ਆਲੀਆ ਨੇ ਪਤੀ ਰਣਬੀਰ ਨੂੰ ਇਸ ਅੰਦਾਜ਼ ’ਚ ਦਿੱਤੀ ਵਧਾਈ, ਜਨਮਦਿਨ ਦੀ ਤਸਵੀਰ ਸਾਂਝੀ ਕਰਕੇ ਕਹੀ ਇਹ ਗੱਲ

09/29/2022 12:15:15 PM

ਬਾਲੀਵੁੱਡ ਡੈਸਕ- ਅਦਾਕਾਰ ਰਣਬੀਰ ਕਪੂਰ ਨੇ 28 ਸਤੰਬਰ ਨੂੰ ਆਪਣਾ 40ਵਾਂ ਜਨਮਦਿਨ ਮਨਾਇਆ। ਇਸ ਮੌਕੇ ਅਦਾਕਾਰ ਦੇ ਕਰੀਬੀ ਦੋਸਤਾਂ ਤੋਂ ਲੈ ਕੇ ਪ੍ਰਸ਼ੰਸਕਾਂ ਤੱਕ ਨੇ ਸੋਸ਼ਲ ਮੀਡੀਆ ’ਤੇ ਇਕ ਤੋਂ ਵਧ ਕੇ ਇਕ ਸ਼ੁਭਕਾਮਨਾਵਾਂ ਦਿੱਤੀਆਂ। ਦੂਜੇ ਪਾਸੇ ਰਣਬੀਰ ਦੀ ਪਤਨੀ ਆਲੀਆ ਭੱਟ ਨੇ ਬੇਹੱਦ ਖ਼ਾਸ ਤਾਰੀਕੇ ਨਾਲ ਜਨਮਦਿਨ ਦੀ ਵਧਾਈ ਦਿੱਤੀ। 

PunjabKesari

ਇਹ ਵੀ ਪੜ੍ਹੋ : ਰਾਜਸਥਾਨ ਫ਼ਿਲਮ ਫ਼ੈਸਟੀਵਲ ’ਚ ਛਾਈ ਪੰਜਾਬੀ ਅਦਾਕਾਰਾ ਤਾਨੀਆ, ‘ਸੁਫ਼ਨਾ’ ਲਈ ਮਿਲਿਆ ਐਵਾਰਡ

ਆਲੀਆ ਭੱਟ ਨੇ ਪੋਸਟ ਸਾਂਝੀ ਕਰਕੇ ਵਧਾਈ ਦਿੱਤੀ ਹੈ। ਅਦਾਕਾਰਾ ਨੇ ਇਸ ਪੋਸਟ ’ਚ ਰਣਬੀਰ ਕਪੂਰ ਦੇ ਜਨਮਦਿਨ ਦੇ ਜਸ਼ਨ ਦੀ ਝਲਕ ਦਿਖਾਈ ਹੈ। ਤਸਵੀਰ ’ਚ ਰਣਬੀਰ ਕਪੂਰ ਨਾਲ ਗੁਬਾਰੇ ਵੀ ਦਿਖਾਈ ਦੇ ਰਹੇ ਹਨ।  ਜਿਸ ਨੂੰ ਦੇਖ ਕੇ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਆਲੀਆ ਨੇ ਕਿੰਨੀ ਸ਼ਾਨਦਾਰ ਪਾਰਟੀ ਦਾ ਆਯੋਜਨ ਕੀਤਾ ਸੀ। 

PunjabKesari

ਆਲੀਆ ਭੱਟ ਨੇ ਇਹ ਪੋਸਟ ਆਪਣੇ  ਇੰਸਟਾਗ੍ਰਾਮ ’ਤੇ ਸਾਂਝੀ ਕੀਤੀ। ਜਿਸ 'ਚ ਅਦਾਕਾਰਾ ਪਤੀ ਨੂੰ 40 ਸਾਲ ਦੇ ਹੋਣ ਦੀ ਵਧਾਈ ਦੇ ਰਹੀ ਹੈ। ਇਸ ਦੇ ਨਾਲ ਆਲੀਆ ਨੇ ਇਕ ਕੈਪਸ਼ਨ ਵੀ ਦਿੱਤੀ ਹੈ ਜਿਸ ’ਚ ਲਿਖਿਆ ਹੈ ਕਿ ‘ਬੇਬੀ ਨੂੰ 40ਵੇਂ ਜਨਮਦਿਨ ਦੀ ਸ਼ੁਭਕਾਮਨਾਵਾਂ।’ ਆਲੀਆ ਦੀ ਇਸ ਪੋਸਟ ਨੂੰ ਪ੍ਰਸ਼ੰਸਕ ਕਾਫ਼ੀ ਪਸੰਦ ਕਰ ਰਹੇ ਹਨ ਅਤੇ ਕੁਮੈਂਟ ਕਰਕੇ ਆਪਣੀ ਪ੍ਰਤੀਕਿਰਿਆ ਵੀ ਦੇ ਰਹੇ ਹਨ।

PunjabKesari

ਇਹ ਵੀ ਪੜ੍ਹੋ : ਗਿੱਪੀ ਗਰੇਵਾਲ ਦੀ ਪਤਨੀ ਨੇ ਪੁੱਤਰ ਨਾਲ ਤਸਵੀਰ ਕੀਤੀ ਸਾਂਝੀ, ਗੁਰਬਾਜ਼ ਦੀ ਮੁਸਕਾਨ ਨੇ ਜਿੱਤਿਆ ਪ੍ਰਸ਼ੰਸਕਾਂ ਦਾ ਦਿਲ

ਆਲੀਆ ਅਤੇ ਰਣਬੀਰ ਕਪੂਰ ਦੇ ਫ਼ਿਲਮੀ ਕਰੀਅਰ ਦੀ ਗੱਲ ਕਰੀਏ ਤਾਂ ਹਾਲ ਹੀ ’ਚ ਦੋਵਾਂ ਨੂੰ ਫ਼ਿਲਮ ‘ਬ੍ਰਹਮਾਸਤਰ’ ’ਚ ਦੇਖਿਆ ਗਿਆ ਸੀ। ਫ਼ਿਲਮ ਨੇ ਬਾਕਸ ਆਫ਼ਿਸ ’ਤੇ ਕਾਫ਼ੀ ਚੰਗੀ ਕਮਾਈ ਕੀਤੀ ਸੀ।

PunjabKesari


Shivani Bassan

Content Editor

Related News