ਅਮਿਤਾਭ ਬੱਚਨ ਨੇ ਖ਼ਰੀਦੀ ''ਕਲਕੀ 2898 ਏ.ਡੀ. ਦੀ ਪਹਿਲੀ ਟਿਕਟ, ਕਮਲ ਹਸਨ ਨੂੰ ਕੀਤੀ ਗਿਫਟ

Thursday, Jun 20, 2024 - 01:41 PM (IST)

ਅਮਿਤਾਭ ਬੱਚਨ ਨੇ ਖ਼ਰੀਦੀ ''ਕਲਕੀ 2898 ਏ.ਡੀ. ਦੀ ਪਹਿਲੀ ਟਿਕਟ, ਕਮਲ ਹਸਨ ਨੂੰ ਕੀਤੀ ਗਿਫਟ

ਮੁੰਬਈ- ਫ਼ਿਲਮ 'ਕਲਕੀ 2898 ਏ.ਡੀ. ਇਨ੍ਹੀਂ ਦਿਨੀਂ ਸੁਰਖੀਆਂ 'ਚ ਹੈ। ਇਹ ਫ਼ਿਲਮ 27 ਜੂਨ 2024 ਨੂੰ ਦੁਨੀਆਂ ਭਰ 'ਚ ਰਿਲੀਜ਼ ਹੋ ਰਹੀ ਹੈ। ਇਸ ਦੌਰਾਨ ਨਿਰਮਾਤਾਵਾਂ ਨੇ ਫ਼ਿਲਮ ਦੇ ਪ੍ਰੀ-ਰਿਲੀਜ਼ ਇਵੈਂਟ ਦਾ ਆਯੋਜਨ ਕੀਤਾ। ਇਸ ਸਮਾਗਮ ਨੂੰ ਯੂ-ਟਿਊਬ 'ਤੇ ਲਾਈਵ ਵੀ ਕੀਤਾ ਗਿਆ। ਇਸ ਦੌਰਾਨ ਫ਼ਿਲਮ ਦੀ ਪਹਿਲੀ ਟਿਕਟ ਨੂੰ ਲੈ ਕੇ ਇਕ ਦਿਲਚਸਪ ਜਾਣਕਾਰੀ ਸਾਹਮਣੇ ਆਈ ਹੈ, ਜੋ ਅਮਿਤਾਭ ਬੱਚਨ ਦੀ ਫ਼ਿਲਮ 'ਸ਼ੋਲੇ' ਨਾਲ ਸਬੰਧਤ ਹੈ।

PunjabKesari

ਫ਼ਿਲਮ ਦੀ ਲੀਡ ਸਟਾਰ ਕਾਸਟ 'ਕਲਕੀ 2898 ਏ.ਡੀ. ਦੇ ਪ੍ਰੀ-ਰਿਲੀਜ਼ ਈਵੈਂਟ 'ਚ ਸ਼ਾਮਲ ਹੋਈ। ਸਾਰਿਆਂ ਨੇ ਮਿਲ ਕੇ ਖੂਬ ਮਸਤੀ ਕੀਤੀ। ਅਦਾਕਾਰਾ ਦੀਪਿਕਾ ਪਾਦੂਕੋਣ ਕਾਲੇ ਰੰਗ ਦੀ ਡਰੈੱਸ 'ਚ ਆਪਣੇ ਬੇਬੀ ਬੰਪ ਨੂੰ ਫਲਾਂਟ ਕਰਦੀ ਨਜ਼ਰ ਆਈ ਅਤੇ ਪ੍ਰਭਾਸ ਨਾਲ ਮਸਤੀ ਕਰਦੀ ਨਜ਼ਰ ਆਈ।

ਇਹ ਖ਼ਬਰ ਵੀ ਪੜ੍ਹੋ- ਰਣਵੀਰ ਸਿੰਘ ਦੀ ਫ਼ਿਲਮ 'ਡਾਨ 3' ਦੀ ਰਿਲੀਜ਼ ਡੇਟ ਆਈ ਸਾਹਮਣੇ, ਫ਼ਰਹਾਨ ਅਖ਼ਤਰ ਨੇ ਕੀਤਾ ਖੁਲਾਸਾ

