ਗਾਇਕ ਐਮੀ ਵਿਰਕ ਦੇ ਗੀਤ 'ਚੰਨ ਸਿਤਾਰੇ' ਨੇ ਬਣਾਇਆ ਵੱਡਾ ਰਿਕਾਰਡ

Tuesday, Nov 22, 2022 - 01:02 PM (IST)

ਗਾਇਕ ਐਮੀ ਵਿਰਕ ਦੇ ਗੀਤ 'ਚੰਨ ਸਿਤਾਰੇ' ਨੇ ਬਣਾਇਆ ਵੱਡਾ ਰਿਕਾਰਡ

ਜਲੰਧਰ (ਬਿਊਰੋ) : ਪੰਜਾਬੀ ਗਾਇਕ ਤੇ ਅਦਾਕਾਰ ਐਮੀ ਵਿਰਕ ਨੇ ਆਪਣੇ ਕਰੀਅਰ 'ਚ ਇੰਡਸਟਰੀ ਨੂੰ ਅਣਗਿਣਤ ਹਿੱਟ ਗੀਤ ਦਿੱਤੇ ਹਨ। ਇੰਨੀਂ ਦਿਨੀਂ ਐਮੀ ਵਿਰਕ ਦਾ ਜਾਦੂ ਪੰਜਾਬ ਹੀ ਨਹੀਂ ਪੂਰੀ ਦੁਨੀਆ ਦੇ ਸਿਰ ਚੜ੍ਹ ਕੇ ਬੋਲ ਰਿਹਾ ਹੈ ਕਿਉਂਕਿ ਉਸ ਦਾ ਗਾਇਆ ਗੀਤ 'ਚੰਨ ਸਿਤਾਰੇ' ਜ਼ਬਰਦਸਤ ਹਿੱਟ ਹੋ ਗਿਆ ਹੈ। ਇਹ ਗੀਤ ਰੋਜ਼ਾਨਾ ਨਵੇਂ ਰਿਕਾਰਡ ਬਣਾ ਰਿਹਾ ਹੈ। ਇਸ ਗੀਤ 'ਤੇ ਇੰਸਟਾਗ੍ਰਾਮ 'ਤੇ 2 ਮਿਲੀਅਨ ਤੋਂ ਵੱਧ ਰੀਲਾਂ ਬਣ ਚੁੱਕੀਆਂ ਹਨ। ਇਸ ਗੀਤ 'ਤੇ ਰੀਲਾਂ ਬਣਾਉਣ 'ਚ ਕਈ ਕਲਾਕਾਰ ਵੀ ਸ਼ਾਮਲ ਹਨ। ਇੰਟਰਨੈੱਟ ਸਨਸਨੀ ਕਿਲੀ ਪੌਲ ਨੇ ਹਾਲ ਹੀ ਐਮੀ ਵਿਰਕ ਦੇ ਗੀਤ 'ਤੇ ਰੀਲ ਬਣਾਈ ਸੀ। ਇਸ ਤੋਂ ਇਲਾਵਾ ਦੇਸੀ ਰੌਕਸਟਾਰ ਗਿੱਪੀ ਗਰੇਵਾਲ ਤੇ ਕਰਤਾਰ ਚੀਮਾ ਵੀ ਰੀਲ ਬਣਾ ਚੁੱਕੇ ਹਨ। ਇੱਕ ਪੰਜਾਬੀ ਗੀਤ ਲਈ ਇਹ ਬਹੁਤ ਵੱਡਾ ਰਿਕਾਰਡ ਹੈ।

ਦੱਸ ਦਈਏ ਕਿ ਯੂਟਿਊਬ 'ਤੇ ਵੀ ਇਹ ਗੀਤ ਟੌਪ 10 ਮਿਊਜ਼ਿਕ ਵੀਡੀਓਜ਼ 'ਚ ਸ਼ਾਮਲ ਹੋ ਚੁੱਕਾ ਹੈ। ਇਸ ਦੇ ਨਾਲ-ਨਾਲ ਗੀਤ ਨੂੰ ਹੁਣ ਤੱਕ 3 ਕਰੋੜ ਤੋਂ ਜ਼ਿਆਦਾ ਵਾਰ ਯੂਟਿਊਬ 'ਤੇ ਦੇਖਿਆ ਜਾ ਚੁੱਕਿਆ ਹੈ। ਲੋਕ ਇਸ ਗੀਤ ਨੂੰ ਖੂਬ ਪਿਆਰ ਦੇ ਰਹੇ ਹਨ। 

PunjabKesari

ਜੱਸਣਯੋਗ ਹੈ ਕਿ 'ਚੰਨ ਸਿਤਾਰੇ' ਗੀਤ ਫ਼ਿਲਮ 'ਓਏ ਮੱਖਣਾ' ਦਾ ਹੈ। ਇਹ ਫ਼ਿਲਮ 4 ਨਵੰਬਰ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਈ ਸੀ, ਜਿਸ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਗਿਆ ਸੀ। ਇਸ ਫ਼ਿਲਮ 'ਚ ਐਮੀ ਵਿਰਕ, ਤਾਨੀਆ ਤੇ ਗੁੱਗੂ ਗਿੱਲ ਮੁੱਖ ਭੂਮਿਕਾਵਾਂ 'ਚ ਨਜ਼ਰ ਆਏ ਸਨ।

PunjabKesari

ਨੋਟ - ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਜ਼ਰੂਰ ਸਾਂਝੀ ਕਰੋ।


author

sunita

Content Editor

Related News