'KBC 16' ਨਾਲ ਵਾਪਸੀ ਕਰ ਰਹੇ ਹਨ ਅਮਿਤਾਭ ਬੱਚਨ, ਕਿਹਾ- 'ਜ਼ਿੰਦਗੀ ਹੈ, ਹਰ ਮੋੜ 'ਤੇ ਸਵਾਲ ਪੁੱਛੇਗੀ

06/27/2024 12:05:21 PM

ਨਵੀਂ ਦਿੱਲੀ- 'ਕੌਨ ਬਣੇਗਾ ਕਰੋੜਪਤੀ' ਦੇ ਸੀਜ਼ਨ 16 ਦਾ ਪ੍ਰੋਮੋ ਰਿਲੀਜ਼ ਹੋ ਗਿਆ ਹੈ। ਸ਼ੋਅ ਨਾਲ ਬਿੱਗ ਬੀ ਨੇ ਛੋਟੇ ਪਰਦੇ 'ਤੇ ਵਾਪਸੀ ਕੀਤੀ ਹੈ। ਵੀਡੀਓ 'ਚ ਉਹ ਕਹਿੰਦੇ ਨਜ਼ਰ ਆ ਰਹੇ ਹਨ, 'ਜ਼ਿੰਦਗੀ ਹਰ ਮੋੜ 'ਤੇ ਸਵਾਲ ਪੁੱਛੇਗੀ, ਜਵਾਬ ਦੇਣਾ ਪਵੇਗਾ'। ਇਸ ਪ੍ਰੋਮੋ ਨੂੰ ਦੇਖ ਕੇ ਪ੍ਰਸ਼ੰਸਕਾਂ 'ਚ ਉਤਸ਼ਾਹ ਵਧ ਗਿਆ ਹੈ। ਲੋਕ ਇਸ ਸ਼ੋਅ ਨੂੰ ਕਾਫੀ ਪਸੰਦ ਕਰ ਰਹੇ ਹਨ। ਲੋਕ ‘ਕੌਨ ਬਣੇਗਾ ਕਰੋੜਪਤੀ’ ਯਾਨੀ ਕੇਬੀਸੀ ਸੀਜ਼ਨ 16 ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਅਮਿਤਾਭ ਬੱਚਨ ਇਕ ਵਾਰ ਫਿਰ ਆਪਣੇ ਗਿਆਨ ਨਾਲ ਹੌਟਸੀਟ ‘ਤੇ ਪ੍ਰਤੀਯੋਗੀਆਂ ਨੂੰ ਉਲਝਾਉਣ ਲਈ ਤਿਆਰ ਹਨ। 

 

 
 
 
 
 
 
 
 
 
 
 
 
 
 
 
 

A post shared by Sony Entertainment Television (@sonytvofficial)

ਦਰਸ਼ਕਾਂ ਦੀ ਭਾਰੀ ਮੰਗ ਤੋਂ ਬਾਅਦ, ਕੇਬੀਸੀ ਇੱਕ ਵਾਰ ਫਿਰ ਸੋਨੀ ਟੀਵੀ ‘ਤੇ ਵਾਪਸ ਆ ਰਿਹਾ ਹੈ। ਸੋਨੀ ਨੇ ਦੋ ਪ੍ਰੋਮੋ ਸ਼ੇਅਰ ਕੀਤੇ ਹਨ, ਜੋ ਦਿਖਾਉਂਦੇ ਹਨ ਕਿ ਇੱਕ ਮੱਧ ਵਰਗੀ ਪਰਿਵਾਰ ਨੂੰ ਕਿੰਨਾ ਸੰਘਰਸ਼ ਕਰਨਾ ਪੈਂਦਾ ਹੈ। ਇੱਕ ਵੀਡੀਓ 'ਚ ਦਿਖਾਇਆ ਗਿਆ ਹੈ ਕਿ ਕਿਵੇਂ ਇੱਕ ਆਦਮੀ ਨੂੰ ਆਪਣੀ ਪਤਨੀ ਦੇ ਤਬਾਦਲੇ ਤੋਂ ਬਾਅਦ ਆਪਣੇ ਹੀ ਪਰਿਵਾਰ ਦੇ ਤਾਅਨੇ ਦਾ ਸਾਹਮਣਾ ਕਰਨਾ ਪੈਂਦਾ ਹੈ ਕਿਉਂਕਿ ਉਹ ਆਪਣੀ ਪਤਨੀ ਲਈ ਘਰ ਛੱਡਣ ਲਈ ਤਿਆਰ ਹੁੰਦਾ ਹੈ। ਪਰਿਵਾਰਕ ਮੈਂਬਰਾਂ ਦੀ ਗੱਲਬਾਤ ਸੁਣ ਕੇ ਲੜਕਾ ਕਹਿੰਦਾ, ‘ਜੇ ਪਤਨੀ ਦਾ ਪਤੀ ਉਸ ਲਈ ਖੜ੍ਹਾ ਨਹੀਂ ਹੋਵੇਗਾ ਤਾਂ ਕੌਣ ਹੋਵੇਗਾ?’ ਇਸ ਤੋਂ ਬਾਅਦ ਅਮਿਤਾਭ ਬੱਚਨ ਕਹਿੰਦੇ ਨਜ਼ਰ ਆ ਰਹੇ ਹਨ, ‘ਜ਼ਿੰਦਗੀ ਹਰ ਮੋੜ ‘ਤੇ ਸਵਾਲ ਕਰੇਗੀ, ਜਵਾਬ ਦੇਣੇ ਪੈਣਗੇ।’

 

 
 
 
 
 
 
 
 
 
 
 
 
 
 
 
 

A post shared by Sony Entertainment Television (@sonytvofficial)

ਉਥੇ ਹੀ ਦੂਜੇ ਪ੍ਰੋਮੋ ‘ਚ ਇਕ ਲੜਕੀ ਨਜ਼ਰ ਆ ਰਹੀ ਹੈ, ਜੋ ਆਪਣੀ ਮਾਂ ਤੋਂ ਝਿੜਕਾਂ ਖਾ ਰਹੀ ਹੈ। ਮਾਂ ਕਹਿੰਦੀ ਤੇਰੇ ਵਰਗੀ ਕੁੜੀ ਨਾਲ ਕੌਣ ਵਿਆਹ ਕਰੇਗਾ ਜੋ ਪਹਾੜ ਚੜ ਸਕਦੀ ਹੈ? ਇਸ ਤੋਂ ਬਾਅਦ ਕੁੜੀ ਮੁਸਕਰਾ ਕੇ ਕਹਿੰਦੀ ਹੈ, ‘ਮਾਂ, ਅਜਿਹਾ ਲੜਕਾ ਵਿਆਹ ਕਰੇਗਾ, ਜਿਸ ਦੀ ਸੋਚ ਪਹਾੜਾਂ ਤੋਂ ਵੀ ਉੱਚੀ ਹੋਵੇ।’ ਇਸ ਤੋਂ ਬਾਅਦ ਅਮਿਤਾਭ ਬੱਚਨ ਕਹਿੰਦੇ ਨਜ਼ਰ ਆ ਰਹੇ ਹਨ, ‘ਜ਼ਿੰਦਗੀ ਹਰ ਮੋੜ ‘ਤੇ ਸਵਾਲ ਕਰੇਗੀ, ਜਵਾਬ ਦੇਣੇ ਪੈਣਗੇ।’


Priyanka

Content Editor

Related News