ਅਮਿਤਾਭ ਬੱਚਨ ਨੇ ਸੁਤੰਤਰਤਾ ਦਿਵਸ ’ਤੇ ਸੰਕੇਤਕ ਭਾਸ਼ਾ ’ਚ ਦਿਵਿਆਂਕ ਬੱਚਿਆਂ ਨਾਲ ਗਾਇਆ ਰਾਸ਼ਟਰੀ ਗੀਤ (ਵੀਡੀਓ)
Monday, Aug 15, 2022 - 05:18 PM (IST)
ਬਾਲੀਵੁੱਡ ਡੈਸਕ- ਅਮਿਤਾਭ ਬੱਚਨ ਸਾਡੇ ਦੇਸ਼ ਦੇ ਸਭ ਤੋਂ ਵੱਡੇ ਸੁਪਰਸਟਾਰਾਂ ’ਚੋਂ ਇਕ ਹਨ।ਅਦਾਕਾਰ ਉਨ੍ਹਾਂ ਸਿਤਾਰਿਆਂ ’ਚੋਂ ਇਕ ਹੈ ਜੋ ਕਦੇ ਵੀ ਕੋਈ ਤਿਉਹਾਰ ਮਨਾਉਣ ਤੋਂ ਪਿੱਛੇ ਨਹੀਂ ਹੱਟਦੇ ਅਤੇ ਆਪਣੇ ਪ੍ਰਸ਼ੰਸਕਾਂ ਨੂੰ ਸ਼ੁਭਕਾਮਨਾਵਾਂ ਦਿੰਦੇ ਹਨ। ਅੱਜ ਜਦੋਂ ਭਾਰਤ 75ਵਾਂ ਸੁਤੰਤਰਤਾ ਦਿਵਸ ਮਨਾ ਰਿਹਾ ਹੈ ਤਾਂ ਇਸ ਦੇ ਨਾਲ ਅਮਿਤਾਭ ਬੱਚਨ ਦੀ ਖ਼ਾਸ ਮੌਕੇ ’ਤੇ ਸ਼ਾਨਦਾਰ ਵੀਡੀਓ ਵਾਇਰਲ ਹੋ ਰਹੀ ਹੈ।
ਇਹ ਵੀ ਪੜ੍ਹੋ : ਬੇਬੀਮੂਨ ਤੋਂ ਬਾਅਦ ਮੁੰਬਈ ਪਰਤੇ ਰਣਬੀਰ ਕਪੂਰ ਅਤੇ ਆਲੀਆ ਭੱਟ, ਏਅਰਪੋਰਟ ਦੀ ਵੀਡੀਓ ਹੋਈ ਵਾਇਰਲ
ਇਹ ਵੀਡੀਓ ਅਦਾਕਾਰ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ’ਤੇ ਸਾਂਝੀ ਕੀਤੀ ਹੈ। ਦਰਅਸਲ ਇਹ ਵੀਡੀਓ ਅਦਾਕਾਰ ਨੇ ਦਿਵਿਆਂਕ ਬੱਚਿਆਂ ਨਾਲ ਸਾਂਝੀ ਕੀਤੀ ਹੈ। ਇਸ ਵੀਡੀਓ ਨੂੰ ਪ੍ਰਸ਼ੰਸਕ ਬੇਹੱਦ ਪਸੰਦ ਕਰ ਰਹੇ ਹਨ।
ਵੀਡੀਓ ’ਚ ਅਮਿਤਾਭ ਬੱਚਨ ਨੂੰ ਸਫ਼ੈਦ ਕੋਟ ਅਤੇ ਕਾਲੇ ਰੰਗ ਦੀ ਪੈਂਟ ’ਚ ਨਜ਼ਰ ਆ ਰਹੇ ਹਨ। ਇਸ ਦੇ ਨਾਲ ਸਫ਼ੈਦ ਪਹਿਰਾਵੇ ’ਚ ਸਕੂਲ ਦੇ ਬੱਚੇ ਵੀ ਇਕ ਸਮੂਹ ’ਚ ਨਜ਼ਰ ਆ ਰਹੇ ਹਨ। ਸਾਰੇ ਲਾਲ ਕਿਲੇ ਦੇ ਸਾਹਮਣੇ ਇਕੱਠੇ ਖੜ੍ਹੇ ਹਨ ਜਿਸ ’ਚ ਅਦਾਕਾਰ ਅਤੇ ਬੱਚੇ ਸੰਕੇਤਕ ਭਾਸ਼ਾ ਵਿਚ ਰਾਸ਼ਟਰਗਾਨ ਗਾਉਂਦੇ ਹਨ। ਅਮਿਤਾਭ ਬੱਚਨ ਨੇ ਇਸ ਵੀਡੀਓ ਨੂੰ ਸਾਂਝੀ ਕਰਦੇ ਹੋਏ ਲਿਖਿਆ ‘ਜੈ ਹਿੰਦੂ’।
ਇਹ ਵੀ ਪੜ੍ਹੋ : ਪ੍ਰਿਅੰਕਾ ਚੋਪੜਾ ਨੇ ਸਾਂਝੀਆਂ ਕੀਤੀਆਂ ਆਪਣੀ ਧੀ ਦੀਆਂ ਖ਼ੂਬਸੂਰਤ ਤਸਵੀਰਾਂ, ਖਿਡੌਣਿਆਂ ਨਾਲ ਖੇਡਦੀ ਨਜ਼ਰ ਆਈ ਮਾਲਤੀ
ਅਮਿਤਾਭ ਬੱਚਨ ਦੇ ਫ਼ਿਲਮੀ ਕਰੀਅਰ ਦੀ ਗੱਲ ਕਰੀਏ ਤਾਂ ਅਦਾਕਾਰ ਅਯਾਨ ਮੁਖਰਜੀ ਦੀ ਫ਼ਿਲਮ ‘ਬ੍ਰਹਮਾਸਤਰ’ ’ਚ ਨਜ਼ਰ ਆਉਣਗੇ, ਜਿਸ ’ਚ ਆਲੀਆ ਭੱਟ, ਰਣਬੀਰ ਕਪੂਰ, ਨਾਗਾਰਜੁਨ ਅਤੇ ਮੌਨੀ ਰਾਏ ਵੀ ਹਨ। ਇਹ ਫ਼ਿਲਮ 9 ਸਤੰਬਰ 2022 ਨੂੰ ਰਿਲੀਜ਼ ਹੋਵੇਗੀ।