ਬੱਚਨ ਪਰਿਵਾਰ ਨਾਲ ਸ਼ਾਮਲ ਨਹੀਂ ਹੋਈ ਵਿਆਹ 'ਚ ਐਸ਼ਵਰਿਆ ਰਾਏ ਬੱਚਨ, ਕੀ ਹੋਣ ਜਾ ਰਿਹਾ ਹੈ ਅਭਿਸ਼ੇਕ ਨਾਲ ਤਲਾਕ

Saturday, Jul 13, 2024 - 01:05 PM (IST)

ਬੱਚਨ ਪਰਿਵਾਰ ਨਾਲ ਸ਼ਾਮਲ ਨਹੀਂ ਹੋਈ ਵਿਆਹ 'ਚ ਐਸ਼ਵਰਿਆ ਰਾਏ ਬੱਚਨ, ਕੀ ਹੋਣ ਜਾ ਰਿਹਾ ਹੈ ਅਭਿਸ਼ੇਕ ਨਾਲ ਤਲਾਕ

ਮੁੰਬਈ- ਅਨੰਤ ਅੰਬਾਨੀ ਅਤੇ ਰਾਧਿਕਾ ਮਰਚੈਂਟ ਨੇ ਵਿਆਹ ਕਰਵਾ ਲਿਆ ਹੈ। ਦੋਵਾਂ ਨੇ ਕੱਲ੍ਹ ਯਾਨੀ 12 ਜੁਲਾਈ 2024 ਨੂੰ ਇੱਕ-ਦੂਜੇ ਨਾਲ ਸੱਤ ਫੇਰੇ ਲਏ ਅਤੇ ਹਮੇਸ਼ਾ ਲਈ ਇੱਕ ਹੋ ਗਏ। ਅਨੰਤ-ਰਾਧਿਕਾ ਦੇ ਵਿਆਹ 'ਚ ਕਈ ਮਸ਼ਹੂਰ ਚਿਹਰੇ ਨਜ਼ਰ ਆਏ। ਇਸ ਦੇ ਨਾਲ ਹੀ ਪੂਰੇ ਬੱਚਨ ਪਰਿਵਾਰ ਨੇ ਵੀ ਵਿਆਹ 'ਚ ਸ਼ਿਰਕਤ ਕੀਤੀ ਪਰ ਨੂੰਹ ਐਸ਼ਵਰਿਆ ਰਾਏ ਅਤੇ ਪੋਤੀ ਆਰਾਧਿਆ ਬੱਚਨ ਉਨ੍ਹਾਂ ਨਾਲ ਨਜ਼ਰ ਨਹੀਂ ਆਈਆਂ। ਇਸ ਕਾਰਨ ਐਸ਼ਵਰਿਆ ਅਤੇ ਅਭਿਸ਼ੇਕ ਬੱਚਨ ਵਿਚਾਲੇ ਦਰਾਰ ਦੀਆਂ ਖਬਰਾਂ ਇਕ ਵਾਰ ਫਿਰ ਵਧ ਗਈਆਂ ਹਨ।

PunjabKesari

ਅਨੰਤ ਅੰਬਾਨੀ ਅਤੇ ਰਾਧਿਕਾ ਮਰਚੈਂਟ ਦੇ ਵਿਆਹ 'ਚ ਅਮਿਤਾਭ ਬੱਚਨ, ਜਯਾ ਬੱਚਨ ਆਪਣੀ ਬੇਟੀ ਸ਼ਵੇਤਾ ਬੱਚਨ, ਜਵਾਈ, ਬੇਟੇ ਅਭਿਸ਼ੇਕ ਬੱਚਨ, ਨਵਿਆ ਅਤੇ ਅਗਸਤਿਆ ਨਾਲ ਪਹੁੰਚੇ। ਪ੍ਰਸ਼ੰਸਕਾਂ ਨੂੰ ਇਨ੍ਹਾਂ ਸਾਰਿਆਂ ਦਾ ਲੁੱਕ ਕਾਫੀ ਪਸੰਦ ਆਇਆ। ਪਰ ਇਸ ਸਮੇਂ ਹਰ ਕਿਸੇ ਦੀਆਂ ਨਜ਼ਰਾਂ ਐਸ਼ਵਰਿਆ ਰਾਏ ਅਤੇ ਆਰਾਧਿਆ ਨੂੰ ਲੱਭਦੀਆਂ ਨਜ਼ਰ ਆਈਆਂ, ਜੋ ਇਸ ਵਿਆਹ 'ਚ ਆਪਣੇ ਪਰਿਵਾਰ ਨਾਲ ਨਜ਼ਰ ਨਹੀਂ ਆਈਆਂ।

