‘ਲੈਟਰ ਫਰਾਮ ਸੁਰੇਸ਼’ ਨਾਲ ਐਕਟਿੰਗ ਡੈਬਿਊ ਕਰ ਰਹੇ ਵੀਰ ਹਿਰਾਨੀ

Saturday, Apr 20, 2024 - 04:49 PM (IST)

‘ਲੈਟਰ ਫਰਾਮ ਸੁਰੇਸ਼’ ਨਾਲ ਐਕਟਿੰਗ ਡੈਬਿਊ ਕਰ ਰਹੇ ਵੀਰ ਹਿਰਾਨੀ

ਮੁੰਬਈ (ਬਿਊਰੋ) - ਰਾਜਕੁਮਾਰ ਹਿਰਾਨੀ ਬਾਲੀਵੁੱਡ ਇੰਡਸਟਰੀ ਦੇ ਸਭ ਤੋਂ ਪਸੰਦੀਦਾ ਨਿਰਦੇਸ਼ਕਾਂ ’ਚੋਂ ਇਕ ਹਨ, ਜਿਨ੍ਹਾਂ ਦੀਆਂ ਫ਼ਿਲਮਾਂ ਦਰਸ਼ਕਾਂ ਦੇ ਦਿਲਾਂ ’ਚ ਜਗ੍ਹਾ ਬਣਾਉਂਦੀਆਂ ਹਨ। ਰਾਜਕੁਮਾਰ ਹਿਰਾਨੀ ਨੇ ਇੰਡਸਟਰੀ ’ਚ ਆਪਣੇ ਲਈ ਇਕ ਅਨੋਖੀ ਜਗ੍ਹਾ ਬਣਾਈ ਹੈ। ਹੁਣ ਉਨ੍ਹਾਂ ਦਾ ਬੇਟਾ ਵੀਰ ਹਿਰਾਨੀ ਰੰਗਮੰਚ ਦੇ ਦਿੱਗਜ ਫਿਰੋਜ਼ ਅੱਬਾਸ ਖਾਨ ਦੁਆਰਾ ਨਿਰਦੇਸ਼ਿਤ ‘ਲੈਟਰ ਫਰਾਮ ਸੁਰੇਸ਼’ ਨਾਲ ਮਨੋਰੰਜਨ ਉਦਯੋਗ ’ਚ ਆਪਣੀ ਸ਼ੁਰੂਆਤ ਕਰਨ ਜਾ ਰਿਹਾ ਹੈ, ਕਿਉਂਕਿ ਇਸ ’ਚ ਮਨੁੱਖੀ ਰਿਸ਼ਤਿਆਂ ਦੇ ਗੰਭੀਰ ਨਤੀਜਿਆਂ ਨੂੰ ਦਰਸਾਇਆ ਗਿਆ ਹੈ। 

ਇਹ ਖ਼ਬਰ ਵੀ ਪੜ੍ਹੋ - CM ਮਾਨ ਦੇ ਘਰ ਪਹੁੰਚੇ ਗਿੱਪੀ ਗਰੇਵਾਲ, ਧੀ ਨੂੰ ਗੋਦੀ ਚੁੱਕ ਕਿਹਾ- ਜੇ ਪੁੱਤਰ ਮਿੱਠੜੇ ਮੇਵੇ ਤਾਂ ਧੀਆਂ ਮਿਸ਼ਰੀ ਦੀਆਂ ਡਲੀਆਂ

‘ਲੈਟਰ ਫਰਾਮ ਸੁਰੇਸ਼’ ਦੀ ਕਹਾਣੀ ਬਹੁਤ ਖੂਬਸੂਰਤ ਹੈ। ਕਿਉਂਕਿ ਇਹ ਕਿਰਦਾਰਾਂ ਜ਼ਰੀਏ ਇਨਸਾਨੀ ਰਿਸ਼ਤਿਆਂ ਦੀ ਭਿਆਨਕ ਪਰ ਆਕਰਸ਼ਕ ਦਾਸਤਾਨ ਨੂੰ ਬਿਆਨ ਕਰਦੀ ਹੈ। ਰਾਜੀਵ ਜੋਸਫ਼ ਦੀ ‘ਲੈਟਰ ਫਰਾਮ ਸੁਰੇਸ਼’ ਇਕ ਵਿਲੱਖਣ ਡਰਾਮਾ ਹੈ, ਜੋ ਚਾਰ ਅਨੋਖੇ ਪਾਤਰਾਂ ਦੀ ਕਹਾਣੀ ਬਿਆਨ ਕਰਦਾ ਹੈ ਜੋ ਪਿਆਰ, ਨੁਕਸਾਨ, ਮਨੁੱਖੀ ਰਿਸ਼ਤਿਆਂ ਦੀ ਤੜਪ ਨਾਲ ਬੱਝੇ ਹੋਏ ਹਨ। ਵੀਰ ਹਿਰਾਨੀ ਨੇ ਹਾਲ ਹੀ ’ਚ ਵੱਕਾਰੀ ਰਾਇਲ ਅਕੈਡਮੀ ਆਫ਼ ਡਰਾਮੈਟਿਕ ਆਰਟ ਤੋਂ ਗ੍ਰੈਜੂਏਸ਼ਨ ਕੀਤੀ ਹੈ। ਵੀਰ ਆਪਣੀ ਕਿਸ਼ੋਰ ਉਮਰ ਤੋਂ ਹੀ ਲਘੂ ਫਿਲਮਾਂ ਬਣਾ ਰਿਹਾ ਹੈ। ਦਿਲਚਸਪ ਗੱਲ ਇਹ ਹੈ ਕਿ ਵੀਰ ਹਿਰਾਨੀ ‘ਰਿਟਰਨ ਗਿਫਟ’ ਨਾਲ ਆਪਣੇ ਨਿਰਦੇਸ਼ਨ ਦੀ ਸ਼ੁਰੂਆਤ ਕਰ ਚੁੱਕੇ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

sunita

Content Editor

Related News