''ਕੋਈ ਵੀ ਆਚਾਰ ਨੀਤੀ ਨਹੀਂ", ਧਰਮਿੰਦਰ ਦੀ ਸਿਹਤ ਨੂੰ ਲੈ ਕੇ ਪਾਪਰਾਜ਼ੀ ''ਤੇ ਭੜਕੇ ਅਮਿਤਾਭ ਬੱਚਨ
Friday, Nov 14, 2025 - 12:59 PM (IST)
ਐਂਟਰਟੇਨਮੈਂਟ ਡੈਸਕ- ਬਾਲੀਵੁੱਡ ਦੇ ਹੀ-ਮੈਨ ਧਰਮਿੰਦਰ ਦੀ ਸਿਹਤ ਪਿਛਲੇ ਦਿਨੀਂ ਅਚਾਨਕ ਖਰਾਬ ਹੋ ਗਈ ਜਿਸ ਤੋਂ ਬਾਅਦ ਉਨ੍ਹਾਂ ਨੂੰ ਤੁਰੰਤ ਹਸਪਤਾਲ 'ਚ ਦਾਖਲ ਕਰਵਾਇਆ ਗਿਆ। ਉਨ੍ਹਾਂ ਦੀ ਤਬੀਅਤ ਦੀ ਖਬਰ ਫੈਲਦੇ ਹੀ ਫਿਲਮ ਇੰਡਸਟਰੀ ਦੇ ਕਈ ਵੱਡੇ ਸਿਤਾਰੇ ਉਨ੍ਹਾਂ ਨੂੰ ਮਿਲਣ ਲਈ ਹਸਪਤਾਲ ਪਹੁੰਚੇ। ਫਿਲਹਾਲ ਧਰਮਿੰਦਰ ਨੂੰ ਹਸਪਤਾਲ ਤੋਂ ਛੁੱਟੀ ਮਿਲ ਚੁੱਕੀ ਹੈ ਤੇ ਡਾਕਟਰਾਂ ਦੀ ਨਿਗਰਾਨੀ 'ਚ ਉਨ੍ਹਾਂ ਦਾ ਘਰ 'ਚ ਹੀ ਇਲਾਜ ਜਾਰੀ ਹੈ। ਧਰਮਿੰਦਰ ਦੇ ਹਸਪਤਾਲ ਤੋਂ ਘਰ ਜਾਣ ਤੋਂ ਬਾਅਦ ਵੀ ਉਨ੍ਹਾਂ ਦੇ ਬੰਗਲੇ ਦੇ ਬਾਹਰ ਪਾਪਰਾਜ਼ੀ ਦੀ ਭੀੜ ਲਗਾਤਾਰ ਬਣੀ ਹੋਈ ਹੈ। ਇਸ ਦੌਰਾਨ ਅਦਾਕਾਰ ਦੇ ਦੋਸਤ ਅਤੇ ਦਿੱਗਜ਼ ਅਦਾਕਾਰ ਅਮਿਤਾਭ ਬੱਤਨ ਨੇ ਪਾਪਰਾਜ਼ੀ 'ਤੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ।

83 ਸਾਲਾ ਅਮਿਤਾਭ ਬੱਚਨ ਨੇ ਆਪਣੇ ਐਕਸ ਹੈਂਡਲ 'ਤੇ ਅਸਿੱਧੇ ਤੌਰ 'ਤੇ ਪਾਪਰਾਜ਼ੀ ਪ੍ਰਤੀ ਆਪਣੀ ਨਾਰਾਜ਼ਗੀ ਜ਼ਾਹਰ ਕੀਤੀ। ਉਨ੍ਹਾਂ ਲਿਖਿਆ, "ਕੋਈ ਨੈਤਿਕਤਾ ਨਹੀਂ। ਕੋਈ ਵੀ ਆਚਾਰ ਨੀਤੀ ਨਹੀਂ।"

ਅਦਾਕਾਰ ਦੇ ਇਸ ਟਵੀਟ ਦੇ ਆਉਂਦੇ ਹੀ ਯੂਜ਼ਰਸ ਦੀਆਂ ਇਸ 'ਤੇ ਪ੍ਰਤੀਕਿਰਿਆਵਾਂ ਆਉਣ ਲੱਗੀਆਂ ਹਨ। ਇਕ ਯੂਜ਼ਰਸ ਨੇ ਕਿਹਾ 'ਬਿਲਕੁੱਲ ਸਹੀ ਕਿਹਾ ਤੁਸੀਂ ਆਚਾਰ ਨੀਤੀ ਨਹੀਂ ਰਹੀ। ਇਸ 'ਤੇ ਤਾਂ ਸਾਨੂੰ ਵਿਚਾਰ ਨੀਤੀ ਕਰਨੀ ਹੈ। ਇਸ ਲਈ ਕਹਿੰਦਾ ਹਾਂ ਕਿ ਥੋੜ੍ਹਾ ਜ਼ਿਆਦਾ ਬੋਲੋ, ਚੁੱਪ ਨਾ ਰਹੋ। ਕਿਉਂਕਿ ਇਹ ਅਗਨੀਪਥ ਹੈ ਅਗਨੀਪਥ।
ਦੱਸ ਦੇਈਏ ਕਿ ਅਮਿਤਾਭ ਬੱਚਨ ਤੋਂ ਪਹਿਲਾਂ ਧਰਮਿੰਦਰ ਦੇ ਪੁੱਤਰ ਸਨੀ ਦਿਓਲ, ਅਮੀਸ਼ਾ ਪਟੇਲ, ਅਦਾਕਾਰ ਰਾਕੇਸ਼ ਬੇਦੀ ਅਤੇ ਨਿਕਿਤਨ ਧੀਰ ਵਰਗੇ ਸਿਤਾਰੇ ਵੀ ਦਿੱਗਜ਼ ਅਦਾਕਾਰ ਦੀ ਸਿਹਤ ਕਵਰੇਜ਼ ਨੂੰ ਲੈ ਕੇ ਆਪਣੀ ਭੜਾਸ ਕੱਢ ਚੁੱਕੇ ਹਨ।
Related News
''ਪਾਪਾ ਨੂੰ ਮਰਦੇ ਹੋਏ ਨਹੀਂ ਦੇਖ ਸਕਦਾ..!'', ਜਦੋਂ ਸਕ੍ਰੀਨ 'ਤੇ ਧਰਮਿੰਦਰ ਦੀ ਮੌਤ ਦਾ ਸੀਨ ਨਹੀਂ ਦੇਖ ਸਕਿਆ ਪੁੱਤ ਬੌਬ
