Durga Ashtami 2026: ਕਦੋਂ ਹੈ ਦੁਰਗਾ ਅਸ਼ਟਮੀ, 18 ਜਾਂ 19 ਅਕਤੂਬਰ? ਜਾਣੋ ਕੰਜਕ ਪੂਜਨ ਦਾ ਸਹੀ ਸਮਾਂ

Friday, Oct 16, 2026 - 07:46 PM (IST)

Durga Ashtami 2026: ਕਦੋਂ ਹੈ ਦੁਰਗਾ ਅਸ਼ਟਮੀ, 18 ਜਾਂ 19 ਅਕਤੂਬਰ? ਜਾਣੋ ਕੰਜਕ ਪੂਜਨ ਦਾ ਸਹੀ ਸਮਾਂ

ਖੰਨਾ/ਮਲੌਦ (ਸ਼ਿਵਰੰਜਨ ਧੀਰ)- ਇਸ ਵੇਲੇ ਲੋਕ ਦੁਰਗਾ ਅਸ਼ਟਮੀ ਦੀ ਸਹੀ ਤਾਰੀਖ਼ ਨੂੰ ਲੈ ਕੇ ਕਾਫ਼ੀ ਦੁਚਿੱਤੀ ਵਿਚ ਹਨ। ਕੁਝ ਲੋਕਾਂ ਵੱਲੋਂ ਆਖਿਆ ਜਾ ਰਿਹਾ ਹੈ ਕਿ ਕੰਜਕ ਪੂਜਨ 18 ਅਕਤੂਬਰ ਨੂੰ ਹੋਵੇਗਾ ਤਾਂ ਕਈਆਂ ਦਾ ਕਹਿਣਾ ਹੈ ਕਿ ਇਸ ਵਾਰ 19 ਅਕਤੂਬਰ ਨੂੰ ਅਸ਼ਟਮੀ ਤੇ ਨੌਮੀ ਇਕੱਠੀ ਮਨਾਈ ਜਾਵੇਗੀ। ਆਓ ਜਾਣਦੇ ਹਾਂ ਦੁਰਗਾ ਅਸ਼ਟਮੀ ਦੀ ਸਹੀ ਤਾਰੀਖ਼-

ਪੰਡਤ ਸੁਰੇਸ਼ ਕੌਸ਼ਿਕ ਮਲੌਦ ਨੇ ਦੱਸਿਆ ਕਿ ਇਸ ਸਾਲ ਅੱਸੂ ਦੇ ਨਰਾਤਿਆਂ ਦੀ ਮਹਾਅਸ਼ਟਮੀ 19 ਅਕਤੂਬਰ ਨੂੰ ਮਨਾਈ ਜਾਵੇਗੀ। ਇਸ ਦਿਨ ਮਾਂ ਦੁਰਗਾ ਦੇ ਅੱਠਵੇਂ ਸਰੂਪ ਮਾਂ ਮਹਾਗੌਰੀ ਦੀ ਵਿਧੀ-ਵਿਧਾਨ ਨਾਲ ਪੂਜਾ-ਅਰਚਨਾ ਕੀਤੀ ਜਾਵੇਗੀ। ਪੰਡਿਤ ਸੁਰੇਸ਼ ਕੌਸ਼ਿਕ ਮਲੌਦ ਅਨੁਸਾਰ, ਵੈਦਿਕ ਪੰਚਾਂਗ ਮੁਤਾਬਕ ਅੱਸੂ ਮਹੀਨੇ ਦੇ ਸ਼ੁਕਲ ਪੱਖ ਦੀ ਅਸ਼ਟਮੀ ਤਿਥੀ 18 ਅਕਤੂਬਰ ਨੂੰ ਸਵੇਰੇ 8 ਵੱਜ ਕੇ 27 ਮਿੰਟ ’ਤੇ ਸ਼ੁਰੂ ਹੋਵੇਗੀ ਅਤੇ 19 ਅਕਤੂਬਰ ਨੂੰ ਸਵੇਰੇ 10 ਵੱਜ ਕੇ 51 ਮਿੰਟ ’ਤੇ ਸਮਾਪਤ ਹੋਵੇਗੀ। ਉਦਯਾ ਤਿਥੀ ਦੇ ਆਧਾਰ ’ਤੇ 19 ਅਕਤੂਬਰ ਨੂੰ ਮਹਾਅਸ਼ਟਮੀ ਮਨਾਈ ਜਾਵੇਗੀ। 

ਉਨ੍ਹਾਂ ਦੱਸਿਆ ਕਿ ਮਹਾਅਸ਼ਟਮੀ ਦਾ ਹਿੰਦੂ ਧਰਮ ਵਿੱਚ ਵਿਸ਼ੇਸ਼ ਮਹੱਤਵ ਹੈ। ਇਸ ਦਿਨ ਸ਼ਰਧਾਲੂ ਮਾਂ ਮਹਾਗੌਰੀ ਦੀ ਪੂਜਾ ਕਰਕੇ ਪਰਿਵਾਰ ਦੀ ਸੁੱਖ-ਸ਼ਾਂਤੀ ਅਤੇ ਖੁਸ਼ਹਾਲੀ ਲਈ ਅਰਦਾਸ ਕਰਦੇ ਹਨ। ਨਰਾਤਿਆਂ ਦੌਰਾਨ ਅਸ਼ਟਮੀ ਅਤੇ ਨੌਮੀ ਵਾਲੇ ਦਿਨ ਕੰਨਿਆ ਪੂਜਨ ਕਰਨ ਦੀ ਵੀ ਪਰੰਪਰਾ ਹੈ। ਇਸ ਮੌਕੇ ਛੋਟੀਆਂ ਬੱਚੀਆਂ ਨੂੰ ਭੋਜਨ ਕਰਵਾਉਣ ਦੇ ਨਾਲ ਉਨ੍ਹਾਂ ਨੂੰ ਦੱਖਣਾ ਅਤੇ ਤੋਹਫ਼ੇ ਦੇ ਕੇ ਸਤਿਕਾਰ ਕੀਤਾ ਜਾਂਦਾ ਹੈ।


author

Anmol Tagra

Content Editor

Related News