ਪ੍ਰਭਾਸ ਨੇ ‘ਕਲਕੀ 2898 ਏ. ਡੀ.’ ਦੇ ਸੈੱਟ ’ਤੇ ਅਮਿਤਾਭ ਬੱਚਨ ਨਾਲ ਮੁਲਾਕਾਤ ਦੀਆਂ ਯਾਦਾਂ ਸਾਂਝੀਆਂ ਕੀਤੀਆਂ
Wednesday, Jun 05, 2024 - 01:05 PM (IST)
ਮੁੰਬਈ (ਬਿਊਰੋ) - ਭਾਰਤ ਦੇ ਸਭ ਤੋਂ ਵੱਡੇ ਸਿਤਾਰਿਆਂ ’ਚੋਂ ਇਕ ਵਜੋਂ ਜਾਣੇ ਜਾਂਦੇ ਪ੍ਰਭਾਸ ਫਿਲਮ ‘ਕਲਕੀ 2898 ਏ.ਡੀ.’ ਵਿਚ ‘ਭੈਰਵ’ ਵਜੋਂ ਇਤਿਹਾਸ ਰਚਣ ਲਈ ਤਿਆਰ ਹਨ। ਪ੍ਰਭਾਸ ਪਹਿਲੀ ਵਾਰ ਮੈਗਾਸਟਾਰ ਅਮਿਤਾਭ ਬੱਚਨ ਤੇ ਕਮਲ ਹਾਸਨ ਨਾਲ ਸਕ੍ਰੀਨ ਸ਼ੇਅਰ ਕਰਨਗੇ। ਇਸ ਦੀ ਇਕ ਝਲਕ ਐਮਾਜ਼ਾਨ ਪ੍ਰਾਈਮ ਵੀਡੀਓ ’ਤੇ ਆਉਣ ਵਾਲੇ ਪ੍ਰੋਲੋਗ ‘ਬੀ. ਐਂਡ ਬੀ.’ ਪ੍ਰੀਲੂਡ ’ਚ ਦਿਖਾਈ ਗਈ ਹੈ।
ਇਹ ਖ਼ਬਰ ਵੀ ਪੜ੍ਹੋ - ਦਿਲਜੀਤ ਦੇ ਮੁਰੀਦ ਹੋਏ 'ਨਿਊ ਜਰਸੀ' ਦੇ ਗਵਰਨਰ ਫਿਲ ਮਰਫੀ, ਕੀਤੀ ਰੱਜ ਕੇ ਦੋਸਾਂਝਾਵਾਲੇ ਦੀ ਤਾਰੀਫ਼
ਪ੍ਰਭਾਸ ਨੇ ਕਮਲ ਹਾਸਨ ਤੇ ਅਮਿਤਾਭ ਬੱਚਨ ਨਾਲ ਸੈੱਟ ’ਤੇ ਆਪਣੇ ਪਹਿਲੇ ਦਿਨ ਨੂੰ ਯਾਦ ਕੀਤਾ। ਪ੍ਰਭਾਸ ਨੇ ਦੱਸਿਆ ਕਿ ਪਹਿਲੇ ਦਿਨ ਉਹ ਕਮਲ ਹਾਸਨ ਸਰ ਦੀ ਸ਼ੂਟਿੰਗ ’ਤੇ ਗਏ ਸਨ। ਮੈਂ ਉਨ੍ਹਾਂ ਨੂੰ ਕਿਹਾ ਕਿ ਮੈਂ ਬੱਸ ਤੁਹਾਨੂੰ ਹੈਲੋ ਕਹਿਣਾ ਚਾਹੁੰਦਾ ਹਾਂ। ਉਸੇ ਦਿਨ, ਅਮਿਤਾਭ ਸਰ ਨੂੰ ਮਿਲਿਆ ਤੇ ਉਨ੍ਹਾਂ ਦੇ ਪੈਰ ਛੂਹੇ। ‘ਇਹ ਨਾ ਕਰੋ’ ਉਨ੍ਹਾਂ ਨੇ ਪਿਆਰ ਨਾਲ ਕਿਹਾ। ਉਦੋਂ ਤੋਂ ਜਦੋਂ ਵੀ ਮੈਂ ਉਨ੍ਹਾਂ ਨੂੰ ਮਿਲਦਾ ਹਾਂ, ਅਸੀਂ ਹੱਥ ਮਿਲਾਉਂਦੇ ਹਾਂ।
ਇਹ ਖ਼ਬਰ ਵੀ ਪੜ੍ਹੋ - ਇਹ ਭਾਰਤੀ ਕ੍ਰਿਕਟਰ ਬੱਝਾ ਵਿਆਹ ਦੇ ਬੰਧਨ 'ਚ, ਲਾੜੇ-ਲਾੜੀ ਦੀਆਂ ਤਸਵੀਰਾਂ ਨੇ ਖਿੱਚਿਆ ਸਭ ਦਾ ਧਿਆਨ
ਅਮਿਤਾਭ ਬੱਚਨ, ਕਮਲ ਹਾਸਨ, ਪ੍ਰਭਾਸ, ਦੀਪਿਕਾ ਪਾਦੁਕੋਣ ਤੇ ਦਿਸ਼ਾ ਪਟਾਨੀ ਮੁੱਖ ਭੂਮਿਕਾਵਾਂ ਨਾਲ ਆਉਣ ਵਾਲੀ ਫਿਲਮ ‘ਕਲਕੀ 2898 ਏ.ਡੀ.’ ਨਾਗ ਅਸ਼ਵਿਨ ਦੁਆਰਾ ਨਿਰਦੇਸ਼ਿਤ ਤੇ ਵੈਜਯੰਤੀ ਮੂਵੀਜ਼ ਦੁਆਰਾ ਨਿਰਮਿਤ ਹੈ। ਫਿਲਮ ‘ਕਲਕੀ 2898 ਏ. ਡੀ.’ 27 ਜੂਨ ਨੂੰ ਸਿਨੇਮਾਘਰਾਂ ’ਚ ਰਿਲੀਜ਼ ਹੋਵੇਗੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=88
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।