ਜੈਪੁਰ ਪਹੁੰਚ ਕੇ ਅਕਸ਼ੈ ਨੇ ਮਹਿਲਾ ਕਾਰੀਗਰਾਂ ਕੋਲੋਂ ਰੱਖੜੀ ਬੰਨ੍ਹਵਾਈ, ਤਸਵੀਰਾਂ ਹੋਈਆ ਵਾਇਰਲ

Sunday, Aug 07, 2022 - 04:54 PM (IST)

ਜੈਪੁਰ ਪਹੁੰਚ ਕੇ ਅਕਸ਼ੈ ਨੇ ਮਹਿਲਾ ਕਾਰੀਗਰਾਂ ਕੋਲੋਂ ਰੱਖੜੀ ਬੰਨ੍ਹਵਾਈ, ਤਸਵੀਰਾਂ ਹੋਈਆ ਵਾਇਰਲ

ਬਾਲੀਵੁੱਡ ਡੈਸਕ- ਅਕਸ਼ੈ ਕੁਮਾਰ ਦੀ ਫ਼ਿਲਮ ‘ਰਕਸ਼ਾ ਬੰਧਨ’ ਸਿਨੇਮਾਘਰਾਂ ’ਚ ਰਿਲੀਜ਼ ਹੋਣ ਲਈ ਤਿਆਰ ਹੈ। ਇਹ ਫ਼ਿਲਮ ਆਮਿਰ ਖ਼ਾਨ ਫ਼ਿਲਮ ‘ਲਾਲ ਸਿੰਘ ਚੱਢਾ’ ਬਾਕਸ ਆਫ਼ਿਸ ’ਤੇ ਟਕਰਾਅ ਕਰਦੀ ਨਜ਼ਰ ਆਵੇਗੀ। ਫ਼ਿਲਮ ਦੀ ਰਿਲੀਜ਼ ਡੇਟ ਨੇੜੇ ਆਉਣ ਕਾਰਨ ਕਲਾਕਾਰ ਇਨ੍ਹੀਂ ਦਿਨੀਂ ਇਸ ਦਾ ਜ਼ੋਰਦਾਰ ਪ੍ਰਚਾਰ ਕਰ ਰਹੇ ਹਨ। ਹਾਲ ਹੀ ’ਚ ਅਕਸ਼ੇ ਫ਼ਿਲਮ ਦੀ ਪ੍ਰਮੋਸ਼ਨ ਲਈ ਜੈਪੁਰ ਪਹੁੰਚੇ ਜਿੱਥੇ ਉਨ੍ਹਾਂ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ।

PunjabKesari

ਇਹ ਵੀ ਪੜ੍ਹੋ : ਰਾਸ਼ਟਰਪਤੀ ਭਵਨ ਤੋਂ ਅਨੁਪਮ ਖ਼ੇਰ ਨੇ ਰਜਨੀਕਾਂਤ ਨਾਲ ਸਾਂਝੀਆਂ ਕੀਤੀਆਂ ਤਸਵੀਰਾਂ, ਦਿੱਤੀ ਬੇਹੱਦ ਸ਼ਾਨਦਾਰ ਕੈਪਸ਼ਨ

ਅਕਸ਼ੈ ਕੁਮਾਰ, ਆਨੰਦ ਐੱਲ ਰਾਏ ਅਤੇ ਰਕਸ਼ਾ ਬੰਧਨ ਦੀ ਆਨ ਸਕ੍ਰੀਨ ਭੈਣਾਂ ਬੀਤੇ ਦਿਨ ਸ਼ਨੀਵਾਰ ਨੂੰ ਸਵੇਰੇ ਜੈਪੁਰ ਪਹੁੰਚੇ। ਇਸ ਦੌਰਾਨ ਅਕਸ਼ੈ ਆਪਣੀ ਪ੍ਰਿੰਟਿਡ ਬਲੈਕ ਸ਼ਰਟ ’ਚ ਬੇਹੱਦ ਸਟਾਈਲਿਸ਼ ਲੱਗ ਰਹੇ ਹਨ। ਇਸ ਦੇ ਨਾਲ ਆਨੰਦ ਐੱਲ ਰਾਏ ਗ੍ਰੇ ਟੀ–ਸ਼ਰਟ ਅਤੇ ਬਲੈਕ ਜੈਕੇਟ ’ਚ ਨਜ਼ਰ ਆਏ। ਅਦਾਕਾਰ ਦੀਆਂ ਆਨ ਸਕ੍ਰੀਨ ਭੈਣਾ ਬੇਹੱਦ ਖੂਬਸੂਰਤ ਲੱਗ ਰਹੀਆਂ ਹਨ।

PunjabKesari

ਇਹ ਵੀ ਪੜ੍ਹੋ : ਕਰਨ ਜੌਹਰ ਨੇ ਰੱਖੀ ‘ਜੁੱਗ ਜੁੱਗ ਜੀਓ’ ਦੀ ਸਕਸੈੱਸ ਪਾਰਟੀ, ਵਰੁਣ-ਕਿਆਰਾ ਸਮੇਤ ਇਨ੍ਹਾਂ ਸਿਤਾਰਿਆਂ ਨੇ ਕੀਤੀ ਸ਼ਿਰਕਤ

ਆਪਣੀ ਜੈਪੁਰ ਯਾਤਰਾ ਦੌਰਾਨ ਅਕਸ਼ੈ ਨੇ ਉਸ ਖ਼ੇਤਰ ਦਾ ਵੀ ਦੌਰਾ ਕੀਤਾ ਜਿੱਥੇ ਹੱਥਾਂ ਨਾਲ ਰੱਖੜੀਆਂ ਤਿਆਰ ਕੀਤੀਆਂ ਜਾਂਦੀਆਂ ਹਨ। ਦੱਸ ਦੇਈਏ ਇਸ ਜਗ੍ਹਾ ’ਤੇ ਰੱਖੜੀ ਬਣਾਈ ਜਾਂਦੀ ਹੈ ਅਤੇ ਦੇਸ਼ ਭਰ ’ਚ ਭੇਚੀ ਜਾਂਦੀ ਹੈ। 

PunjabKesari

ਅਕਸ਼ੈ ਨੇ ਇੱਥੇ ਪਹੁੰਚ ਕੇ ਇਸ ਨੂੰ ਬਣਾਉਣ ਵਾਲੀਆਂ ਮਹਿਲਾ ਕਾਰੀਗਰਾਂ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਕੋਲ ਰੱਖੜੀ  ਬੰਨਵਾਈ। ਇਸ ਦੀਆਂ ਤਸਵੀਰਾਂ ਇੰਟਰਨੈੱਟ ’ਤੇ ਖ਼ੂਬ ਵਾਇਰਲ ਹੋ ਰਹੀਆਂ ਹਨ। ਅਕਸ਼ੈ ਦੇ ਇਸ ਅੰਦਾਜ਼ ਨੂੰ ਲੋਕ ਕਾਫ਼ੀ ਪਸੰਦ ਕਰ ਰਹੇ ਹਨ।
PunjabKesari


author

Shivani Bassan

Content Editor

Related News