ਅਮਿਤਾਭ ਬੱਚਨ ਨੇ ਕਰਵਾਇਆ ਮੋਤੀਆਬਿੰਦ ਦਾ ਆਪ੍ਰੇਸ਼ਨ, ਅੱਜ ਹਸਪਤਾਲ ਤੋਂ ਹੋਣਗੇ ਡਿਸਚਾਰਜ

3/1/2021 11:12:45 AM

ਮੁੰਬਈ (ਇੰਟ.)– ਬਾਲੀਵੁੱਡ ਦੇ ਮਹਾਨਾਇਕ ਅਮਿਤਾਭ ਬੱਚਨ ਦੀ ਅੱਖ ਵਿਚੋਂ ਮੋਤੀਆਬਿੰਦ ਹਟਾਉਣ ਲਈ ਐਤਵਾਰ ਨੂੰ ਛੋਟਾ ਜਿਹਾ ਲੇਜਰ ਆਪ੍ਰੇਸ਼ਨ ਕੀਤਾ ਗਿਆ। ਉਨ੍ਹਾਂ ਦੇ ਇਕ ਦੋਸਤ ਨੇ ਦੱਸਿਆ ਕਿ ਬਿਗ ਬੀ ਆਪ੍ਰੇਸ਼ਨ ਥਿਏਟਰ ਵਿਚ ਗਏ ਅਤੇ ਬਾਹਰ ਆ ਗਏ। 24 ਘੰਟੇ ਤੱਕ ਉਹ ਡਾਕਟਰਾਂ ਦੀ ਨਿਗਰਾਨੀ ਵਿਚ ਰਹਿਣਗੇ ਅਤੇ ਸੋਮਵਾਰ ਨੂੰ ਘਰ ਵਾਪਸ ਜਾਣਗੇ।

ਇਹ ਵੀ ਪੜ੍ਹੋ: ਆਮ ਲੋਕਾਂ ਨੂੰ ਅੱਜ ਤੋਂ ਲੱਗੇਗੀ ਕੋਰੋਨਾ ਵੈਕਸੀਨ, ਜਾਣੋ ਕਿਵੇਂ ਕਰਵਾ ਸਕਦੇ ਹੋ ਰਜਿਸਟ੍ਰੇਸ਼ਨ

PunjabKesari

ਅਮਿਤਾਭ ਬੱਚਨ ਨੇ ਸ਼ਨੀਵਾਰ ਨੂੰ ਆਪਣੇ ਬਲਾਗ ਵਿਚ ਲਿਖਿਆ ਸੀ ਕਿ ਉਨ੍ਹਾਂ ਦੀ ਤਬੀਅਤ ਵਿਗੜ ਗਈ ਹੈ ਅਤੇ ਹੁਣ ਉਨ੍ਹਾਂ ਨੂੰ ਸਰਜਰੀ ਕਰਵਾਉਣੀ ਪਵੇਗੀ। 78 ਸਾਲਾ ਅਮਿਤਾਭ ਨੇ ਸ਼ਨੀਵਾਰ ਨੂੰ ਆਪਣੇ ਬਲਾਗ ਵਿਚ ਲਿਖਿਆ ਕਿ ‘ਮੈਡੀਕਲ ਕੰਡੀਸ਼ਨ...ਸਰਜਰੀ... ਮੈਂ ਲਿਖ ਨਹੀਂ ਸਕਦਾ, ਏ. ਬੀ.।’ ਅਮਿਤਾਭ ਨੇ ਇਸ ਤੋਂ ਇਲਾਵਾ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ ਸੀ। ਸੋਸ਼ਲ ਮੀਡੀਆ ਰਾਹੀਂ ਆਪਣੀ ਛੋਟੀ ਤੋਂ ਛੋਟੀ ਗੱਲ ਵੀ ਸਾਂਝੀ ਕਰਦੇ ਰਹਿੰਦੇ ਹਨ।

ਇਹ ਵੀ ਪੜ੍ਹੋ: ਕਿਸਾਨਾਂ ਦੇ ਸਮਰਥਨ ਲਈ ਲਗਾਤਾਰ ਪਹੁੰਚ ਰਹੇ ਹਨ ਕਲਾਕਾਰ, ਸੰਨੀ ਦਿਓਲ ਸਣੇ ਇਹ ਸਿਤਾਰੇ ਨਿਸ਼ਾਨੇ ’ਤੇ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।  
 


cherry

Content Editor cherry