Allu Arjun ਦੀ Pushpa 2 ''ਚ ਹੋਈ Shraddha Kapoor ਦੀ ਐਂਟਰੀ

Tuesday, Oct 22, 2024 - 01:16 PM (IST)

Allu Arjun ਦੀ Pushpa 2 ''ਚ ਹੋਈ Shraddha Kapoor ਦੀ ਐਂਟਰੀ

ਐਂਟਰਟੇਨਮੈਂਟ ਡੈਸਕ : ਅੱਲੂ ਅਰਜੁਨ ਦੇ ਕਰੀਅਰ ਦੀ ਸਭ ਤੋਂ ਵਧੀਆ ਫ਼ਿਲਮਾਂ 'ਚੋਂ ਇਕ 'ਪੁਸ਼ਪਾ: ਦਿ ਰਾਈਜ਼' ਦੇ ਸੀਕਵਲ ਦਾ ਪ੍ਰਸ਼ੰਸਕ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਇਹ ਫ਼ਿਲਮ ਕਾਫੀ ਸਮੇਂ ਤੋਂ ਚਰਚਾ 'ਚ ਰਹੀ ਹੈ। ਪਹਿਲਾਂ 'ਪੁਸ਼ਪਾ 2' ਇਸ ਸਾਲ ਅਗਸਤ 'ਚ ਰਿਲੀਜ਼ ਹੋਣੀ ਸੀ ਪਰ 'Stree 2' ਨਾਲ ਟਕਰਾਅ ਅਤੇ ਹੋਰ ਕਾਰਨਾਂ ਕਾਰਨ ਇਹ ਫ਼ਿਲਮ ਹੁਣ ਦਸੰਬਰ 'ਚ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ।

ਇਹ ਖ਼ਬਰ ਵੀ ਪੜ੍ਹੋ - ਅਦਾਕਾਰਾ ਹਿਨਾ ਖ਼ਾਨ ਦੀ ਪੋਸਟ ਵਾਇਰਲ, ਲਿਖਿਆ- 'ਆਖਰੀ ਦਿਨ...'

'ਪੁਸ਼ਪਾ 2' ਬਾਰੇ ਚਰਚਾ
'ਪੁਸ਼ਪਾ 2' ਦੇ ਹਰ ਅਪਡੇਟ ਨੇ ਲੋਕਾਂ 'ਚ ਫ਼ਿਲਮ ਨਾਲ ਜੁੜਿਆ ਉਤਸ਼ਾਹ ਵਧਾਇਆ ਹੈ। ਇਕ ਵਾਰ ਫਿਰ ਅੱਲੂ ਅਰਜੁਨ ਲਾਲ ਚੰਦਨ ਦੀ ਤਸਕਰੀ ਕਰਦੇ ਹੋਏ ਅਤੇ ਪੁਲਸ ਅਤੇ ਆਪਣੇ ਮੁਕਾਬਲੇਬਾਜ਼ਾਂ ਨੂੰ ਹਰਾਉਂਦੇ ਹੋਏ ਨਜ਼ਰ ਆਉਣਗੇ। ਪਿਛਲੀ ਫ਼ਿਲਮ 'ਪੁਸ਼ਪਰਾਜ' 'ਚ ਜਿੱਥੇ ਇਸ ਕਾਰੋਬਾਰ ਰਾਹੀਂ ਵਧਦਾ ਨਜ਼ਰ ਆਇਆ ਸੀ, ਉਥੇ ਹੀ 'ਪੁਸ਼ਪਾ 2' 'ਚ ਉਹ ਇਕ ਰਾਜੇ ਵਾਂਗ ਰਾਜ ਕਰਦੇ ਨਜ਼ਰ ਆਉਣਗੇ।

ਇਹ ਖ਼ਬਰ ਵੀ ਪੜ੍ਹੋ - ਇਤਿਹਾਸ ਰਚਣ ਮਗਰੋਂ ਦਿਲਜੀਤ ਨੇ ਕਿਹਾ- 'ਮੈਨੂੰ ਬਹੁਤਾ ਪੜ੍ਹਨਾ ਲਿਖਣਾ ਨਹੀਂ ਆਉਂਦਾ ਪਰ...'