ਫ਼ਿਲਮ ਦੇ ਪ੍ਰੋਡਕਸ਼ਨ ਹਾਊਸ ਵਿਜਯੰਤੀ ਮੂਵੀਜ਼ ਦੇ ਮੁਖੀ ਵੀ 'ਕਲਕੀ 2898 ਏ.ਡੀ. ਦੇ ਸਮਾਗਮ 'ਚ ਸ਼ਾਮਲ ਹੋਏ, ਜੋ ਫ਼ਿਲਮ ਦੀ ਪਹਿਲੀ ਟਿਕਟ ਲੈ ਕੇ ਆਏ ਸਨ, ਜੋ ਲਾਈਵ ਈਵੈਂਟ ਦੌਰਾਨ ਅਮਿਤਾਭ ਬੱਚਨ ਦੁਆਰਾ ਖਰੀਦੀ ਗਈ ਸੀ। ਬਦਲੇ 'ਚ ਪੈਸੇ ਵੀ ਦਿੱਤੇ। ਇਸ ਤੋਂ ਬਾਅਦ ਉਨ੍ਹਾਂ ਨੇ ਸਟਾਰ ਕਮਲ ਹਾਸਨ ਨੂੰ 'ਕਲਕੀ 2898 ਏ.ਡੀ. ਦੀ ਪਹਿਲੀ ਟਿਕਟ ਗਿਫਟ ਕੀਤੀ।

ਇਹ ਖ਼ਬਰ ਵੀ ਪੜ੍ਹੋ- Deepika Padukone ਨੇ ਦਿਖਾਇਆ ਬੇਬੀ ਬੰਪ, ਟ੍ਰੋਲ ਕਰਨ ਵਾਲਿਆਂ ਨੂੰ ਦਿੱਤਾ ਕਰਾਰਾ ਜਵਾਬ

ਕਮਲ ਹਸਨ ਨੇ ਕਿਹਾ ਕਿ ਜਦੋਂ 'ਸ਼ੋਲੇ' ਰਿਲੀਜ਼ ਹੋਈ ਸੀ ਤਾਂ ਉਸ ਨੂੰ ਟਿਕਟ ਨਾ ਮਿਲਣ ਕਾਰਨ ਫ਼ਿਲਮ ਦੇਖਣ ਲਈ ਤਿੰਨ ਹਫ਼ਤਿਆਂ ਤੱਕ ਇੰਤਜ਼ਾਰ ਕਰਨਾ ਪਿਆ ਸੀ। ਇਸ ਦੇ ਨਾਲ ਹੀ ਕਮਲ ਹਸਨ ਨੇ ਇਹ ਵੀ ਖੁਲਾਸਾ ਕੀਤਾ ਕਿ ਉਹ ਖੁਦ 'ਸ਼ੋਲੇ' ਫ਼ਿਲਮ ਦਾ ਹਿੱਸਾ ਬਣਨਾ ਚਾਹੁੰਦੇ ਸਨ। ਤੁਹਾਨੂੰ ਦੱਸ ਦੇਈਏ ਕਿ 'ਕਲਕੀ 2898 ਏ.ਡੀ. 'ਚ ਅਮਿਤਾਭ ਬੱਚਨ ਦੇ ਨਾਲ ਪ੍ਰਭਾਸ, ਕਮਲ ਹਸਨ, ਦੀਪਿਕਾ ਪਾਦੂਕੋਣ, ਦਿਸ਼ਾ ਪਟਾਨੀ ਅਤੇ ਸ਼ੋਭਨਾ ਵੀ ਅਹਿਮ ਭੂਮਿਕਾਵਾਂ 'ਚ ਹਨ। ਫ਼ਿਲਮ ਦਾ ਨਿਰਦੇਸ਼ਨ ਨਾਗ ਅਸ਼ਵਿਨ ਨੇ ਕੀਤਾ ਹੈ। ਪ੍ਰੋਡਕਸ਼ਨ ਰਾਣਾ ਡੱਗੂਬਾਤੀ ਨੇ ਕੀਤਾ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

DILSHER

Content Editor

Related News