ਅਜੇ ਦੇਵਗਨ ਨੇ ਮੁੰਬਈ ਤੋਂ ‘ਭੋਲਾ ਯਾਤਰਾ’ ਨੂੰ ਹਰੀ ਝੰਡੀ ਦਿਖਾ ਕੇ ਕੀਤਾ ਰਵਾਨਾ

03/12/2023 10:42:23 AM

ਮੁੰਬਈ- ਅਜੇ ਦੇਵਗਨ ਨੇ ਮੁੰਬਈ ਤੋਂ ‘ਭੋਲਾ ਯਾਤਰਾ’ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ‘ਭੋਲਾ ਟਰੱਕ’ ਭਾਰਤ ਦੇ 9 ਸ਼ਹਿਰਾਂ ’ਚ ਰੋਡ ਟ੍ਰਿਪ ’ਤੇ ਜਾ ਰਿਹਾ ਹੈ, ਜੋ ਕਿ ਮਜ਼ੇਦਾਰ ਗਤੀਵਿਧੀਆਂ ਤੇ ਮਨੋਰੰਜਨ ਨਾਲ ਬਣਾ ਰਿਹਾ ਹੈ ਵਨ-ਸਟਾਪ ਭੋਲਾ ਹੱਬ।

ਇਹ ਵੀ ਪੜ੍ਹੋ- ਇੰਫੋਸਿਸ ਦੇ ਸਾਬਕਾ ਚੇਅਰਮੈਨ ਮੋਹਿਤ ਜੋਸ਼ੀ ਹੋਣਗੇ ਟੈੱਕ ਮਹਿੰਦਰਾ ਦੇ ਨਵੇਂ MD ਅਤੇ SEO

ਅਜੇ ਦੇਵਗਨ ਦੀ ਐਕਸ਼ਨ ਐਡਵੈਂਚਰ ‘ਭੋਲਾ’ ਦੇ ਟ੍ਰੇਲਰ ਨੇ ਦੇਸ਼ ’ਚ ਹਨ੍ਹੇਰੀ ਲਿਆ ਦਿੱਤੀ ਹੈ। ਨਿਰਮਾਤਾਵਾਂ ਨੇ ਇਸ ਵਿਸ਼ੇਸ਼ ਭੋਲਾ ਯਾਤਰਾ ਦਾ ਐਲਾਨ ਕਰਕੇ ਇਸ ਨੂੰ ਯਕੀਨੀ ਬਣਾਉਣ ਲਈ ਇਕ ਅਨੋਖਾ ਆਈਡੀਆ ਕੱਢਿਆ ਹੈ।

ਇਹ ਵੀ ਪੜ੍ਹੋ- ਸੁਖਪਾਲ ਸਿੰਘ ਖਹਿਰਾ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਵਾਲੇ ਨੂੰ ਪੁਲਸ ਨੇ ਕੀਤਾ ਗ੍ਰਿਫਤਾਰ, ਪੁੱਛਗਿੱਛ ਜਾਰੀ

‘ਭੋਲਾ’ ਦੇ ਟਰੱਕ ਨੂੰ ਭਾਰਤ ਭਰ ਦੇ 9 ਸ਼ਹਿਰਾਂ ਜਿਵੇਂ ਕਿ ਠਾਣੇ, ਸੂਰਤ, ਅਹਿਮਦਾਬਾਦ, ਉਦੈਪੁਰ, ਜੈਪੁਰ, ਗੁਰੂਗ੍ਰਾਮ, ਦਿੱਲੀ, ਕਾਨਪੁਰ ਤੇ ਲਖਨਊ ਦੀ ਯਾਤਰਾ ’ਤੇ ਭੇਜਿਆ ਜਾ ਰਿਹਾ ਹੈ ਤਾਂ ਜੋ ਇਸ ਨੂੰ ਸਾਰੀਆਂ ਚੀਜ਼ਾਂ ਲਈ ਵਨ-ਸਟਾਪ ਡੈਸਟੀਨੇਸ਼ਨ ਬਣਾਇਆ ਜਾ ਸਕੇ।

ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ। 

 


Aarti dhillon

Content Editor

Related News