'ਪੁਸ਼ਪਾ 2' 'ਚ ਸ਼ਰਧਾ ਕਪੂਰ?
'ਪੁਸ਼ਪਾ 2' ਦੀ ਸਟਾਰ ਕਾਸਟ ਦੀ ਗੱਲ ਕਰੀਏ ਤਾਂ ਇਸ 'ਚ ਸਿਤਾਰੇ ਇੱਕੋ ਜਿਹੇ ਹਨ। ਹਾਲਾਂਕਿ ਕੁਝ ਨਵੇਂ ਚਿਹਰੇ ਨਜ਼ਰ ਆ ਸਕਦੇ ਹਨ। ਆਖਰੀ ਹਿੱਸੇ 'ਚ ਸਮੰਥਾ ਰੂਥ ਪ੍ਰਭੂ ਨੇ ਅੱਲੂ ਅਰਜੁਨ ਦੇ ਗੀਤ 'ਤੇ ਜ਼ਬਰਦਸਤ ਡਾਂਸ ਕੀਤਾ। ਇਸ ਦੇ ਨਾਲ ਹੀ ਖ਼ਬਰ ਹੈ ਕਿ ਇਸ ਵਾਰ ਉਨ੍ਹਾਂ ਦੀ ਜਗ੍ਹਾ ਸ਼ਰਧਾ ਕਪੂਰ ਨਜ਼ਰ ਆ ਸਕਦੀ ਹੈ। ਖ਼ਬਰਾਂ ਮੁਤਾਬਕ, 'ਪੁਸ਼ਪਾ 2' 'ਚ ਆਈਟਮ ਡਾਂਸ ਲਈ ਕਈ ਅਭਿਨੇਤਰੀਆਂ ਨੂੰ ਅਪ੍ਰੋਚ ਕੀਤਾ ਗਿਆ ਸੀ। ਆਖਿਰਕਾਰ ਮੇਕਰਸ ਦੀ ਖੋਜ ਸ਼ਰਧਾ ਕਪੂਰ 'ਤੇ ਰੁਕ ਗਈ। ਸੁਕੁਮਾਰ ਦੁਆਰਾ ਨਿਰਦੇਸ਼ਿਤ ਇਸ ਫ਼ਿਲਮ 'ਚ ਉਹ ਅੱਲੂ ਅਰਜੁਨ ਨਾਲ ਇੱਕ ਵਿਸ਼ੇਸ਼ ਆਈਟਮ ਡਾਂਸ ਨੰਬਰ 'ਚ ਨਜ਼ਰ ਆਵੇਗੀ। ਜੇਕਰ ਅਜਿਹਾ ਹੁੰਦਾ ਹੈ ਤਾਂ ਸਾਊਥ ਅਤੇ ਨਾਰਥ ਦੇ ਇਨ੍ਹਾਂ ਦੋ ਵੱਡੇ ਸਿਤਾਰਿਆਂ ਨੂੰ ਇਕੱਠੇ ਦੇਖਣਾ ਪ੍ਰਸ਼ੰਸਕਾਂ ਲਈ ਕਿਸੇ ਟ੍ਰੀਟ ਤੋਂ ਘੱਟ ਨਹੀਂ ਹੋਵੇਗਾ।

ਇਹ ਖ਼ਬਰ ਵੀ ਪੜ੍ਹੋ - ਗਾਇਕਾ ਅਫਸਾਨਾ ਖ਼ਾਨ ਨੇ ਇੰਝ ਮਨਾਇਆ ਕਰਵਾਚੌਥ, ਵੇਖੋ ਖ਼ੂਬਸੂਰਤ ਤਸਵੀਰਾਂ

ਰਿਲੀਜ਼ ਹੋ ਚੁੱਕੇ ਹਨ ਦੋ ਗੀਤ
ਰਸ਼ਮਿਕਾ ਮੰਡਾਨਾ-ਅੱਲੂ ਅਰਜੁਨ ਸਟਾਰਰ ਫ਼ਿਲਮ 'ਪੁਸ਼ਪਾ 2' ਦਾ 'ਕਪਲ' ਗੀਤ ਰਿਲੀਜ਼ ਹੋ ਗਿਆ ਹੈ। ਇਸ ਤੋਂ ਪਹਿਲਾਂ ਨਿਰਮਾਤਾਵਾਂ ਨੇ 'ਪੁਸ਼ਪਾ ਪੁਸ਼ਪਾ' ਗੀਤ ਰਿਲੀਜ਼ ਕੀਤਾ ਸੀ, ਜੋ ਅੱਲੂ ਅਰਜੁਨ ਦਾ ਸੋਲੋ ਗੀਤ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

sunita

Content Editor

Related News