ਦੁਨੀਆ ਦੀ ਮਸ਼ਹੂਰ ਅਦਾਕਾਰਾ ਨੇ Sale ''ਤੇ ਲਾਇਆ ਬੰਗਲਾ ! ਕੀਮਤ 2,80,00,00,000 ਰੁਪਏ
Wednesday, May 06, 2026 - 10:31 AM (IST)
ਲਾਸ ਏਂਜਲਸ (ਏਜੰਸੀ) : ਦੁਨੀਆ ਦੀ ਮਸ਼ਹੂਰ ਅਦਾਕਾਰਾ ਐਂਜਲੀਨਾ ਜੋਲੀ ਨੇ ਲਾਸ ਏਂਜਲਸ ਵਿੱਚ ਸਥਿਤ ਆਪਣਾ ਬੰਗਲਾ ਵੇਚਣ ਦਾ ਫੈਸਲਾ ਕੀਤਾ ਹੈ। ਆਸਕਰ ਜੇਤੂ ਅਦਾਕਾਰਾ ਨੇ ਇਸ ਆਲੀਸ਼ਾਨ ਪ੍ਰਾਪਰਟੀ ਦੀ ਕੀਮਤ ਲਗਭਗ 29.85 ਮਿਲੀਅਨ ਡਾਲਰ (ਲਗਭਗ 280 ਕਰੋੜ ਰੁਪਏ) ਰੱਖੀ ਗਈ ਹੈ। ਇਹ ਬੰਗਲਾ ਪਹਿਲਾਂ ਮਸ਼ਹੂਰ ਫਿਲਮ ਨਿਰਮਾਤਾ ਸੇਸਿਲ ਬੀ. ਡੀਮਿਲ ਦਾ ਸੀ।
ਇਹ ਵੀ ਪੜ੍ਹੋ: ਮਸ਼ਹੂਰ ਅਦਾਕਾਰਾ ਨੇ ਫਿਲਮਾਂ ਤੋਂ ਬਣਾਈ ਦੂਰੀ, ਕਿਹਾ- Intimate Scene...
ਇਹ ਬੰਗਲਾ 2 ਏਕੜ ਤੋਂ ਵੱਧ ਜ਼ਮੀਨ ਵਿੱਚ ਫੈਲਿਆ ਹੋਇਆ ਹੈ ਅਤੇ ਇਸ ਵਿੱਚ 6 ਬੈੱਡਰੂਮ, 10 ਬਾਥਰੂਮ ਹਨ। 11,000 ਵਰਗ ਫੁੱਟ ਵਿੱਚ ਬਣੀ ਇਸ ਮੁੱਖ ਇਮਾਰਤ ਤੋਂ ਇਲਾਵਾ ਇਸ ਇੱਕ ਗੈਸਟ ਹਾਊਸ ਸਟੂਡੀਓ, ਪੂਲ ਹਾਊਸ, ਫਿਟਨੈਸ ਸਟੂਡੀਓ, ਟੀ-ਹਾਊਸ ਅਤੇ ਇਕ ਵੱਖ ਗੈਰੇਜ ਸ਼ਾਮਲ ਹੈ, ਜਿੱਥੇ ਸੁਰੱਖਿਆ ਗਾਰਡ ਦੇ ਬੈਠਣ ਦੀ ਜਗ੍ਹਾ ਵੀ ਹੈ।
ਇਹ ਵੀ ਪੜ੍ਹੋ: ਵਿਆਹ ਹੋ ਗਿਆ ਪੱਕਾ ! 39 ਸਾਲ ਦੀ ਉਮਰ 'ਚ ਦੁਲਹਨ ਬਣੇਗੀ ਮਸ਼ਹੂਰ ਬਾਲੀਵੁੱਡ ਅਦਾਕਾਰਾ
ਇੱਥੋਂ ਹਾਲੀਵੁੱਡ ਹਿਲਜ਼ ਅਤੇ ਗ੍ਰਿਫਿਥ ਆਬਜ਼ਰਵੇਟਰੀ ਦਾ ਸ਼ਾਨਦਾਰ ਨਜ਼ਾਰਾ ਦਿਖਾਈ ਦਿੰਦਾ ਹੈ। ਇਸ ਬੰਗਲੇ ਦਾ ਨਿਰਮਾਣ 1913 ਵਿੱਚ ਆਰਕੀਟੈਕਟ ਬੀ. ਕੂਪਰ ਕੋਰਬੈਟ ਦੁਆਰਾ ਕੀਤਾ ਗਿਆ ਸੀ। ਜੋਲੀ ਨੇ ਇਸ ਨੂੰ 2017 ਵਿੱਚ ਬ੍ਰੈਡ ਪਿਟ ਨਾਲ ਤਲਾਕ ਤੋਂ ਬਾਅਦ 24.5 ਮਿਲੀਅਨ ਡਾਲਰ ਵਿੱਚ ਖਰੀਦਿਆ ਸੀ। ਜ਼ਿਕਰਯੋਗ ਹੈ ਕਿ ਜੋਲੀ ਅਤੇ ਬ੍ਰੈਡ ਪਿਟ ਨੇ ਲੱਗਭਗ 11 ਸਾਲ ਤੱਕ ਇਕੱਠੇ ਰਹਿਣ ਮਗਰੋਂ ਸਤੰਬਰ 2016 ਵਿੱਚ ਤਲਾਕ ਲਈ ਅਰਜ਼ੀ ਦਿੱਤੀ ਸੀ। ਉਨ੍ਹਾਂ ਦੇ 6 ਬੱਚੇ ਹਨ। ਐਂਜਲੀਨਾ ਜੋਲੀ ਨੇ ਸੰਕੇਤ ਦਿੱਤਾ ਹੈ ਕਿ ਉਹ ਹੁਣ ਲਾਸ ਏਂਜਲਸ ਛੱਡ ਕੇ ਵਿਦੇਸ਼ ਵਿੱਚ ਰਹਿਣਾ ਚਾਹੁੰਦੀ ਹੈ।
ਇਹ ਵੀ ਪੜ੍ਹੋ: 100 ਤੋਂ ਵੱਧ ਫ਼ਿਲਮਾਂ ਕਰ ਚੁੱਕੇ ਮਸ਼ਹੂਰ ਅਦਾਕਾਰ ਦੀ ਸੜਕ ਹਾਦਸੇ 'ਚ ਮੌਤ ! ਇੰਡਸਟਰੀ 'ਚ ਪਸਰਿਆ ਮਾਤਮ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
