ਸੂਤਰਾਂ ਦੇ ਮੁਤਾਬਕ ਹੁਣ ਇਕ ਵਿਦਿਆਰਥੀ ਦੀ ਸੀ.ਯੂ.ਈ.ਟੀ-ਯੂਜੀ ਦੀ ਪੂਰੀ ਪ੍ਰੀਖਿਆ ਇੱਕੋ ਦਿਨ ਵਿਚ ਸਮਾਪਤ ਹੋ ਜਾਵੇਗੀ। ਪ੍ਰੀਖਿਆ ਲਈ ਨਿਰਧਾਰਿਤ 12 ਤੋਂ 15 ਦਿਨਾਂ ਦੀ ਵਿੰਡੋ ਵਿੱਚੋਂ ਹਰੇਕ ਵਿਦਿਆਰਥੀ ਨੂੰ ਸਿਰਫ਼ ਇੱਕੋ ਦਿਨ ਪ੍ਰੀਖਿਆ ਕੇਂਦਰ ਆਉਣਾ ਪਵੇਗਾ।

ਯੂਨੀਵਰਸਿਟੀ ਐਂਟ੍ਰੈਂਸ ਪ੍ਰੀਖਿਆ ਦੇ ਪੈਟਰਨ ਵਿਚ ਬਦਲਾਅ ਦੇ ਰੋਡਮੈਪ ’ਤੇ ਮਾਹਿਰਾਂ ਦੀ ਸਹਿਮਤੀ ਬਣ ਗਈ ਹੈ ਅਤੇ ਜਲਦ ਹੀ ਇਸ ਦਾ ਅਧਿਕਾਰਤ ਐਲਾਨ ਕੀਤਾ ਜਾਵੇਗਾ। ਹੁਣ ਤੱਕ ਵਿਦਿਆਰਥੀਆਂ ਨੂੰ ਦੋ ਤੋਂ ਤਿੰਨ ਵਾਰ ਵੱਖ-ਵੱਖ ਪ੍ਰੀਖਿਆ ਕੇਂਦਰਾਂ ’ਤੇ ਜਾਣਾ ਪੈਂਦਾ ਸੀ, ਜਿਸ ਨਾਲ ਉਨ੍ਹਾਂ ਦਾ ਸਮਾਂ ਤੇ ਪੈਸਾ ਖ਼ਰਚ ਹੁੰਦਾ ਸੀ। ਨਵੇਂ ਨਿਯਮ ਨਾਲ ਦੋਵਾਂ ਦੀ ਬੱਚਤ ਹੋਵੇਗੀ। ਸਾਲ 2026 ਦੀ ਪ੍ਰੀਖਿਆ ਵਿਚ 15,68,866 ਵਿਦਿਆਰਥੀਆਂ ਨੇ ਅਰਜ਼ੀਆਂ ਦਿੱਤੀਆਂ ਸਨ। ਬਦਲਾਅ ਲਾਗੂ ਕਰਨ ਲਈ ਫਾਈਨਲ ਗਾਈਡਲਾਈਨਜ਼ ਤਿਆਰ ਕੀਤੀਆਂ ਜਾ ਰਹੀਆਂ ਹਨ।

ਇਹ ਵੀ ਪੜ੍ਹੋ : ਪੰਜਾਬ: ਗੋਲ਼ੀਆਂ ਮਾਰ ਕਤਲ ਕੀਤੇ ਸਾਬਕਾ ਸਰਪੰਚ ਦੇ ਮਾਮਲੇ 'ਚ ਵੱਡੀ ਅਪਡੇਟ! ਭਰਾ ਨਿਕਲਿਆ ਕਾਤਲ

