ਜਦੋਂ ਅਵਾਰਡ ਸਮਾਗਮ ''ਚ ਸਲਮਾਨ-ਐਸ਼ ਦਾ ਹੋਇਆ ਸਾਹਮਣਾ ਤੇ ਫਿਰ... (ਦੇਖੋ ਤਸਵੀਰਾਂ)
Tuesday, Dec 22, 2015 - 12:04 PM (IST)

ਮੁੰਬਈ : ਬੀਤੀ ਰਾਤ ਮੁੰਬਈ ''ਚ ਸਟਾਰਡਸਟ ਅਵਾਰਡ ਸਮਾਗਮ ਦਾ ਆਯੋਜਨ ਹੋਇਆ। ਇਸ ਸਮਾਗਮ ''ਚ ਕਈ ਬਾਲੀਵੁੱਡ ਸਿਤਾਰੇ ਸ਼ਾਮਲ ਹੋਏ। ਇਸ ''ਚ ਸੁਪਰ ਸਟਾਰ ਸ਼ਾਹਰੁਖ ਖਾਨ, ਸਲਮਾਨ ਖਾਨ, ਕਾਜੋਲ, ਅਮਿਤਾਭ ਬੱਚਨ ਸਮੇਤ ਕਈ ਵੱਡੀਆਂ ਹਸਤੀਆਂ ਵੀ ਸ਼ਾਮਲ ਸਨ ਪਰ ਇਸ ਸਮਾਗਮ ''ਚ ਜਿਸ ਨੇ ਸਭ ਦੀਆਂ ਨਜ਼ਰਾਂ ਆਪਣੇ ਵੱਲ ਖਿੱਚੀਆਂ, ਉਹ ਸਨ ਦੋ ਅਜਿਹੇ ਸਿਤਾਰੇ, ਜੋ ਪਹਿਲਾਂ ਕਦੇ ਵੀ ਕਿਸੇ ਪ੍ਰੋਗਰਾਮ ''ਚ ਇਕੱਠੇ ਨਜ਼ਰ ਨਹੀਂ ਆਏ।
ਗੱਲ ਕਰ ਰਹੇ ਹਾਂ ਸੁਪਰਸਟਾਰ ਸਲਮਾਨ ਖਾਨ ਅਤੇ ਅਦਾਕਾਰਾ ਐਸ਼ਵਰਿਆ ਰਾਏ ਬੱਚਨ ਦੀ। ਸਲਮਾਨ ਖਾਨ ਇਸ ਸਮਾਗਮ ''ਚ ਰੈੱਡ ਕਾਰਪੈੱਟ ''ਤੇ ਨਜ਼ਰ ਆਏ। ਸਲਮਾਨ ਨੇ ਮੀਡੀਆ ਨਾਲ ਵੀ ਗੱਲ ਕੀਤੀ। ਇਸ ਤੋਂ ਲੱਗਭਗ ਅੱਧੇ ਘੰਟੇ ਬਾਅਦ ਐਸ਼ਵਰਿਆ ਰਾਏ ਬੱਚਨ ਇਸ ਸਮਾਗਮ ''ਚ ਸ਼ਾਮਲ ਹੋਣ ਲਈ ਪਹੁੰਚੀ। ਇਸ ਦੌਰਾਨ ਦੋਹਾਂ ਨੂੰ ਇਕ-ਦੂਜੇ ਨਾਲ ਬੜੀ ਅਜੀਬ ਸਥਿਤੀ ਦਾ ਸਾਹਮਣਾ ਕਰਨਾ ਪਿਆ, ਇਸ ਲਈ ਦੋਹਾਂ ਦੀ ਸਿਟਿੰਗ ਅਰੇਂਜਮੈਂਟ ਕਾਫੀ ਦੂਰ-ਦੂਰ ਕੀਤੀ ਗਈ ਸੀ। ਦੱਸ ਦੇਈਏ ਕਿ ਅਜਿਹਾ ਬਹੁਤ ਘੱਟ ਹੁੰਦਾ ਹੈ, ਜਦੋਂ ਦੋਵੇਂ ਸਿਤਾਰੇ ਇਕੱਠੇ ਕਿਸੇ ਈਵੈਂਟ ''ਚ ਸ਼ਾਮਲ ਹੋਣ ਲਈ ਪਹੁੰਚਣ।
ਸਮਾਗਮ ''ਚੋਂ ਸਲਮਾਨ ਖਾਨ ਛੇਤੀ ਚਲੇ ਗਏ, ਜਦਕਿ ਐਸ਼ਵਰਿਆ ਰਾਏ ਬੱਚਨ ਸਮਾਗਮ ਖਤਮ ਹੋਣ ਤੋਂ ਬਾਅਦ ਨਿਕਲੀ। ਅਵਾਰਡ ਸ਼ੋਅ ''ਚ ਐਸ਼ਵਰਿਆ ਰਾਏ ਨੂੰ ''ਪਾਵਰ ਪੈਕਡ ਪਰਫਾਰਮੈਂਸ ਆਫ ਦਿ ਯੀਅਰ'' ਅਵਾਰਡ ਦਿੱਤਾ ਗਿਆ। ਜ਼ਿਕਰਯੋਗ ਹੈ ਕਿ ਇਸ ਸਾਲ ਐਸ਼ਵਰਿਆ ਰਾਏ ਦੀ ਫਿਲਮ ਜਜ਼ਬਾ ਰਿਲੀਜ਼ ਹੋਈ ਸੀ, ਜਿਸ ਨੂੰ ਲੋਕਾਂ ਨੇ ਕਾਫੀ ਪਸੰਦ ਕੀਤਾ ਸੀ।