ਮੁੰਬਈ 'ਚ ਵਿਆਹ ਤੋਂ ਬਾਅਦ ਜਾਮਨਗਰ ਪੁੱਜੇ ਅਨੰਤ-ਰਾਧਿਕਾ, ਸਥਾਨਕ ਲੋਕਾਂ ਨੇ ਕੀਤਾ ਨਿੱਘਾ ਸਵਾਗਤ
Wednesday, Jul 17, 2024 - 10:07 AM (IST)
ਮੁੰਬਈ- ਅਨੰਤ ਅੰਬਾਨੀ ਅਤੇ ਰਾਧਿਕਾ ਮਰਚੈਂਟ ਦਾ ਵਿਆਹ 12 ਜੁਲਾਈ ਨੂੰ ਹੋਇਆ ਹੈ। ਦੇਸ਼ ਦੇ ਨਾਲ-ਨਾਲ ਵਿਦੇਸ਼ਾਂ 'ਚ ਵੀ ਉਨ੍ਹਾਂ ਦੇ ਵਿਆਹ ਦੀ ਕਾਫੀ ਚਰਚਾ ਹੈ। ਵਿਆਹ ਤੋਂ ਬਾਅਦ ਬੁੱਧਵਾਰ ਨੂੰ ਗੁਜਰਾਤ ਦੇ ਜਾਮਨਗਰ 'ਚ ਦੋਹਾਂ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ ਗਿਆ। ਸਥਾਨਕ ਲੋਕਾਂ ਨੇ ਨਵੇਂ ਵਿਆਹੇ ਜੋੜੇ ਦਾ ਬੜੇ ਹੀ ਉਤਸ਼ਾਹ ਨਾਲ ਸਵਾਗਤ ਕੀਤਾ। ਇਸ ਦੌਰਾਨ ਕਈ ਵੀਡੀਓਜ਼ ਸੋਸ਼ਲ ਮੀਡੀਆ 'ਤੇ ਮਸ਼ਹੂਰ ਹਨ।ਸੋਸ਼ਲ ਮੀਡੀਆ 'ਤੇ ਸਾਹਮਣੇ ਆਈਆਂ ਵੀਡੀਓਜ਼ 'ਚ ਜਾਮਨਗਰ ਦੇ ਲੋਕ ਅਨੰਤ ਅੰਬਾਨੀ ਅਤੇ ਰਾਧਿਕਾ ਮਰਚੈਂਟ ਦਾ ਗਰਮਜੋਸ਼ੀ ਨਾਲ ਸਵਾਗਤ ਕਰਦੇ ਨਜ਼ਰ ਆ ਰਹੇ ਹਨ। ਇੱਕ ਵੀਡੀਓ 'ਚ ਰਵਾਇਤੀ ਸਾੜੀਆਂ 'ਚ ਸਜੀਆਂ ਔਰਤਾਂ ਆਰਤੀ ਕਰਕੇ ਅਤੇ ਉਸ ਉੱਤੇ ਗੁਲਾਬ ਦੀਆਂ ਫੁੱਲਾਂ ਦੀ ਵਰਖਾ ਕਰਕੇ ਰਾਧਿਕਾ ਦਾ ਸਵਾਗਤ ਕਰਦੀਆਂ ਨਜ਼ਰ ਆ ਰਹੀਆਂ ਹਨ। ਰਾਧਿਕਾ ਅਤੇ ਅਨੰਤ ਦੋਵੇਂ ਕਾਫੀ ਖੁਸ਼ ਨਜ਼ਰ ਆ ਰਹੇ ਸਨ।
ਇਸ ਦੌਰਾਨ ਰਾਧਿਕਾ ਮਰਚੈਂਟ ਅਤੇ ਅਨੰਤ ਅੰਬਾਨੀ ਦੋਵੇਂ ਗੁਲਾਬੀ ਕੱਪੜਿਆਂ 'ਚ ਨਜ਼ਰ ਆ ਰਹੇ ਹਨ। ਰਾਧਿਕਾ ਨੇ ਗੁਲਾਬੀ ਸੂਟ 'ਚ ਆਪਣਾ ਲੁੱਕ ਸਿੰਪਲ ਰੱਖਿਆ। ਇਸ ਦੌਰਾਨ ਉਹ ਹਮੇਸ਼ਾ ਦੀ ਤਰ੍ਹਾਂ ਬੇਹੱਦ ਖੂਬਸੂਰਤ ਲੱਗ ਰਹੀ ਸੀ। ਜਾਮਨਗਰ 'ਚ ਉਨ੍ਹਾਂ ਦੇ ਸਵਾਗਤ ਦੀਆਂ ਕਈ ਵੀਡੀਓਜ਼ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ।