ਹੁਣ ਅਕਸ਼ੈ ਕੁਮਾਰ ਦੇ ਪਿਆਰ ’ਚ ਡੁੱਬੀ ਸੈਫ ਅਲੀ ਖ਼ਾਨ ਦੀ ਸਾਰਾ ਅਲੀ ਖ਼ਾਨ

Monday, Dec 21, 2020 - 09:33 AM (IST)

ਹੁਣ ਅਕਸ਼ੈ ਕੁਮਾਰ ਦੇ ਪਿਆਰ ’ਚ ਡੁੱਬੀ ਸੈਫ ਅਲੀ ਖ਼ਾਨ ਦੀ ਸਾਰਾ ਅਲੀ ਖ਼ਾਨ

ਮੁੰਬਈ (ਬਿਊਰੋ) – ਅਕਸ਼ੈ ਕੁਮਾਰ, ਸਾਰਾ ਅਲੀ ਖ਼ਾਨ ਅਤੇ ਧਨੁਸ਼ 'ਅਤਰੰਗੀ ਰੇ' ਫ਼ਿਲਮ 'ਚ ਨਜ਼ਰ ਆਉਣਗੇ। ਕੋਰੋਨਾ ਵਾਇਰਸ ਕਾਰਨ ਇਸ ਫ਼ਿਲਮ ਦੀ ਸ਼ੂਟਿੰਗ ਕਈ ਮਹੀਨੇ ਪੈਂਡਿੰਗ ਰਹੀ, ਜਿਸ ਕਾਰਨ ਫ਼ਿਲਮ ਦੀ ਸ਼ੂਟਿੰਗ ਪੂਰੀ ਹੋਣ ਵਿਚ ਸਮਾਂ ਲੱਗ ਗਿਆ। ਹਾਲਾਂਕਿ ਅਕਸ਼ੈ ਕੁਮਾਰ, ਸਾਰਾ ਅਤੇ ਧਨੁਸ਼ ਨੇ ਫ਼ਿਲਮ ਦੀ ਸ਼ੂਟਿੰਗ ਲਗਭਗ ਪੂਰੀ ਕਰ ਲਈ ਹੈ। ਇਸ ਫ਼ਿਲਮ ਨੂੰ ਆਨੰਦ ਐਲ ਰਾਏ ਡਾਇਰੈਕਟ ਕਰ ਰਹੇ ਹਨ। ਇਹ ਪਹਿਲੀ ਵਾਰ ਹੋਵੇਗਾ ਜਦੋਂ ਅਕਸ਼ੈ ਕੁਮਾਰ, ਧਨੁਸ਼ ਅਤੇ ਸਾਰਾ ਅਲੀ ਖ਼ਾਨ ਪਰਦੇ 'ਤੇ ਇਕੱਠੇ ਨਜ਼ਰ ਆਉਣਗੇ। ਤਿੰਨਾਂ ਦੇ ਫੈਨਜ਼ ਇਸ ਫ਼ਿਲਮ ਨੂੰ ਲੈ ਕੇ ਬਹੁਤ ਉਤਸ਼ਾਹਿਤ ਹਨ। 

ਰਿਪੋਰਟਾਂ ਦੇ ਅਨੁਸਾਰ, ਫ਼ਿਲਮ 'ਅਤਰੰਗੀ ਰੇ' ਦੇ ਕੁਝ ਪਲੌਟਸ ਰਿਵੀਲ ਹੋਏ ਹਨ ਅਤੇ ਇਹ ਫ਼ਿਲਮ 'ਰਾਂਝਣਾ' ਫ਼ਿਲਮ ਦੀ ਯਾਦ ਦਿਵਾਉਂਦੀ ਹੈ। ਫ਼ਿਲਮ ਵਿਚ ਧਨੁਸ਼ ਦੀ ਪਤਨੀ ਦੇ ਰੂਪ ਵਿਚ ਸਾਰਾ ਅਲੀ ਖ਼ਾਨ ਹੋ ਸਕਦੀ ਹੈ ਪਰ ਫ਼ਿਲਮ 'ਚ ਮੋੜ ਉਦੋਂ ਆਉਂਦਾ ਹੈ ਜਦੋਂ ਸਾਰਾ ਅਲੀ ਖ਼ਾਨ ਅਕਸ਼ੈ ਕੁਮਾਰ ਦੇ ਪਿਆਰ ਵਿਚ ਪੈ ਜਾਂਦੀ ਹੈ।

ਆਨੰਦ ਐਲ ਰਾਏ ਦੁਆਰਾ ਡਾਇਰੈਕਟਡ ਫ਼ਿਲਮ 'ਅਤਰੰਗੀ ਰੇ' ਦੇ ਕਈ ਸੀਨਸ ਦੀ ਸ਼ੂਟਿੰਗ ਪੂਰੀ ਹੋ ਗਈ ਹੈ ਪਰ ਫਿਲਹਾਲ, ਔਡੀਅੰਸ ਨੂੰ ਅਜੇ ਵੀ ਇੰਤਜ਼ਾਰ ਕਰਨਾ ਪਏਗਾ। ਅਕਸ਼ੈ ਕੁਮਾਰ, ਧਨੁਸ਼ ਅਤੇ ਸਾਰਾ ਅਲੀ ਖ਼ਾਨ ਦੀ ਆਉਣ ਵਾਲੀ ਫ਼ਿਲਮ ਅਗਲੇ ਸਾਲ 2021 ਵਿਚ ਰਿਲੀਜ਼ ਹੋਣ ਵਾਲੀ ਹੈ।


ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ? ਕੁਮੈਂਟ ਬਾਕਸ ’ਚ ਜ਼ਰੂਰ ਦੱਸੋ।


author

sunita

Content Editor

Related News