1982 ''ਚ ਅਮਿਤਾਭ ਬੱਚਨ ਨੇ 2 ਮਹੀਨੇ ਲੜੀ ਸੀ ਜ਼ਿੰਦਗੀ ਤੇ ਮੌਤ ਦੀ ਜੰਗ

7/14/2020 11:38:53 AM

ਜਲੰਧਰ (ਵੈੱਬ ਡੈਸਕ) — ਕੋਰੋਨਾ ਵਾਇਰਸ ਦੀ ਚਪੇਟ ਆਉਣ ਤੋਂ ਬਾਅਦ ਮਹਾਨਾਇਕ ਅਮਿਤਾਭ ਬੱਚਨ ਮੁੰਬਈ ਦੇ ਨਾਨਾਵਤੀ ਹਸਪਤਾਲ ਦੇ ਆਈਸੋਲੇਸ਼ਨ ਵਾਰਡ 'ਚ ਦਾਖ਼ਲ ਹਨ। ਉਨ੍ਹਾਂ ਦੀ ਸਿਹਤ 'ਚ ਸੁਧਾਰ ਹੈ ਤੇ ਆਕਸੀਜਨ ਦਾ ਪੱਧਰ ਵੀ ਆਮ ਦੱਸਿਆ ਜਾ ਰਿਹਾ ਹੈ। ਇਸੇ ਦੌਰਾਨ ਦੁਨੀਆ ਭਰ 'ਚ ਉਨ੍ਹਾਂ ਦੇ ਪ੍ਰਸ਼ੰਸਕ ਉਨ੍ਹਾਂ ਦੀ ਸਲਾਮਤੀ ਲਈ ਦੁਆਵਾਂ/ਅਰਦਾਸਾਂ ਕਰ ਰਹੇ ਹਨ। 38 ਸਾਲ ਪਹਿਲਾਂ ਵੀ ਉਹ ਜੁਲਾਈ ਦਾ ਮਹੀਨਾ ਸੀ, ਜਦੋਂ ਬਿੱਗ ਬੀ ਗੰਭੀਰ ਰੂਪ 'ਚ ਜ਼ਖਮੀ ਹੋਏ ਸਨ ਅਤੇ ਉਨ੍ਹਾਂ ਨੂੰ 62 ਦਿਨ ਹਸਪਤਾਲ 'ਚ ਹੀ ਬਿਤਾਉਣੇ ਪਏ ਸਨ। ਉਦੋਂ ਜ਼ਿੰਦਗੀ ਜਿਊਣ ਦੀ ਉਨ੍ਹਾਂ ਦੀ ਜਿੰਦ ਅੱਗੇ ਮੌਤ ਨੇ ਵੀ ਹਾਰ ਮੰਨ ਲਈ ਸੀ।
PunjabKesari
24 ਜੁਲਾਈ 1982 ਨੂੰ ਹੋਇਆ ਸੀ ਹਾਦਸਾ
ਅਮਿਤਾਭ ਬੱਚਨ ਨਾਲ ਇਹ ਹਾਦਸਾ 24 ਜੁਲਾਈ 1982 ਨੂੰ ਬੈਂਗਲੁਰੂ 'ਚ ਹੋਇਆ ਸੀ। ਫ਼ਿਲਮ 'ਕੁਲੀ' ਲਈ ਇੱਕ ਲੜਾਈ ਵਾਲੇ ਸੀਨ ਦੀ ਸ਼ੂਟਿੰਗ ਚੱਲ ਰਹੀ ਸੀ। ਇਸ 'ਚ ਪੁਨੀਤ ਇਸੱਰ ਦਾ ਮੁੱਕਾ ਅਮਿਤਾਭ ਬੱਚਨ ਦੇ ਮੂੰਹ 'ਤੇ ਲਾਉਣਾ ਸੀ, ਜਿਸ ਨਾਲ ਉਹ ਇੱਕ ਟੇਬਲ 'ਤੇ ਡਿੱਗਦੇ ਹਨ। ਸੀਨ ਲਈ ਬਾਡੀ ਡਬਲ ਸਹਾਰੇ ਦੀ ਗੱਲ ਆਖੀ ਗਈ ਸੀ ਪਰ ਅਮਿਤਾਭ ਨੇ ਇਸ ਨੂੰ ਖ਼ੁਦ ਕਰਨ 'ਤੇ ਜ਼ੋਰ ਦਿੱਤਾ, ਤਾਂਕਿ ਸੀਨ ਅਸਲ ਲੱਗੇ। ਸਭ ਕੁਝ ਉਨ੍ਹਾਂ ਦੇ ਮੁਤਾਬਕ ਹੀ ਹੋਇਆ ਤੇ ਸੀਨ ਵੀ ਪੂਰੀ ਤਰ੍ਹਾਂ ਅਸਲ ਲੱਗਾ। ਲੋਕਾਂ ਨੇ ਤਾੜੀਆਂ ਵਜਾਈਆਂ ਤੇ ਅਮਿਤਾਭ ਹੱਸਣ ਲੱਗੇ ਪਰ ਉਦੋਂ ਹੀ ਉਨ੍ਹਾਂ ਦੇ ਟਿੱਢ (ਪੇਟ) 'ਚ ਹਲਕਾ ਦਰਦ ਸ਼ੁਰੂ ਹੋਇਆ। ਟੇਬਲ ਦਾ ਇੱਕ ਕੋਨਾ ਉਨ੍ਹਾਂ ਦੇ ਟਿੱਢ 'ਚ ਬੁਰੀ ਤਰ੍ਹਾਂ ਚੁੰਭ ਗਿਆ ਸੀ।
PunjabKesari
ਸਾਰਿਆਂ ਨੂੰ ਲੱਗਾ ਮਾਮੂਲੀ (ਆਮ) ਸੱਟ ਹੈ
ਸਾਰਿਆਂ ਨੂੰ ਅਮਿਤਾਭ ਦੀ ਇਹ ਸੱਟ ਮਾਮੂਲੀ ਲੱਗ ਰਹੀ ਸੀ ਕਿਉਂਕਿ ਖੂਨ ਦੀ ਇੱਕ ਬੂੰਦ ਤੱਕ ਨਹੀਂ ਨਿਕਲੀ ਸੀ। ਅਮਿਤਾਭ ਹੋਟਲ 'ਚ ਆਰਾਮ ਕਰਨ ਚੱਲੇ ਗਏ ਪਰ ਦਰਦ ਨਾ ਘੱਟ ਹੋਇਆ। ਅਗਲੇ ਦਿਨ ਯਾਨੀ ਕਿ 25 ਜੁਲਾਈ ਨੂੰ ਇਹ ਦਰਦ ਘੱਟ ਹੋਣ ਦੀ ਬਜਾਏ ਹੋਰ ਵਧ ਗਿਆ। ਉਨ੍ਹਾਂ ਨੂੰ ਹਸਪਤਾਲ 'ਚ ਲੈ ਕੇ ਗਏ, ਜਿਥੇ ਉਨ੍ਹਾਂ ਦੇ ਐਕਸਰੇ ਹੋਏ। ਹਾਲਾਂਕਿ ਡਾਕਟਰਾਂ ਨੂੰ ਵੀ ਕੁਝ ਸਮਝ ਨਹੀਂ ਆ ਰਿਹਾ ਸੀ ਕਿ ਆਖ਼ਿਰ ਹੋਇਆ ਕੀ ਹੈ। ਅਮਿਤਾਭ ਨੂੰ ਨੀਂਦ ਦੀ ਗੋਲੀ ਦੇ ਕੇ ਸਵਾ (ਸੁਲਾਇਆ) ਦਿੱਤਾ ਗਿਆ।
ਖ਼ਬਰ ਮਿਲਦੇ ਹੀ ਮਾਂ ਤੇਜੀ, ਪਤੀ ਜਯਾ ਬੱਚਨ ਤੇ ਭਰਾ ਅਜਿਤਾਭ ਬੈਂਗਲੁਰੂ ਪਹੁੰਚੇ। ਉਹ ਅਮਿਤਾਭ ਨੂੰ ਮੁੰਬਈ ਲਿਆਉਣਾ ਚਾਹੁੰਦੇ ਸਨ ਪਰ ਡਾਕਟਰਾਂ ਨੇ ਆਗਿਆ ਨਾ ਦਿੱਤੀ। ਤੀਜੇ ਦਿਨ ਯਾਨੀ ਕਿ 26 ਜੁਲਾਈ ਨੂੰ ਅਮਿਤਾਭ ਦੀ ਸਿਹਤ ਹੋਰ ਵੀ ਵਿਗੜ ਗਈ। ਇਸੇ ਦੌਰਾਨ ਵੇਲੋਰ ਦੇ ਪ੍ਰਸਿੱਧ ਸਰਜਨ ਐੱਚ. ਐੱਸ. ਭੱਟ ਕਿਸੇ ਕੰਮ ਨਾਲ ਹਸਪਤਾਲ ਆਏ ਹੋਏ ਸਨ। ਯੂਨਿਟ ਦੇ ਕਹਿਣ 'ਤੇ ਉਹ ਅਮਿਤਾਭ ਦਾ ਕੇਸ ਸਟੱਡੀ ਕਰਨ ਲਈ ਤਿਆਰ ਹੋ ਗਏ। ਰਿਪੋਰਟ ਦੇਖਣ ਤੋਂ ਬਾਅਦ ਉਨ੍ਹਾਂ ਨੇ ਕਿਹਾ ਜੇਕਰ ਅੱਜ ਦਵਾਈਆਂ ਨਾਲ ਅਮਿਤਾਭ ਦੀ ਹਾਲਤ ਨਾ ਸੁਧਰੀ ਤਾਂ ਕੱਲ੍ਹ ਓਪਰੇਸ਼ਨ ਕਰਨਾ ਪਵੇਗਾ।
