ਆਲੀਆ ਭੱਟ ਤੇ ਹੈਂਡ ਸਾਬਰੀ ਨੂੰ ''ਰੈੱਡ ਸੀ ਫਿਲਮ ਫੈਸਟੀਵਲ'' ''ਚ ''ਗੋਲਡਨ ਗਲੋਬਜ਼'' ਨੇ ਕੀਤਾ ਸਨਮਾਨਿਤ
Thursday, Dec 11, 2025 - 12:48 PM (IST)
ਲਾਸ ਏਂਜਲਸ (ਏਜੰਸੀ)- ਬਾਲੀਵੁੱਡ ਅਦਾਕਾਰਾ ਆਲੀਆ ਭੱਟ ਅਤੇ ਟਿਊਨੀਸ਼ੀਆਈ ਅਦਾਕਾਰਾ ਹੈਂਡ ਸਾਬਰੀ ਨੂੰ ਸਾਊਦੀ ਅਰਬ ਦੇ ਰੈੱਡ ਸੀ ਫਿਲਮ ਫੈਸਟੀਵਲ ਦੇ 5ਵੇਂ ਐਡੀਸ਼ਨ ਦੌਰਾਨ ਇੱਕ ਸ਼ਾਨਦਾਰ ਗਾਲਾ ਡਿਨਰ ਦੌਰਾਨ ਗੋਲਡਨ ਗਲੋਬਜ਼ ਦੁਆਰਾ ਸਨਮਾਨਿਤ ਕੀਤਾ ਗਿਆ ਹੈ। ਆਲੀਆ ਭੱਟ ਨੂੰ 'ਗੋਲਡਨ ਗਲੋਬਜ਼ ਹੋਰਾਈਜ਼ਨ ਐਵਾਰਡ' ਮਿਲਿਆ, ਜਦੋਂਕਿ ਹੈਂਡ ਸਾਬਰੀ ਨੂੰ 'ਓਮਰ ਸ਼ਰੀਫ਼ ਐਵਾਰਡ' ਨਾਲ ਸਨਮਾਨਤ ਕੀਤਾ ਗਿਆ।
ਗੋਲਡਨ ਗਲੋਬਜ਼ ਦੀ ਪ੍ਰਧਾਨ ਹੇਲਨ ਹੋਹੇਨ ਨੇ ਕਿਹਾ ਕਿ ਆਲੀਆ ਨੂੰ ਇਹ ਐਵਾਰਡ "ਅੰਤਰਰਾਸ਼ਟਰੀ ਸਿਨੇਮਾ ਵਿੱਚ ਉਨ੍ਹਾਂ ਦੇ ਅਸਾਧਾਰਨ ਯੋਗਦਾਨ" ਦਾ ਜਸ਼ਨ ਮਨਾਉਣ ਲਈ ਦਿੱਤਾ ਗਿਆ ਹੈ। ਆਲੀਆ ਨੇ "ਹਾਈਵੇਅ," "ਰਾਜ਼ੀ," "ਉੜਤਾ ਪੰਜਾਬ," "ਡੀਅਰ ਜ਼ਿੰਦਗੀ" ਅਤੇ "ਗੰਗੂਬਾਈ ਕਾਠੀਆਵਾੜੀ" ਵਰਗੀਆਂ ਫਿਲਮਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਲਈ ਆਲੋਚਕਾਂ ਦੀ ਪ੍ਰਸ਼ੰਸਾ ਅਤੇ ਬਾਕਸ-ਆਫਿਸ ਸਫਲਤਾ ਪ੍ਰਾਪਤ ਕੀਤੀ ਹੈ।
ਆਲੀਆ ਭੱਟ ਨੇ ਆਪਣੇ ਸਨਮਾਨ 'ਤੇ ਕਿਹਾ ਕਿ ਗੋਲਡਨ ਗਲੋਬਜ਼ "ਗਲੋਬਲ ਐਵਾਰਡਜ਼ ਦੀ ਦੁਨੀਆ ਦਾ ਇੱਕ ਆਈਕੋਨਿਕ ਹਿੱਸਾ ਹੈ ਅਤੇ ਮੈਨੂੰ ਇਸਦਾ ਹਿੱਸਾ ਬਣ ਕੇ ਬਹੁਤ ਖੁਸ਼ ਹੋ ਰਹੀ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਮੈਂ "ਪਾਵਰਫੁੱਲ ਅਤੇ ਕਾਬਿਲ ਔਰਤਾਂ ਦੀਆਂ ਹੋਰ ਕਹਾਣੀਆਂ ਸੁਣਾਉਣ ਲਈ ਉਤਸੁਕ ਹਾਂ।"
ਹੇਲਨ ਹੋਹੇਨ ਨੇ ਸਾਬਰੀ ਨੂੰ "ਇੱਕ ਸੱਚਮੁੱਚ ਆਈਕੋਨਿਕ ਪਰਫਾਰਮਰ ਅਤੇ ਮਾਨਵਤਾਵਾਦੀ ਪਸੰਦ ਦੱਸਿਆ, ਜਿਸਦਾ ਕੰਮ ਅਰਬ ਸਿਨੇਮਾ ਦੀ ਡੂੰਘਾਈ, ਤਾਕਤ ਅਤੇ ਵਿਸ਼ਵਵਿਆਪੀ ਪ੍ਰਭਾਵ ਨੂੰ ਦਰਸਾਉਂਦਾ ਹੈ।" ਸਾਬਰੀ ਨੂੰ "ਦਿ ਯਾਕੂਬੀਅਨ ਬਿਲਡਿੰਗ," "ਸ਼ੇਹਰਜ਼ਾਦੇ," "ਟੈੱਲ ਮੀ ਏ ਸਟੋਰੀ" ਅਤੇ "ਅਸਮਾ" ਵਰਗੀਆਂ ਫਿਲਮਾਂ ਲਈ ਪਛਾਣ ਮਿਲੀ ਹੈ।