ਜਾਮਨਗਰ ਅਨੰਤ ਅਤੇ ਰਾਧਿਕਾ ਦੇ ਜੀਵਨ 'ਚ ਇੱਕ ਵਿਸ਼ੇਸ਼ ਸਥਾਨ ਰੱਖਦਾ ਹੈ। ਇਸ ਤੋਂ ਪਹਿਲਾਂ ਮਾਰਚ 2024 'ਚ ਜਾਮਨਗਰ 'ਚ ਪ੍ਰੀ-ਵੈਡਿੰਗ ਫੰਕਸ਼ਨ ਆਯੋਜਿਤ ਕੀਤੇ ਗਏ ਸਨ। ਅਨੰਤ ਦੀ ਦਾਦੀ ਕੋਕਿਲਾਬੇਨ ਅੰਬਾਨੀ ਦਾ ਜਨਮ ਜਾਮਨਗਰ 'ਚ ਹੋਇਆ ਸੀ। ਨਾਲ ਹੀ, ਇਹ ਉਹ ਸ਼ਹਿਰ ਹੈ ਜਿੱਥੇ ਉਨ੍ਹਾਂ ਦੇ ਦਾਦਾ ਧੀਰੂਭਾਈ ਅੰਬਾਨੀ ਅਤੇ ਪਿਤਾ ਮੁਕੇਸ਼ ਅੰਬਾਨੀ ਨੇ ਕਾਰੋਬਾਰ ਸ਼ੁਰੂ ਕੀਤਾ ਸੀ।
ਇਹ ਖ਼ਬਰ ਵੀ ਪੜ੍ਹੋ -ਟੀ.ਵੀ ਸ਼ੋਅ ਦੀ ਬੈਸਟ ਸ਼ੈੱਫ ਦਾ ਹੋਇਆ ਦਿਹਾਂਤ, ਛੋਟੀ ਉਮਰ 'ਚ ਕਮਾ ਚੁੱਕੀ ਹੈ ਵੱਡਾ ਨਾਮ
ਵਿਆਹ ਤੋਂ ਪਹਿਲਾਂ ਦੇ ਸਮਾਗਮ 'ਚ ਰਾਧਿਕਾ ਨੇ ਖੁਲਾਸਾ ਕੀਤਾ ਸੀ ਕਿ ਉਹ ਅਤੇ ਅਨੰਤ ਜਾਮਨਗਰ 'ਚ ਵੱਡੇ ਹੋਏ ਹਨ। ਅਨੰਤ ਅਤੇ ਰਾਧਿਕਾ ਦਾ ਸ਼ਾਨਦਾਰ ਵਿਆਹ 12 ਜੁਲਾਈ ਨੂੰ ਹੋਇਆ ਹੈ। ਇਸ 'ਚ ਬਾਲੀਵੁੱਡ ਤੋਂ ਲੈ ਕੇ ਹਾਲੀਵੁੱਡ ਅਤੇ ਕ੍ਰਿਕਟ ਜਗਤ ਤੋਂ ਲੈ ਕੇ ਰਾਜਨੀਤੀ ਤੱਕ ਦੀਆਂ ਕਈ ਵੱਡੀਆਂ ਹਸਤੀਆਂ ਨੇ ਹਿੱਸਾ ਲਿਆ। ਵਿਆਹ ਤੋਂ ਬਾਅਦ 13 ਜੁਲਾਈ ਨੂੰ ਆਸ਼ੀਰਵਾਦ ਸਮਾਰੋਹ ਅਤੇ 14 ਜੁਲਾਈ ਨੂੰ ਰਿਸੈਪਸ਼ਨ ਦਾ ਆਯੋਜਨ ਕੀਤਾ ਗਿਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਆਸ਼ੀਰਵਾਦ ਸਮਾਰੋਹ ਵਿੱਚ ਸ਼ਿਰਕਤ ਕੀਤੀ।