ਭਾਜਪਾ ਨੇ ਤਰਨਤਾਰਨ ਤੋਂ ਐਲਾਨਿਆ ਉਮੀਦਵਾਰ, ਦੇਖੋ ਕਿਸ ਨੂੰ ਮਿਲੀ ਟਿਕਟ
Thursday, Aug 14, 2025 - 08:22 PM (IST)

ਤਰਨਤਾਰਨ : ਭਾਜਪਾ ਨੇ ਤਰਨ-ਤਾਰਨ ਵਿਧਾਨ ਸਭਾ ਦੀ ਹੋਣ ਵਾਲੀ ਜ਼ਿਮਨੀ ਚੋਣ ਲਈ ਆਪਣੇ ਉਮੀਦਵਾਰ ਦਾ ਐਲਾਨ ਕਰ ਦਿੱਤਾ ਹੈ। ਭਾਜਪਾ ਨੇ ਤਰਨ-ਤਾਰਨ ਤੋਂ ਹਰਜੀਤ ਸਿੰਘ ਸੰਧੂ ਨੂੰ ਟਿਕਟ ਦਿੱਤੀ ਹੈ।
ਦੱਸ ਦਈਏ ਕਿ ‘ਆਪ’ ਵਿਧਾਇਕ ਡਾ. ਕਸ਼ਮੀਰ ਸਿੰਘ ਸੋਹਲ ਦੇ ਦੇਹਾਂਤ ਮਗਰੋਂ ਇਹ ਸੀਟ ਖਾਲੀ ਹੋਈ ਸੀ। ਸੰਵਿਧਾਨ ਅਨੁਸਾਰ, ਜਦੋਂ ਵੀ ਕਿਸੇ ਵਿਧਾਇਕ ਦੀ ਮੌਤ, ਅਸਤੀਫਾ ਜਾਂ ਅਯੋਗਤਾ ਕਾਰਨ ਸੀਟ ਖਾਲੀ ਹੁੰਦੀ ਹੈ, ਤਾਂ 6 ਮਹੀਨੇ ਦੇ ਅੰਦਰ ਚੋਣ ਕਰਵਾਉਣੀ ਲਾਜ਼ਮੀ ਹੁੰਦੀ ਹੈ। ਇਸ ਤੋਂ ਪਹਿਲਾਂ ਅਕਾਲੀ ਦਲ ਵੀ ਆਪਣੇ ਉਮੀਦਵਾਰ ਦਾ ਐਲਾਨ ਕਰ ਚੁੱਕਿਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e