PunjabKesari

ਦੱਸ ਦਈਏ ਕਿ ਅਨੰਤ ਅਤੇ ਰਾਧਿਕਾ ਦੇ ਵਿਆਹ 'ਚ ਐਸ਼ਵਰਿਆ ਰਾਏ ਬੱਚਨ ਪਰਿਵਾਰ ਨਾਲ ਨਹੀਂ ਸਗੋਂ ਆਪਣੀ ਬੇਟੀ ਆਰਾਧਿਆ ਨਾਲ ਪਹੁੰਚੀ ਸੀ। ਅਦਾਕਾਰਾ ਨੇ ਲਾਲ ਅਤੇ ਸੁਨਹਿਰੀ ਰੰਗ ਦੀ ਡਰੈੱਸ ਪਹਿਨੀ ਸੀ, ਜਿਸ 'ਚ ਉਹ ਬੇਹੱਦ ਖੂਬਸੂਰਤ ਲੱਗ ਰਹੀ ਸੀ। ਇਸ ਦੇ ਨਾਲ ਹੀ ਬੇਟੀ ਆਰਾਧਿਆ ਬੱਚਨ ਦਾ ਲੁੱਕ ਵੀ ਸ਼ਾਨਦਾਰ ਲੱਗ ਰਿਹਾ ਸੀ। ਅਜਿਹੇ 'ਚ ਜਿਵੇਂ ਹੀ ਐਸ਼ਵਰਿਆ ਅੰਬਾਨੀ ਦੇ ਵਿਆਹ 'ਚ ਐਂਟਰੀ ਹੋਈ ਤਾਂ ਉਸ ਦੇ ਸਾਹਮਣੇ ਲੋਕਾਂ ਦੀ ਕਤਾਰ ਲੱਗ ਗਈ। ਜਿਵੇਂ ਹੀ ਰੇਖਾ ਨੇ ਐਸ਼ਵਰਿਆ ਨੂੰ ਦੇਖਿਆ, ਉਸ ਨੂੰ ਜੱਫੀ ਪਾ ਲਈ ਅਤੇ ਗੱਲ੍ਹਾਂ ਨੂੰ ਚੁੰਮ ਲਿਆ। ਰੇਖਾ ਅਤੇ ਐਸ਼ਵਰਿਆ ਦਾ ਇਹ ਪਲ ਇੰਟਰਨੈੱਟ 'ਤੇ ਵਾਇਰਲ ਹੋ ਰਿਹਾ ਹੈ।

ਇਹ ਵੀ ਪੜ੍ਹੋ : ਅੰਬਾਨੀ ਦੀ ਨੂੰਹ ਰਾਣੀ ਨੇ ਵਿਦਾਈ 'ਤੇ ਪਾਇਆ ਸੋਨੇ ਦ ਲਹਿੰਗਾ, ਲੱਗ ਰਹੀ ਸੀ ਚੰਨ ਦਾ ਟੁਕੜਾ

ਹਾਲਾਂਕਿ ਬੱਚਨ ਪਰਿਵਾਰ ਨਾਲ ਵਿਆਹ 'ਚ ਸ਼ਾਮਲ ਨਾ ਹੋਣ ਤੋਂ ਬਾਅਦ ਐਸ਼ਵਰਿਆ ਅਤੇ ਅਭਿਸ਼ੇਕ ਦੇ ਵੱਖ ਹੋਣ ਦੀ ਖਬਰ ਸੋਸ਼ਲ ਮੀਡੀਆ 'ਤੇ ਫਿਰ ਤੋਂ ਚਰਚਾ 'ਚ ਆ ਗਈ ਹੈ। ਫਿਲਹਾਲ ਕੋਈ ਨਹੀਂ ਜਾਣਦਾ ਕਿ ਐਸ਼ਵਰਿਆ ਅਭਿਸ਼ੇਕ ਨਾਲ ਵਿਆਹ 'ਚ ਕਿਉਂ ਸ਼ਾਮਲ ਨਹੀਂ ਹੋਈ।


author

Priyanka

Content Editor

Related News