ਅਨਿਲ ਕਪੂਰ ਪਤਨੀ ਨਾਲ ਪਹੁੰਚੇ ਇਜਿਪਟ, ਸਾਂਝੀਆਂ ਕੀਤੀਆਂ ਤਸਵੀਰਾਂ ’ਤੇ ਧੀਆਂ ਸਮੇਤ ਜਵਾਈਆਂ ਨੇ ਦਿੱਤਾ ਰਿਐਕਸ਼ਨ

Saturday, Oct 08, 2022 - 02:14 PM (IST)

ਅਨਿਲ ਕਪੂਰ ਪਤਨੀ ਨਾਲ ਪਹੁੰਚੇ ਇਜਿਪਟ, ਸਾਂਝੀਆਂ ਕੀਤੀਆਂ ਤਸਵੀਰਾਂ ’ਤੇ ਧੀਆਂ ਸਮੇਤ ਜਵਾਈਆਂ ਨੇ ਦਿੱਤਾ ਰਿਐਕਸ਼ਨ

ਬਾਲੀਵੁੱਡ ਡੈਸਕ- ਬਾਲੀਵੁੱਡ ਇੰਡਸਟਰੀ ਦੇ ਮਸ਼ਹੂਰ ਅਦਾਕਾਰ ਅਨਿਲ ਕਪੂਰ ਇੰਨੀਂ ਦਿਨੀਂ ਪਤਨੀ ਸੁਨੀਤਾ ਨਾਲ ਇਜਿਪਟ ’ਚ ਛੁੱਟੀਆਂ ਮਨਾ ਰਹੇ ਹਨ। ਉੱਥੋਂ ਅਦਾਕਾਰ ਨੇ ਪਤਨੀ ਸੁਨੀਤਾ ਨਾਲ ਆਪਣੀਆਂ ਕੁਝ ਰੋਮਾਂਟਿਕ ਤਸਵੀਰਾਂ ਸੋਸ਼ਲ ਮੀਡੀਆ ’ਤੇ ਸਾਂਝੀਆਂ ਕੀਤੀਆਂ ਹਨ। ਇਨ੍ਹਾਂ ਤਸਵੀਰਾਂ ਨੂੰ ਪ੍ਰਸ਼ੰਸਕ ਕਾਫ਼ੀ ਪਸੰਦ ਕਰ ਰਹੇ ਹਨ।

PunjabKesari

ਲੁੱਕ ਦੀ ਗੱਲ ਕਰੀਏ ਤਾਂ ਅਨਿਲ ਕਪੂਰ ਨੇ ਕੁੜਤਾ ਪਜ਼ਾਮਾ ਪਾਇਆ ਹੈ ਅਤੇ ਇਸ ਦੇ ਨਾਲ ਪਤਨੀ ਸੁਨੀਤਾ ਨੇ ਵਾਈਟ ਲਾਈਨਜ਼ ਵਾਲਾਂ ਕੁੜਤਾ ਅਤੇ ਬਲੈਕ ਪੈਂਟ ਪਾਈ ਹੈ। ਦੋਵੇਂ ਇਸ ਦੌਰਾਨ ਬੇਹੱਦ ਖ਼ੁਸ਼ ਨਜ਼ਰ ਆ ਰਹੇ ਹਨ।

PunjabKesari
ਇਹ ਵੀ ਪੜ੍ਹੋ : ਕਪਿਲ ਸ਼ਰਮਾ ਨੇ ਸਾਂਝੀਆਂ ਕੀਤੀਆਂ ਖੂਬਸੂਰਤ ਤਸਵੀਰਾਂ, ਪਤਨੀ ਗਿੰਨੀ ਮੈਚਿੰਗ ਕਰਦੀ ਆਈ ਨਜ਼ਰ

ਤਸਵੀਰਾਂ 'ਚ ਅਦਾਕਾਰ ਪ੍ਰਾਚੀਨ ਪਿਰਾਮਿਡ ਦੇ ਨਜ਼ਾਰੇ ਦਾ ਆਨੰਦ ਲੈਂਦੇ ਨਜ਼ਰ ਆ ਰਹੇ ਹਨ। ਅਦਾਕਾਰ ਪਤਨੀ ਦੀਆਂ ਬਾਹਾਂ ’ਚ ਬਾਹਾਂ ਪਾ ਕੇ ਖੁਸ਼ੀ ਨਾਲ ਪੋਜ਼ ਦੇ ਰਹੇ ਹਨ। ਇਹ ਤਸਵੀਰਾਂ ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ ’ਤੇ ਸਾਂਝੀਆਂ ਕੀਤੀਆਂ ਹਨ। ਜਿਸ ਨੇ ਨਾਲ ਕੈਪਸ਼ਨ ’ਚ ਲਿਖਿਆ ਹੈ ਕਿ ‘ਅਸੀਂ ਜਿੱਥੇ ਵੀ ਜਾਂਦੇ ਹਾਂ, ਹੱਥਾਂ ’ਚ ਹੱਥ ਪਾ ਕੇ ਯਾਦ ਬਣਾਉਦੇ ਹਾਂ।’