ਵਿਸ਼ਿਆਂ ਦੀ ਸੰਖਿਆ ਤੇ ਸਮਾਂ ਘਟਾਉਣ ਦੀ ਤਿਆਰੀ

ਮੌਜੂਦਾ ਸਮੇਂ ਵਿਚ ਇਕ ਵਿਦਿਆਰਥੀ ਵੱਧ ਤੋਂ ਵੱਧ 5 ਵਿਸ਼ਿਆਂ ਦੀ ਪ੍ਰੀਖਿਆ ਦੇ ਸਕਦਾ ਹੈ ਤੇ ਹਰੇਕ ਵਿਸ਼ੇ ਲਈ 60 ਮਿੰਟ ਮਿਲਦੇ ਹਨ। ਨਵੇਂ ਫਾਰਮੂਲੇ ਤਹਿਤ ਹਰੇਕ ਵਿਸ਼ੇ ਦੀ ਪ੍ਰੀਖਿਆ ਦਾ ਸਮਾਂ ਘਟਾ ਕੇ 40 ਤੋਂ 45 ਮਿੰਟ ਕੀਤਾ ਜਾਵੇਗਾ। ਜੇਕਰ ਕੋਈ ਵਿਦਿਆਰਥੀ 5 ਵਿਸ਼ਿਆਂ ਦੀ ਪ੍ਰੀਖਿਆ ਦਿੰਦਾ ਹੈ ਤਾਂ ਉਸ ਦੀ ਕੁੱਲ ਪ੍ਰੀਖਿਆ ਵੱਧ ਤੋਂ ਵੱਧ 200 ਮਿੰਟ (3 ਘੰਟੇ 20 ਮਿੰਟ) ਵਿਚ ਪੂਰੀ ਹੋ ਜਾਵੇਗੀ। ਸਿੱਖਿਆ ਸਕੱਤਰ ਦੀ ਪ੍ਰਧਾਨਗੀ ਵਿਚ ਯੂ.ਜੀ.ਸੀ. , ਐੱਨ.ਟੀ.ਏ. ਤੇ ਮੰਤਰਾਲੇ ਦੇ ਸੀਨੀਅਰ ਅਧਿਕਾਰੀਆਂ ਦੀ ਮੀਟਿੰਗ ਵਿਚ ਇਸ ਗੱਲ ’ਤੇ ਵੀ ਵਿਚਾਰ ਕੀਤਾ ਗਿਆ ਕਿ ਕੀ 5 ਦੀ ਬਜਾਏ ਵੱਧ ਤੋਂ ਵੱਧ 4 ਵਿਸ਼ਿਆਂ ਦੀ ਚੋਣ ਦਿੱਤੀ ਜਾ ਸਕਦੀ ਹੈ। ਜੇਕਰ ਵਿਦਿਆਰਥੀ 4 ਵਿਸ਼ੇ ਚੁਣਦਾ ਹੈ ਤਾਂ ਉਹ 160 ਮਿੰਟਾਂ ਵਿਚ ਪ੍ਰੀਖਿਆ ਪੂਰੀ ਕਰ ਸਕੇਗਾ।

ਸਵਾਲਾਂ ਦੀ ਸੰਖਿਆ 35 ਤੋਂ 40 ਤੱਕ ਕਰਨ ’ਤੇ ਵਿਚਾਰ

ਸੀ.ਯੂ.ਈ.ਟੀ.-ਯੂਜੀ ਵਿਚ 37 ਵਿਸ਼ਿਆਂ ਦੀ ਪ੍ਰੀਖਿਆ ਹੁੰਦੀ ਹੈ, ਜਿਨ੍ਹਾਂ ਵਿਚ 13 ਭਾਸ਼ਾਵਾਂ (ਲੈਂਗੂਏਜ), ਇੱਕ ਜਨਰਲ ਐਪਟੀਟਿਊਡ ਟੈਸਟ ਤੇ 23 ਡੋਮੇਨ ਸਬਜੈਕਟ ਸ਼ਾਮਲ ਹਨ। ਮੌਜੂਦਾ ਪੈਟਰਨ ਵਿਚ 60 ਮਿੰਟਾਂ ਵਿੱਚ 50 ਸਵਾਲਾਂ ਦੇ ਜਵਾਬ ਦੇਣੇ ਹੁੰਦੇ ਹਨ। ਸਮਾਂ ਘੱਟ ਹੋਣ ਦੇ ਨਾਲ ਸਵਾਲਾਂ ਦੀ ਸੰਖਿਆ ਵੀ ਘਟਾ ਕੇ 35 ਤੋਂ 40 ਕੀਤੀ ਜਾ ਸਕਦੀ ਹੈ। ਇਸ ਦੇ ਨਾਲ ਹੀ ਯੂਨੀਵਰਸਿਟੀਆਂ ਦੇ ਐਡਮਿਸ਼ਨ ਕ੍ਰਾਈਟੀਰੀਆ ਦੇ ਫ਼ਰਕ ਨੂੰ ਖ਼ਤਮ ਕਰਨ ਦੀ ਯੋਜਨਾ ਹੈ। ਉਦਾਹਰਨ ਲਈ ਦਿੱਲੀ ਯੂਨੀਵਰਸਿਟੀ ਵਿਚ ਜਨਰਲ ਟੈਸਟ ਮਾਨਤਾ ਪ੍ਰਾਪਤ ਨਹੀਂ ਹੈ, ਜਦੋਂ ਕਿ ਉੱਤਰ ਪ੍ਰਦੇਸ਼ ਦੀਆਂ ਯੂਨੀਵਰਸਿਟੀਆਂ ਵਿਚ ਇਹ ਜ਼ਰੂਰੀ ਹੈ। ਯੂਜੀਸੀ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਸਾਰੀਆਂ ਯੂਨੀਵਰਸਿਟੀਆਂ ਦੇ ਦਾਖਲਾ ਨਿਯਮਾਂ ਵਿਚ ਇੱਕਸਾਰਤਾ ਲਿਆਂਦੀ ਜਾਵੇ ਤਾਂ ਜੋ 4 ਵਿਸ਼ਿਆਂ ਦੀ ਚੋਣ ਸਹੀ ਤਰੀਕੇ ਨਾਲ ਲਾਗੂ ਹੋ ਸਕੇ।