PunjabKesari
ਟਿੱਢ ਚੀਰਨ ਤੋਂ ਬਾਅਦ ਹੈਰਾਨ ਸਨ ਡਾਕਟਰ
27 ਜੁਲਾਈ 1982 ਨੂੰ ਡਾਕਟਰਾਂ ਨੇ ਓਪਰੇਸ਼ਨ ਕਰਨ ਦਾ ਫ਼ੈਸਲਾ ਲਿਆ। ਉਨ੍ਹਾਂ ਨੇ ਟਿੱਢ ਚੀਰ ਕੇ ਦੇਖਿਆ ਤਾਂ ਹੈਰਾਨ ਰਹਿ ਗਏ। ਅਮਿਤਾਭ ਬੱਚਨ ਦੇ ਟਿੱਢ ਦੀ ਝਿੱਲੀ ਫਟ ਚੁੱਕੀ ਸੀ। ਛੋਟੀ ਅੰਤੜੀ ਵੀ ਫਟ ਗਈ ਸੀ। ਇਸ ਸਥਿਤੀ 'ਚ ਕਿਸੇ ਵੀ ਇਨਸਾਨ ਦਾ 3 ਤੋਂ 4 ਘੰਟੇ ਜਿਊਂਦਾ ਰਹਿਣਾ ਮੁਸ਼ਕਲ ਹੁੰਦਾ ਹੈ ਪਰ ਅਮਿਤਾਭ ਬੱਚਨ 3 ਦਿਨ ਤੱਕ ਇਸ ਹਾਲਤ 'ਚੋਂ ਗੁਜਰੇ। ਡਾਕਟਰਾਂ ਨੇ ਟਿੱਢ ਦੀ ਸਫ਼ਾਈ ਕੀਤੀ ਤੇ ਅੰਤੜੀ ਨੂੰ ਟਾਂਕਿਆਂ ਨਾਲ ਜੋੜਿਆ। ਉਸ ਸਮੇਂ ਅਮਿਤਾਭ ਨੂੰ ਪਹਿਲਾਂ ਵੀ ਕਈ ਬੀਮਾਰੀਆਂ ਸਨ।

PunjabKesari
ਸਰੀਰ 'ਚ ਫੈਲ ਗਿਆ ਸੀ ਜ਼ਹਿਰ, ਖੂਨ ਵੀ ਹੋ ਗਿਆ ਸੀ ਪਤਲਾ
28 ਜੁਲਾਈ ਨੂੰ ਅਮਿਤਾਭ ਨੂੰ ਨਿਮੋਨੀਆ ਵੀ ਹੋ ਗਿਆ। ਉਨ੍ਹਾਂ ਦੇ ਸਰੀਰ 'ਚ ਜ਼ਹਿਰ ਫੈਲਦਾ ਹੀ ਜਾ ਰਿਹਾ ਸੀ, ਖੂਨ ਪਤਲਾ ਹੋ ਰਿਹਾ ਸੀ। ਬਲੱਡ ਡੈਂਸਿਟੀ ਨੂੰ ਸੁਧਾਰਨ ਲਈ ਬੈਂਗਲੁਰੂ ਤੋਂ ਸੈੱਲਸ ਮੌਜੂਦ ਨਹੀਂ ਸਨ, ਜਿਨ੍ਹਾਂ ਨੂੰ ਮੁੰਬਈ ਤੋਂ ਮੰਗਵਾਇਆ ਗਿਆ। ਖੂਨ 'ਚ ਸੈੱਲਸ ਮਿਲਾਉਣ ਤੋਂ ਬਾਅਦ ਅਮਿਤਾਭ ਬੱਚਨ ਦੀ ਸਥਿਤੀ 4 ਦਿਨਾਂ 'ਚ ਪਹਿਲੀ ਵੀਰ ਸੁਧਰੀ ਸੀ ਪਰ ਅਗਲੇ ਹੀ ਦਿਨ ਫ਼ਿਰ ਉਨ੍ਹਾਂ ਦੀ ਹਾਲਤ ਖ਼ਰਾਬ ਹੋ ਗਈ। ਇਸ ਤੋਂ ਬਾਅਦ 31 ਜੁਲਾਈ ਨੂੰ ਅਮਿਤਾਭ ਨੂੰ ਮੁੰਬਈ ਦੇ ਬ੍ਰੀਚ ਕੈਂਡੀ ਹਸਪਤਾਲ 'ਚ ਸ਼ਿਫ਼ਟ ਕੀਤਾ ਗਿਆ। 