ਐਮੀ ਵਿਰਕ ਵਲੋਂ ਨਵੇਂ ਪ੍ਰਾਜੈਕਟ ਦਾ ਐਲਾਨ, ਸਾਂਝੀ ਕੀਤੀ ਪਹਿਲੀ ਝਲਕ

2021-10-13T11:28:02.507

ਚੰਡੀਗੜ੍ਹ (ਬਿਊਰੋ) : ਮਸ਼ਹੂਰ ਪੰਜਾਬੀ ਗਾਇਕ ਅਤੇ ਅਦਾਕਾਰ ਐਮੀ ਵਿਰਕ, ਜਿਨ੍ਹਾਂ ਨੇ ਪੰਜਾਬੀ ਇੰਡਸਟਰੀ ਨੂੰ ਕਈ ਵਧੀਆ ਫ਼ਿਲਮਾਂ ਅਤੇ ਗੀਤ ਦਿੱਤੇ ਹਨ। ਹੁਣ ਐਮੀ ਵਿਰਕ ਆਪਣੇ ਫੈਨਜ਼ ਲਈ ਇੱਕ ਹੋਰ ਸ਼ਾਨਦਾਰ ਗੀਤ ਲੈ ਕੇ ਆਉਣ ਲਈ ਤਿਆਰ ਹਨ। ਲੱਖਾਂ ਦਰਸ਼ਕਾਂ ਦੇ ਐਂਟਰਟੇਨਮੈਂਟ ਲਈ ਐਮੀ ਵਿਰਕ ਇੱਕ ਵਾਰ ਫਿਰ ਸਿੰਗਲ ਟਰੈਕ ਨਾਲ ਵਾਪਸ ਆਇਆ ਹੈ। 'ਪੁਆੜਾ' ਅਤੇ 'ਕਿਸਮਤ 2' ਵਰਗੇ ਹਿੱਟ ਗੀਤ ਦੇਣ ਤੋਂ ਬਾਅਦ ਗਾਇਕ ਹੁਣ ਆਪਣੇ ਨਵੇਂ ਸਿੰਗਲ 'ਪਿਆਰ ਦੀ ਕਹਾਣੀ' ਨਾਲ ਮਿਊਜ਼ਿਕ ਚਾਰਟ 'ਤੇ ਧਮਾਲ ਮਚਾਉਣ ਲਈ ਤਿਆਰ ਹੈ।

PunjabKesari
ਐਮੀ ਵਿਰਕ ਨੇ ਆਪਣੇ ਆਉਣ ਵਾਲੇ ਗੀਤ ਲਈ ਫੈਨਜ਼ 'ਚ ਐਕਸਾਇਟਮੈਂਟ ਵਧਾਉਣ ਲਈ ਗੀਤ ਦੀ ਰਿਲੀਜ਼ਿੰਗ ਡੇਟ ਅਤੇ ਬਾਕੀ ਕ੍ਰੈਡਿਟਸ ਦੇ ਬਿਨ੍ਹਾਂ ਪੋਸਟਰ ਸ਼ੇਅਰ ਕੀਤਾ ਹੈ ਅਤੇ ਸਿਰਫ਼ ਇਸ਼ਾਰਾ ਇਹ ਕੀਤਾ ਕਿ ਗੀਤ ਜਲਦੀ ਹੀ ਰਿਲੀਜ਼ ਕੀਤਾ ਜਾਵੇਗਾ।


ਦੱਸਿਆ ਜਾ ਰਿਹਾ ਹੈ ਕਿ ਇਹ ਗੀਤ ਗੀਤਕਾਰ 'ਰਾਜ ਫਤਹਿਪੁਰ' ਵਲੋਂ ਲਿਖਿਆ ਗਿਆ ਹੈ, ਜਿੰਨਾ ਨੇ ਪਹਿਲਾ ਵੀ ਐਮੀ ਵਿਰਕ ਦੇ ਗੀਤ ਲਿਖੇ ਸਨ। ਸੰਨੀ ਵਿਰਕ ਵਲੋਂ ਇਸ ਦਾ ਮਿਊਜ਼ਿਕ ਤਿਆਰ ਕੀਤਾ ਗਿਆ ਹੈ। 'ਪਿਆਰ ਦੀ ਕਹਾਣੀ' ਟਾਈਟਲ ਵਾਲਾ ਇਹ ਗੀਤ ਰੋਮਾਂਟਿਕ ਹੈ। ਹਾਲਾਂਕਿ ਗੀਤ ਦੀ ਰਿਲੀਜ਼ਿੰਗ ਡੇਟ ਦਾ ਅਜੇ ਐਲਾਨ ਨਹੀਂ ਕੀਤਾ ਗਿਆ ਹੈ ਪਰ ਫੈਨਜ਼ ਨੂੰ ਗੀਤ ਦੇ ਜਲਦੀ ਰਿਲੀਜ਼ ਹੋਣ ਦੀ ਉਮੀਦ ਹੈ। ਇਹ ਗੀਤ ਸਾਰੇਗਾਮਾ ਓਰੀਜਨਲਸ ਦੇ ਲੇਬਲ ਹੇਠ ਰਿਲੀਜ਼ ਕੀਤਾ ਜਾਵੇਗਾ। 

ਨੋਟ - ਐਮੀ ਵਿਰਕ ਦੀ ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।


sunita

Content Editor

Related News