ਸ਼ਹਿਨਾਜ਼ ਗਿੱਲ ਤੋਂ ਕਾਪੀ ਕੀਤਾ ਗਿਆ ਸੀ ‘ਪੁਸ਼ਪਾ’ ’ਚ ਅੱਲੂ ਅਰਜੁਨ ਦਾ ਹੈਂਡ ਸਟੈੱਪ! ਦੇਖੋ ਵੀਡੀਓ
Friday, Feb 04, 2022 - 05:24 PM (IST)

ਮੁੰਬਈ (ਬਿਊਰੋ)– ਆਪਣੀ ਫ਼ਿਲਮ ‘ਪੁਸ਼ਪਾ : ਦਿ ਰਾਈਜ਼’ ਨਾਲ ਦੇਸ਼-ਵਿਦੇਸ਼ ’ਚ ਅੱਲੂ ਅਰਜੁਨ ਦੇ ਚਰਚੇ ਹੁਣ ਤਕ ਹੋ ਰਹੇ ਹਨ। ਇਸ ਫ਼ਿਲਮ ’ਚ ਅੱਲੂ ਅਰਜੁਨ ਦੀ ਅਦਾਕਾਰੀ ਤੋਂ ਲੈ ਕੇ ਉਸ ਦੇ ਐਟੀਟਿਊਡ ਤੇ ਸਟਾਈਲ ਨੂੰ ਖ਼ੂਬ ਪਸੰਦ ਕੀਤਾ ਗਿਆ। ਨਾਲ ਹੀ ਇਸ ਦੀ ਖ਼ੂਬ ਤਾਰੀਫ ਵੀ ਹੋਈ।
ਇਹ ਖ਼ਬਰ ਵੀ ਪੜ੍ਹੋ : ਕੀ ਹੈਕ ਹੋ ਗਿਆ ਸ਼ੈਰੀ ਮਾਨ ਦਾ ਫੇਸਬੁੱਕ ਪੇਜ, ਦੇਖਣ ਨੂੰ ਮਿਲ ਰਹੀਆਂ ਨੇ ਅਜਿਹੀਆਂ ਵੀਡੀਓਜ਼
‘ਪੁਸ਼ਪਾ’ ’ਚ ਅੱਲੂ ਅਰਜੁਨ ਦਾ ਹੈਂਡ ਜੈਸਚਰ ਦੇਖ ਕੇ ਪ੍ਰਸ਼ੰਸਕ ਤੇ ਦਰਸ਼ਕ ਇੰਨੇ ਪ੍ਰੇਰਿਤ ਹੋਏ ਕਿ ਸਾਰਿਆਂ ਨੇ ਉਨ੍ਹਾਂ ਨੂੰ ਕਾਪੀ ਕਰਨਾ ਸ਼ੁਰੂ ਕਰ ਦਿੱਤਾ। ਸੋਸ਼ਲ ਮੀਡੀਆ ’ਤੇ ਕਈ ਵੀਡੀਓ ਚੈਲੰਜ ਸ਼ੁਰੂ ਹੋਏ, ਜਿਨ੍ਹਾਂ ’ਚ ਲੋਕਾਂ ਨੇ ਅੱਲੂ ਦੇ ਹੈਂਡ ਜੈਸਚਰ ਨੂੰ ਕਾਪੀ ਕੀਤਾ ਪਰ ਕੀ ਤੁਸੀਂ ਜਾਣਦੇ ਹੋ ਕਿ ਅੱਲੂ ਅਰਜੁਨ ਦਾ ਇਹ ਹੈਂਡ ਜੈਸਚਰ ਨਵਾਂ ਨਹੀਂ ਹੈ।
ਹੁਣ ਇਕ ਵੀਡੀਓ ਸਾਹਮਣੇ ਆਈ ਹੈ, ਜਿਸ ਨੂੰ ਦੇਖ ਕੇ ਲੱਗਦਾ ਹੈ ਕਿ ਅੱਲੂ ਅਰਜੁਨ ਦਾ ਆਪਣੀ ਦਾੜ੍ਹੀ ਦੇ ਹੇਠਾਂ ਹੱਥ ਫੇਰਨ ਵਾਲਾ ਹੈਂਡ ਜੈਸਚਰ ਕਿਸੇ ਹੋਰ ਤੋਂ ਪ੍ਰੇਰਿਤ ਸੀ।
ਸੋਸ਼ਲ ਮੀਡੀਆ ’ਤੇ ‘ਬਿੱਗ ਬੌਸ 13’ ਦੀ ਮੁਕਾਬਲੇਬਾਜ਼ ਰਹੀ ਸ਼ਹਿਨਾਜ਼ ਗਿੱਲ ਦੀ ਇਕ ਵੀਡੀਓ ਸਾਹਮਣੇ ਆਈ ਹੈ। ਇਸ ਵੀਡੀਓ ’ਚ ਸ਼ਹਿਨਾਜ਼ ਗਿੱਲ ਨੂੰ ਅੱਲੂ ਅਰਜੁਨ ਵਾਂਗ ਹੈਂਡ ਜੈਸਚਰ ਕਰਦੇ ਦੇਖਿਆ ਜਾ ਸਕਦਾ ਹੈ। ਅਜਿਹੇ ’ਚ ਮੰਨਿਆ ਜਾ ਰਿਹਾ ਹੈ ਕਿ ਅੱਲੂ ਅਰਜੁਨ ਦਾ ਸਟਾਈਲ ਸ਼ਹਿਨਾਜ਼ ਤੋਂ ਪ੍ਰੇਰਿਤ ਹੈ।
ਨੋਟ– ਇਸ ਖ਼ਬਰ ’ਤੇ ਤੁਹਾਡੀ ਕੀ ਪ੍ਰਤੀਕਿਰਿਆ ਹੈ? ਕੁਮੈਂਟ ਕਰਕੇ ਜ਼ਰੂਰ ਦੱਸੋ।