1 ਅਗਸਤ ਨੂੰ ਉਨ੍ਹਾਂ ਦੀ ਸਿਹਤ 'ਚ ਕਾਫ਼ੀ ਸੁਧਾਰ ਹੋਇਆ ਸੀ।
PunjabKesari
2 ਅਗਸਤ ਨੂੰ ਮੁੜ ਹੋਇਆ ਓਪਰੇਸ਼ਨ
2 ਅਗਸਤ ਨੂੰ ਅਚਾਨਕ ਫ਼ਿਰ ਵਿਗੜੀ ਅਮਿਤਾਭ ਦੀ ਸਿਹਤ। ਸਰੀਰ 'ਚ ਜ਼ਹਿਰ ਫੈਲਦਾ ਹੀ ਜਾ ਰਿਹਾ ਸੀ। ਮੁੜ ਤੋਂ ਅਮਿਤਾਭ ਦਾ ਓਪਰੇਸ਼ਨ ਕਰਨਾ ਜ਼ਰੂਰੀ ਹੋ ਗਿਆ ਸੀ। 3 ਘੰਟੇ ਚੱਲੇ ਓਪਰੇਸ਼ਨ ਤੋਂ ਬਾਅਦ ਵੀ ਅਮਿਤਾਭ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਸੀ। ਡਾਕਟਰਾਂ ਨੇ ਕਿਹਾ, ਉਨ੍ਹਾਂ ਨੂੰ ਦਵਾਈਆਂ ਦੇ ਨਾਲ-ਨਾਲ ਲੋਕਾਂ ਦੀ ਦੁਆਵਾਂ ਦੀ ਵੀ ਲੋੜ ਹੈ। ਅਮਿਤਾਭ ਨੂੰ ਸਾਹ ਲੈਣ 'ਚ ਵੀ ਕਾਫ਼ੀ ਮੁਸ਼ਕਲ ਹੋਣ ਲੱਗੀ ਅਤੇ ਸਿਹਤ 'ਚ ਕਈ ਉਤਾਅ-ਚੜ੍ਹਾਅ ਆਏ।

PunjabKesari
200 ਲੋਕਾਂ ਦਾ ਖੂਨ ਚੜ੍ਹਿਆ ਗਿਆ ਸੀ ਅਮਿਤਾਭ ਨੂੰ
ਹਰ ਆਮ ਤੋਂ ਖ਼ਾਸ ਵਿਅਕਤੀ ਉਨ੍ਹਾਂ ਨੂੰ ਖ਼ੂਨ ਦੇਣ ਲਈ ਤਿਆਰ ਸੀ। ਪੁਨੀਤ ਇਸੱਰ ਦੀ ਪਤਨੀ, ਸ਼ੰਮੀ ਕਪੂਰ ਦੀ ਧੀ ਅਤੇ ਪ੍ਰਵੀਨ ਬੌਬੀ ਸਮੇਤ 200 ਲੋਕਾਂ ਦਾ ਖੂਨ ਅਮਿਤਾਭ ਨੂੰ ਚੜ੍ਹਾਇਆ ਗਿਆ। ਡਾਕਟਰਾਂ ਨੇ ਇਹ ਤੱਕ ਆਖ ਦਿੱਤਾ ਸੀ ਕਿ ਕੋਈ ਚਮਤਕਾਰ ਹੀ ਇਨ੍ਹਾਂ ਨੂੰ ਬਚਾ ਸਕਦਾ ਹੈ। ਦੇਸ਼ ਭਰ 'ਚ ਚਾਹੁਣ ਵਾਲਿਆਂ ਨੇ ਅਮਿਤਾਭ ਲਈ ਅਰਦਾਸਾਂ ਕੀਤੀਆਂ। ਕਈ ਮੰਦਰਾਂ ਤੇ ਧਾਰਮਿਕ ਸਥਾਨਾਂ 'ਚ ਲੋਕ ਉਨ੍ਹਾਂ ਦੀ ਸਲਾਮਤੀ ਦੀਆਂ ਦੁਆਵਾਂ ਮੰਗਣ ਲਈ ਪਹੁੰਚੇ।
