ਜ਼ੀ ਸਟੂਡੀਓ ਤੇ ਅਨਿਲ ਸ਼ਰਮਾ ਨੇ ‘ਵਨਵਾਸ’ ਦਾ ਟੀਜ਼ਰ ਕੀਤਾ ਜਾਰੀ

Wednesday, Oct 30, 2024 - 12:58 PM (IST)

ਜ਼ੀ ਸਟੂਡੀਓ ਤੇ ਅਨਿਲ ਸ਼ਰਮਾ ਨੇ ‘ਵਨਵਾਸ’ ਦਾ ਟੀਜ਼ਰ ਕੀਤਾ ਜਾਰੀ

ਮੁੰਬਈ- ਜ਼ੀ ਸਟੂਡੀਓਜ਼ ਅਤੇ ਅਨਿਲ ਸ਼ਰਮਾ ਦੀ ਨਵੀਂ ਫਿਲਮ ‘ਵਨਵਾਸ’ ਦਾ ਟੀਜ਼ਰ ਰਿਲੀਜ਼ ਹੋ ਗਿਆ ਹੈ। ਫਿਲਮ ਪਰਿਵਾਰ, ਸਨਮਾਨ ਅਤੇ ਲੋਕਾਂ ਦੀਆਂ ਕੁਰਬਾਨੀਆਂ ਬਾਰੇ ਦਿਲ ਨੂੰ ਛੂਹ ਲੈਣ ਵਾਲੀ ਕਹਾਣੀ ਹੈ। ਇਸ ਦਾ ਮਕਸਦ ਦਰਸ਼ਕਾਂ ਨਾਲ ਮਜ਼ਬੂਤੀ ਨਾਲ ਜੁੜਨਾ ਹੈ। ‘ਗਦਰ : ਏਕ ਪ੍ਰੇਮ ਕਥਾ’ ਅਤੇ ‘ਗਦਰ 2’ ਵਰਗੀਆਂ ਫਿਲਮਾਂ ਲਈ ਮਸ਼ਹੂਰ ਅਨਿਲ ਸ਼ਰਮਾ ਨੇ ਜ਼ੀ ਸਟੂਡੀਓਜ਼ ਨਾਲ ਮਿਲ ਕੇ ਇਕ ਅਜਿਹੀ ਕਹਾਣੀ ਪੇਸ਼ ਕੀਤੀ ਹੈ ਜੋ ਇਸ ਦੇ ਖਤਮ ਹੋਣ ਤੋਂ ਬਾਅਦ ਵੀ ਦਰਸ਼ਕਾਂ ਦੇ ਨਾਲ ਰਹੇਗੀ।

ਇਹ ਖ਼ਬਰ ਵੀ ਪੜ੍ਹੋ -ਅਦਾਕਾਰ ਦਰਸ਼ਨ ਥੂਗੁਦੀਪ ਨੂੰ ਹਾਈਕੋਰਟ ਤੋਂ ਮਿਲੀ ਰਾਹਤ

ਨਵੇਂ ਟੀਜ਼ਰ ਵਿਚ ਨਾਨਾ ਪਾਟੇਕਰ ਅਤੇ ਉਤਕਰਸ਼ ਸ਼ਰਮਾ ਨੂੰ ਵਿਲੱਖਣ ਕਿਰਦਾਰਾਂ ਵਿਚ ਦੇਖਿਆ ਜਾ ਸਕਦਾ ਹੈ, ਜਿੱਥੇ ਉਨ੍ਹਾਂ ਦੀ ਦਮਦਾਰ ਅਦਾਕਾਰੀ ਨੇ ਪਰਿਵਾਰਕ ਭਾਵਨਾਵਾਂ ਨੂੰ ਨਵੀਂਆਂ ਉਚਾਈਆਂ ਤੱਕ ਪਹੁੰਚਾਇਆ ਹੈ। ਅਨਿਲ ਸ਼ਰਮਾ ਦੁਆਰਾ ਨਿਰਮਿਤ, ਨਿਰਦੇਸ਼ਿਤ ਅਤੇ ਲਿਖੀ ਗਈ ਇਹ ਫਿਲਮ ਜ਼ੀ ਸਟੂਡੀਓਜ਼ ਦੇ ਅਧੀਨ ਦੁਨੀਆ ਭਰ ਵਿਚ ਰਿਲੀਜ਼ ਹੋਣ ਵਾਲੀ ਹੈ। ਇਹ ਪਰਿਵਾਰਕ ਗਾਥਾ 20 ਦਸੰਬਰ, 2024 ਨੂੰ ਰਿਲੀਜ਼ ਹੋਵੇਗੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Priyanka

Content Editor

Related News