ਏਜਾਜ਼ ਖ਼ਾਨ ਦੀ ਜ਼ਮਾਨਤ ਅਰਜ਼ੀ ਰੱਦ, ਡਰੱਗਸ ਮਾਮਲੇ ’ਚ ਐੱਨ. ਸੀ. ਬੀ. ਨੇ ਕੀਤਾ ਸੀ ਗ੍ਰਿਫ਼ਤਾਰੀ

Tuesday, Jul 06, 2021 - 01:56 PM (IST)

ਮੁੰਬਈ (ਬਿਊਰੋ)– ਬਾਲੀਵੁੱਡ ਅਦਾਕਾਰ ਏਜਾਜ਼ ਖ਼ਾਨ ਦੀ ਜ਼ਮਾਨਤ ਅਰਜ਼ੀ ਅੱਜ ਰੱਦ ਹੋ ਗਈ ਹੈ। ਏਜਾਜ਼ ਨੂੰ ਐੱਨ. ਸੀ. ਬੀ. ਨੇ ਡਰੱਗਸ ਮਾਮਲੇ ’ਚ ਇਸੇ ਸਾਲ ਮਾਰਚ ’ਚ ਗ੍ਰਿਫ਼ਤਾਰ ਕੀਤਾ ਸੀ। ਅੱਜ ਮੁੰਬਈ ਦੀ Esplanade Court ’ਚ ਇਸ ਮਾਮਲੇ ਦੀ ਸੁਣਵਾਈ ਸੀ, ਜਿਸ ’ਚ ਉਸ ਨੂੰ ਬੇਲ ਨਹੀਂ ਮਿਲੀ ਹੈ।

ਡਰੱਗਸ ਕੇਸ ’ਚ ਡਰੱਗ ਪੈਡਲਰ ਸ਼ਾਦਾਬ ਬਟਾਟਾ ਦੀ ਗ੍ਰਿਫ਼ਤਾਰੀ ਤੋਂ ਬਾਅਦ ਅਦਾਕਾਰ ਏਜਾਜ਼ ਖ਼ਾਨ ਦਾ ਨਾਂ ਸਾਹਮਣੇ ਆਇਆ ਸੀ। ਏਜਾਜ਼ ਖ਼ਾਨ ’ਤੇ ਬਟਾਟਾ ਗੈਂਗ ਦਾ ਹੀ ਹਿੱਸਾ ਹੋਣ ਦਾ ਦੋਸ਼ ਹੈ।

ਏਜਾਜ਼ ਦੇ ਘਰੋਂ ਜਾਂਚ ’ਚ ਏਜੰਸੀ ਨੇ 4.5 ਗ੍ਰਾਮ ਐਲਪ੍ਰੋਜ਼ੋਲ ਟੈਬਲੇਟਸ ਵੀ ਬਰਾਮਦ ਕੀਤੀਆਂ ਸਨ ਪਰ ਗ੍ਰਿਫ਼ਤਾਰੀ ਦੀ ਵਜ੍ਹਾ ਬਟਾਟਾ ਗੈਂਗ ਨਾਲ ਸਬੰਧ ਹੀ ਦੱਸਿਆ ਗਿਆ। ਐੱਨ. ਸੀ. ਬੀ. ਨੇ ਕੋਰਟ ’ਚ ਕਿਹਾ ਸੀ ਕਿ ਡਰੱਗਸ ਮਾਮਲੇ ’ਚ ਸ਼ਾਦਾਬ ਬਟਾਟਾ ਤੇ ਏਜਾਜ਼ ਖ਼ਾਨ ਵਿਚਾਲੇ ਸਬੰਧ ਮਿਲੇ ਹਨ। ਐੱਨ. ਸੀ. ਬੀ. ਨੇ ਕਿਹਾ ਕਿ ਉਨ੍ਹਾਂ ਨੂੰ ਵਟਸਐਪ ਚੈਟਸ ਮਿਲੀਆਂ ਹਨ, ਵਟਸਐਪ ਨੌਟਸ ਵੀ ਮਿਲੇ ਹਨ, ਜਿਨ੍ਹਾਂ ’ਚ ਇਸ ਗੱਲ ਦੀ ਪੁਸ਼ਟੀ ਹੁੰਦੀ ਹੈ ਕਿ ਡਰੱਗਸ ਮਾਮਲੇ ’ਚ ਏਜਾਜ਼ ਖ਼ਾਨ ਸ਼ਾਮਲ ਹੈ।

ਦੱਸ ਦੇਈਏ ਕਿ ਸ਼ਾਦਾਬ ਬਟਾਟਾ ’ਤੇ ਮੁੰਬਈ ਦੀ ਬਾਲੀਵੁੱਡ ਸੈਲੇਬ੍ਰਿਟੀਜ਼ ਨੂੰ ਡਰੱਗਸ ਸਪਲਾਈ ਕਰਨ ਦਾ ਦੋਸ਼ ਹੈ। ਫਾਰੂਖ਼ ਆਪਣੀ ਸ਼ੁਰੂਆਤੀ ਜ਼ਿੰਦਗੀ ’ਚ ਆਲੂ ਵੇਚਦਾ ਸੀ। ਉਸ ਸਮੇਂ ਉਹ ਅੰਡਰਵਰਲਡ ਦੇ ਕੁਝ ਲੋਕਾਂ ਦੇ ਸੰਪਰਕ ’ਚ ਆਇਆ ਤੇ ਅੱਜ ਦੀ ਤਾਰੀਖ਼ ’ਚ ਉਹ ਮੁੰਬਈ ਦਾ ਸਭ ਤੋਂ ਵੱਡਾ ਡਰੱਗਸ ਸਪਲਾਇਰ ਹੈ। ਇਸ ਡਰੱਗਸ ਦੀ ਦੁਨੀਆ ਦਾ ਪੂਰਾ ਕੰਮਕਾਜ ਹੁਣ ਇਸ ਦੇ ਦੋ ਬੇਟਿਆਂ ਨੇ ਸੰਭਾਲ ਲਿਆ ਹੈ।

ਸੁਸ਼ਾਂਤ ਸਿੰਘ ਦੀ ਮੌਤ ਤੋਂ ਬਾਅਦ ਡਰੱਗਸ ਮਾਮਲੇ ਦੀ ਜਾਂਚ ਕਰ ਰਹੀ ਐੱਨ. ਸੀ. ਬੀ. ਹੁਣ ਤਕ ਬਾਲੀਵੁੱਡ ਦੀਆਂ ਕਈ ਵੱਡੀਆਂ ਹਸਤੀਆਂ ਕੋਲੋਂ ਪੁੱਛਗਿੱਛ ਕਰ ਚੁੱਕੀ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News