PunjabKesari
3 ਦਿਨਾਂ ਬਾਅਦ ਹਾਲਤ 'ਚ ਹੋਇਆ ਸੁਧਾਰ
2 ਅਗਸਤ ਨੂੰ ਹੋਏ ਓਪਰੇਸ਼ਨ ਦੇ 3 ਦਿਨ ਬਾਅਦ ਅਮਿਤਾਭ ਬੱਚਨ ਉੱਠਣ ਦੇ ਕਾਬਲ ਹੋਏ। 8 ਅਗਸਤ ਨੂੰ ਸੋਨੀਆ ਗਾਂਧੀ ਦਿੱਲੀ ਤੋਂ ਮੁੰਬਈ ਉਨ੍ਹਾਂ ਨੂੰ ਦੇਖਣ ਪਹੁੰਚੇ। ਬਿੱਗ ਬੀ ਨੂੰ  ਭੋਜਨ 'ਚ ਤਰਲ ਪਦਾਰਥ ਹੀ ਦਿੱਤੇ ਜਾਂਦੇ ਸਨ। ਅਨੁਮਾਨ ਲਾਇਆ ਜਾ ਰਿਹਾ ਸੀ ਕਿ ਉਨ੍ਹਾਂ ਦੀ ਅੰਤੜੀਆਂ ਨੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ। ਉਨ੍ਹਾਂ ਨੂੰ ਠੀਕ ਹੋਣ 'ਚ ਕਰੀਬ ਡੇਢ ਮਹੀਨਾ ਲੱਗ ਗਿਈ ਸੀ, ਇਸ ਦੌਰਾਨ ਉਹ ਡਾਕਟਰਾਂ ਦੀ ਨਿਗਰਾਨੀ 'ਚ ਹਸਪਤਾਲ 'ਚ ਹੀ ਰਹੇ ਸਨ।

PunjabKesari
24 ਸਤੰਬਰ ਨੂੰ ਮਿਲੀ ਸੀ ਹਸਪਤਾਲ ਤੋਂ ਛੁੱਟੀ, ਕਿਹਾ ਸੀ 'ਖ਼ਤਮ ਹੋਈ ਮੌਤ ਨਾਲੋਂ ਲੜਾਈ'
24 ਸਤੰਬਰ ਨੂੰ ਆਖ਼ਿਰਕਾਰ ਅਮਿਤਾਭ ਬੱਚਨ ਨੂੰ ਬ੍ਰੀਚ ਕੈਂਡੀ ਹਸਪਤਾਲ ਤੋਂ ਛੁੱਟੀ ਮਿਲ ਗਈ। ਲੋਕਾਂ ਦੀ ਬੇਕਾਬੂ ਭੀੜ ਉਨ੍ਹਾਂ ਦਾ ਇਤਜ਼ਾਰ ਕਰ ਰਹੀ ਸੀ। ਠੀਕ ਹੋਣ 'ਤੇ ਆਪਣੇ ਪ੍ਰਸ਼ੰਸਕਾਂ ਦਾ ਧੰਨਵਾਦ ਕਰਦੇ ਹੋਏ ਅਮਿਤਾਭ ਨੇ ਕਿਹਾ ਸੀ, 'ਜ਼ਿੰਦਗੀ ਤੇ ਮੌਤ ਦੇ ਵਿਚਕਾਰ ਇਹ ਇੱਕ ਭਿਆਨਕ ਪ੍ਰੀਖਿਆ ਸੀ। ਮੌਤ ਨਾਲ ਲੜਾਈ ਖ਼ਤਮ ਹੋ ਚੁੱਕੀ ਹੈ। ਗੁਣ ਮੈਂ ਮੌਤ 'ਤੇ ਜਿੱਤ ਹਾਸਲ ਕਰਕੇ ਆਪਣੇ ਘਰ ਪਰਤ ਰਿਹਾ ਹਾਂ।'
 ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

Content Editor sunita