ਹੁਣ OTT ''ਤੇ ਰਿਲੀਜ਼ ਹੋਵੇਗੀ ਅਕਸ਼ੈ ਕੁਮਾਰ ਦੀ ਫ਼ਿਲਮ ''ਬੈਲ ਬੌਟਮ''

09/13/2021 4:54:44 PM

ਮੁੰਬਈ : ਅਕਸ਼ੈ ਕੁਮਾਰ, ਲਾਰਾ ਦੱਤਾ, ਹੁਮਾ ਕੁਰੈਸ਼ੀ, ਵਾਨੀ ਕਪੂਰ ਸਟਾਰਰ ਥ੍ਰਿਲਰ ਫ਼ਿਲਮ 'ਬੈਲ ਬੌਟਮ' 19 ਅਗਸਤ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਈ ਸੀ। ਤਾਲਾਬੰਦੀ ਤੋਂ ਬਾਅਦ ਸਿਨੇਮਾਘਰਾਂ 'ਚ ਰਿਲੀਜ਼ ਹੋਣ ਵਾਲੀ ਇਹ ਪਹਿਲੀ ਵੱਡੀ ਹਿੰਦੀ ਫ਼ਿਲਮ ਸੀ ਪਰ ਫ਼ਿਲਮ ਨੇ ਬਾਕਸ ਆਫਿਸ 'ਤੇ ਬਹੁਤ ਘੱਟ ਕਮਾਈ ਕੀਤੀ।

ਇਹ ਖ਼ਬਰ ਵੀ ਵੇਖੋ - ਏਕਤਾ ਕਪੂਰ ਨੂੰ ਝਟਕਾ, ਖਾਰਜ ਹੋਇਆ ਇਹ ਵੱਡਾ ਪ੍ਰਸਤਾਵ

ਅਕਸ਼ੈ ਦੇ ਫੈਨਜ਼ ਲਈ ਖੁਸ਼ਖਬਰੀ ਹੈ ਕਿ ਫ਼ਿਲਮ ਹੁਣ OTT 'ਤੇ ਰਿਲੀਜ਼ ਹੋਣ ਲਈ ਤਿਆਰ ਹੈ। 'ਬੈਲ ਬੌਟਮ' 16 ਸਤੰਬਰ ਨੂੰ ਐਮਾਜ਼ੌਨ ਪ੍ਰਾਈਮ ਵੀਡੀਓ 'ਤੇ ਰਿਲੀਜ਼ ਹੋਣ ਜਾ ਰਹੀ ਹੈ। ਅਕਸ਼ੈ ਕੁਮਾਰ ਨੇ ਖ਼ੁਦ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਪੋਸਟ ਸ਼ੇਅਰ ਕੀਤੀ ਹੈ। ਓਟੀਟੀ ਰਿਲੀਜ਼ ਬਾਰੇ ਗੱਲ ਕਰਦਿਆਂ ਅਕਸ਼ੈ ਕੁਮਾਰ ਨੇ ਕਿਹਾ, ''ਸਿਨੇਮਾਘਰਾਂ 'ਚ ਜਾਣ ਤੋਂ ਬਾਅਦ ਇਹ ਸਮਾਂ ਹੈ ਕਿ ਇਸ ਕਹਾਣੀ ਨੂੰ ਹੋਰ ਲੋਕਾਂ ਤੱਕ ਪਹੁੰਚਾਇਆ ਜਾਵੇ ਤੇ ਐਮਾਜ਼ੌਨ ਪ੍ਰਾਈਮ ਵੀਡੀਓ 'ਤੇ 'ਬੈਲ ਬੌਟਮ' ਨੂੰ ਰਿਲੀਜ਼ ਕਰਨ ਨਾਲੋਂ ਇਸ ਤੋਂ ਵਧੀਆ ਤਰੀਕਾ ਕੀ ਹੋ ਸਕਦਾ ਹੈ। ਮੈਨੂੰ ਉਮੀਦ ਹੈ ਕਿ ਇੱਕ ਗੁੰਮਨਾਮ ਨਾਇਕ ਦੀ ਇਹ ਕਹਾਣੀ ਦੂਰ-ਦੂਰ ਤੱਕ ਪਹੁੰਚੇਗੀ।''

ਇਹ ਖ਼ਬਰ ਵੀ ਵੇਖੋ - ਸਤਿੰਦਰ ਸਰਤਾਜ ਤੇ ਨੀਰੂ ਬਾਜਵਾ ਦੀ ਸ਼ੂਟਿੰਗ ਵਾਲੀ ਥਾਂ 'ਤੇ ਵਾਪਰਿਆ ਹਾਦਸਾ, ਬੱਸ ਦੀ ਵੈਨਾਂ ਨਾਲ ਜ਼ੋਰਦਾਰ ਟੱਕਰ

ਆਮ ਤੌਰ 'ਤੇ ਕਿਸੇ ਵੀ ਫ਼ਿਲਮ ਨੂੰ ਸਿਰਫ਼ 8 ਹਫਤਿਆਂ ਬਾਅਦ ਹੀ ਓਟੀਟੀ ਰਿਲੀਜ਼ ਕਰਨ ਦੀ ਇਜਾਜ਼ਤ ਹੁੰਦੀ ਹੈ ਪਰ 'ਬੈਲ ਬੌਟਮ' ਲਈ ਇਸ ਨੂੰ ਘਟਾ ਕੇ 28 ਦਿਨ ਕਰ ਦਿੱਤਾ ਗਿਆ ਹੈ। ਇਹ ਫ਼ਿਲਮ ਐਮਾਜ਼ੌਨ ਪ੍ਰਾਈਮ ਵੀਡੀਓ 'ਤੇ 16 ਸਤੰਬਰ ਤੋਂ ਸਟ੍ਰੀਮਿੰਗ ਲਈ ਅਵੇਲੇਬਲ ਹੋਵੇਗੀ। ਰਿਪੋਰਟਸ ਮੁਤਾਬਕ, 'ਬੈਲ ਬੌਟਮ' ਦੇ ਮੇਕਰਸ ਨੇ ਇਸ ਫ਼ਿਲਮ ਨੂੰ 75 ਕਰੋੜ ਰੁਪਏ 'ਚ ਵੇਚਿਆ ਹੈ। ਫ਼ਿਲਮ ਨੇ ਇੰਡੀਅਨ ਬਾਕਸ ਆਫਿਸ 'ਤੇ 26-27 ਕਰੋੜ ਦੀ ਕਮਾਈ ਕੀਤੀ ਹੈ। ਇਸ ਦੇ ਨਾਲ ਹੀ ਤਾਲਾਬੰਦੀ ਕਾਰਨ, ਫ਼ਿਲਮ ਵਿਦੇਸ਼ੀ ਬਾਜ਼ਾਰ 'ਚ ਵੀ ਜ਼ਿਆਦਾ ਕਮਾਲ ਨਹੀਂ ਦਿਖਾ ਸਕੀ।

ਇਹ ਖ਼ਬਰ ਵੀ ਵੇਖੋ - ਕੰਗਨਾ ਰਨੌਤ ਦਾ ਵੱਡਾ ਖੁਲਾਸਾ! ਰੋਜ਼ਾਨਾ ਹੁੰਦੀਆਂ ਸਨ ਮੇਰੇ ਖ਼ਿਲਾਫ਼ 200 FIR ਦਰਜ


sunita

Content Editor

Related News