PunjabKesari

ਇਹ ਵੀ ਪੜ੍ਹੋ : ਵਿਆਹ ਤੋਂ ਬਾਅਦ ਰਿਚਾ ਚੱਢਾ ਨੇ ਫ਼ਲਾਂਟ ਕੀਤਾ 3 ਲੱਖ ਦਾ ਮੰਗਲਸੂਤਰ, ਲੋਕਾਂ ਨੇ ਕੀਤਾ ਟਰੋਲ

ਇਨ੍ਹਾਂ ਤਸਵੀਰਾਂ ’ਚ ਦੋਵੇਂ ਬੇਹੱਦ ਕੂਲ ਨਜ਼ਰ ਆ ਰਹੇ ਹਨ। ਇਨ੍ਹਾਂ ਤਸਵੀਰਾਂ ’ਤੇ ਧੀ ਸੋਨਮ ਅਤੇ ਰੀਆ ਨੇ ਵੀ ਕੁਮੈਂਟ ਕਰਕੇ ਆਪਣੀ ਪ੍ਰਤੀਕਿਰਿਆਵਾਂ ਦਿੱਤੀਆਂ ਹਨ। ਸੋਨਮ ਕਪੂਰ ਨੇ ਲਿਖਿਆ ਕਿ ‘ਦੁਨੀਆਂ ਦੇ ਸਭ ਤੋਂ ਵਧੀਆ ਇਨਸਾਨ।’ ਇਸ ਦੇ ਨਾਲ ਅਨਿਲ ਕਪੂਰ ਦੀ ਦੂਜੀ ਧੀ ਨੇ ਲਿਖਿਆ ਕਿ ‘ਤੁਹਾਨੂੰ ਮੇਰਾ ਫੇਸਟਾਈਮ ਲੈਂਣਾ ਚਾਹੀਦਾ ਹੈ।’ ਅਦਾਕਾਰਾ ਦੇ ਜਵਾਈ ਸੋਨਮ ਦੇ ਪਤੀ ਆਨੰਦ ਆਹੂਜਾ ਅਤੇ ਰੀਆ ਦੇ ਪਤੀ ਕਰਨ ਭੁਲਾਨੀ ਨੇ ਦਿਲ ਦੇ ਇਮੋਜੀ ਸਾਂਝਾ ਕਰਕੇ ਆਪਣੀਆਂ ਭਾਵਨਾਵਾਂ ਜ਼ਾਹਰ ਕੀਤੀਆਂ ਹੈ।

PunjabKesari

ਇਹ ਵੀ ਪੜ੍ਹੋ : ਸ਼ਾਹਰੁਖ਼ ਦੀ ਬੇਗਮ ਗੌਰੀ ਮਨਾ ਰਹੀ 52ਵਾਂ ਜਨਮਦਿਨ, ਜਾਣੋ ਇਕ ਸਫ਼ਲ ਨਿਰਮਾਤਾ ਅਤੇ ਇੰਟੀਰੀਅਰ ਡਿਜ਼ਾਈਨਰ ਬਾਰੇ

ਅਨਿਲ ਕਪੂਰ ਦੇ ਫ਼ਿਲਮੀ ਕਰੀਅਰ ਦੀ ਗੱਲ ਕਰੀਏ ਤਾਂ ਅਦਾਕਾਰਾ ਨੂੰ ਆਖ਼ਰੀ ਵਾਰ ਫ਼ਿਲਮ ‘ਜੁੱਗ ਜੁੱਗ ਜੀਓ’ ’ਚ ਦੇਖਿਆ ਗਿਆ ਸੀ, ਜਿਸ ’ਚ ਉਹ ਵਰੁਣ ਧਵਨ, ਨੀਤੂ ਕਪੂਰ, ਕਿਆਰਾ ਅਡਵਾਨੀ ਅਤੇ ਮਨੀਸ਼ ਪਾਲ ਨਾਲ ਨਜ਼ਰ ਆਏ ਸਨ।


author

Shivani Bassan

Content Editor

Related News