ਇਹ ਵੀ ਪੜ੍ਹੋ : ਇਸ ਕੰਪਨੀ ਦੇ ਜੀਰਾ ਪਾਊਡਰ ਦਾ ਸੈਂਪਲ ਫੇਲ੍ਹ ! FSSAI ਵੱਲੋਂ Recall ਦੇ ਹੁਕਮ, Creative Bakers ਦਾ ਲਾਇਸੈਂਸ ਰੱਦ

ਘੱਟ ਅਰਜ਼ੀਆਂ ਵਾਲੇ ਪੀ.ਜੀ. ਕੋਰਸਾਂ ਵਿਚ ਨਹੀਂ ਹੋਵੇਗੀ ਪ੍ਰੀਖਿਆ

ਸੀ.ਯੂ.ਈ.ਟੀ.-ਪੀਜੀ ਵਿਚ ਵੀ 2027 ਤੋਂ ਵੱਡਾ ਬਦਲਾਅ ਹੋਣ ਜਾ ਰਿਹਾ ਹੈ। ਸੂਤਰਾਂ ਅਨੁਸਾਰ ਜਿਨ੍ਹਾਂ ਵਿਸ਼ਿਆਂ ਵਿਚ ਤੈਅ ਸੀਟਾਂ ਤੋਂ ਘੱਟ ਅਰਜ਼ੀਆਂ ਆਉਂਦੀਆਂ ਹਨ, ਉਨ੍ਹਾਂ ਵਿਚ ਐਨਟੀਏ ਪ੍ਰੀਖਿਆ ਨਹੀਂ ਕਰਵਾਏਗਾ। ਉਦਾਹਰਨ ਲਈ, ਜੇਕਰ ਕਿਸੇ ਕੋਰਸ ਵਿਚ 500 ਸੀਟਾਂ ਹਨ ਤੇ ਅਰਜ਼ੀਆਂ ਇਸ ਤੋਂ ਘੱਟ ਆਉਂਦੀਆਂ ਹਨ ਤਾਂ ਸਿੱਧਾ ਮੈਰਿਟ ਦੇ ਆਧਾਰ ’ਤੇ ਦਾਖਲਾ ਦਿੱਤਾ ਜਾਵੇਗਾ। ਪਿਛਲੇ ਕੁਝ ਸਾਲਾਂ ਦੇ ਅੰਕੜਿਆਂ ਮੁਤਾਬਕ 30 ਤੋਂ ਵੱਧ ਅਜਿਹੇ ਵਿਸ਼ੇ ਨਿਸ਼ਾਨਦੇਹ ਕੀਤੇ ਗਏ ਹਨ ਜਿਨ੍ਹਾਂ ਵਿਚ ਸੀਟਾਂ ਦੇ ਮੁਕਾਬਲੇ ਅਰਜ਼ੀਆਂ ਘੱਟ ਆਉਂਦੀਆਂ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

Sandeep Kumar

Content Editor

Related News