ਅਮਿਤਾਭ ਬੱਚਨ ਦੂਜੀ ਵਾਰ ਹੋਏ ਕੋਰੋਨਾ ਪਾਜ਼ੇਟਿਵ, ਟਵੀਟ ਕਰ ਲੋਕਾਂ ਨੂੰ ਕੀਤੀ ਇਹ ਅਪੀਲ

08/24/2022 12:59:25 AM

ਮੁੰਬਈ-ਅਭਿਨੇਤਾ ਅਮਿਤਾਭ ਬੱਚਨ ਨੇ ਮੰਗਲਵਾਰ ਨੂੰ ਕਿਹਾ ਕਿ ਉਹ ਕੋਰੋਨਾ ਵਾਇਰਸ ਨਾਲ ਇਨਫੈਕਟਿਡ ਹੋ ਗਏ ਹਨ। ਬੱਚਨ (79) ਨੇ ਟਵਿੱਟਰ 'ਤੇ ਇਸ ਦੇ ਬਾਰੇ 'ਚ ਜਾਣਕਾਰੀ ਦਿਤੀ ਅਤੇ ਉਨ੍ਹਾਂ ਦੇ ਸੰਪਰਕ 'ਚ ਆਏ ਲੋਕਾਂ ਨੂੰ ਤੁਰੰਤ ਜਾਂਚ ਕਰਵਾਉਣ ਦੀ ਅਪੀਲ ਕੀਤੀ ਹੈ।

PunjabKesari

ਇਹ ਵੀ ਪੜ੍ਹੋ : ਰੂਸੀ ਲੜਾਕੂ ਜਹਾਜ਼ ਸਾਡੇ ਹਵਾਈ ਬਫਰ ਖੇਤਰ 'ਚ ਹੋਏ ਦਾਖਲ : ਦੱਖਣੀ ਕੋਰੀਆ

ਬੱਚਨ ਨੇ ਲਿਖਿਆ,''ਕੋਰੋਨਾ ਵਾਇਰਸ ਨਾਲ ਇਨਫੈਕਟਿਡ ਹੋ ਗਿਆ ਹਾਂ...ਮੇਰੇ ਸੰਪਰਕ 'ਚ ਆਏ ਲੋਕਾਂ ਨੂੰ ਤੁਰੰਤ ਜਾਂਚ ਕਰਵਾਉਣ ਦੀ ਅਪੀਲ ਕਰਦਾ ਹੈ। ਬੱਚਨ ਇਸ ਤੋਂ ਪਹਿਲਾਂ ਜੁਲਾਈ 2020 'ਚ ਵੀ ਕੋਰੋਨਾ ਵਾਇਰਸ ਨਾਲ ਇਨਫੈਕਟਿਡ ਹੋ ਗਏ ਸਨ। ਉਸ ਸਮੇਂ ਉਨ੍ਹਾਂ ਦੇ ਪੁੱਤਰ ਅਭਿਸ਼ੇਕ ਬੱਚਨ ਦੇ ਨਾਲ ਹੀ ਨੂੰਹ ਐਸ਼ਵਰਿਆ ਰਾਏ ਬੱਚਨ ਅਤੇ ਪੋਤੀ ਆਰਾਧਿਆ ਬੱਚਨ ਵੀ ਕੋਰੋਨਾ ਦੀ ਲਪੇਟ 'ਚ ਆ ਗਏ ਸਨ।

ਇਹ ਵੀ ਪੜ੍ਹੋ : ਬ੍ਰਿਟੇਨ ਦੀ ਖੁਫ਼ੀਆ ਏਜੰਸੀਆਂ 'ਤੇ ਬ੍ਰਿਟਿਸ਼ ਸਿੱਖ ਦੋਸ਼ੀ ਦੀ ਸੂਚਨਾ ਭਾਰਤ ਨੂੰ ਦੇਣ ਦਾ ਦੋਸ਼

ਅਮਿਤਾਭ ਬੱਚਨ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਆਖਿਰੀ ਵਾਰ ਫਿਲਮ 'ਰਨਵੇ 34' 'ਚ ਅਜੇ ਦੇਵਗਨ ਨਾਲ ਨਜ਼ਰ ਆਏ ਸਨ ਅਤੇ ਹੁਣ ਉਹ ਫਿਲਮ 'ਬ੍ਰਾਹਮਾਸਤਰ' 'ਚ ਦਿਖਾਈ ਦੇਣਗੇ। ਇਹ ਇਕ ਮਲਟੀਸਟਾਰਰ ਫਿਲਮ ਹਨ ਜਿਸ 'ਚ ਐਕਟਰ ਰਣਬੀਰ ਕਰੂਪ, ਆਲੀਆ ਭੱਟ, ਮੌਨੀ ਰਾਏ ਅਤੇ ਨਾਗਾਜੁਰਨ ਵੀ ਹਨ। 

ਇਹ ਵੀ ਪੜ੍ਹੋ : ਬਿਨਾਂ ਕਿਸੇ ਚਰਚਾ, ਸਹਿਮਤੀ ਜਾਂ ਨੋਟਿਸ ਦੇ ਕੀਤਾ ਗਿਆ NDTV ਦੇ 29 ਫੀਸਦੀ ਹਿੱਸੇ ਨੂੰ ਐਕੁਆਇਰ

ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ


Karan Kumar

Content Editor

Related News