ਬਾਰਿਸ਼ ਕਾਰਨ ਸ਼ਹਿਰ ਬੁਢਲਾਡਾ ਹੋਇਆ ਜਲਥਲ
Monday, Aug 25, 2025 - 07:13 PM (IST)

ਬੁਢਲਾਡਾ (ਬਾਂਸਲ) : ਦੋ ਦਿਨਾਂ ਤੋਂ ਪੈ ਰਹੀ ਬਾਰਿਸ਼ ਨੇ ਜਿੱਥੇ ਲੋਕਾਂ ਨੂੰ ਗਰਮੀ ਤੋਂ ਨਿਜ਼ਾਤ ਦੁਆਈ ਹੈ, ਉਥੇ ਹੀ ਬੁਢਲਾਡਾ ਸ਼ਹਿਰ ਦੀ ਗਲੀ-ਗਲੀ ਮੁਹੱਲੇ-ਮੁਹੱਲੇ ਜਲਮਗਨ ਹੋ ਕੇ ਝੀਲ ਦਾ ਰੂਪ ਧਾਰਨ ਕਰ ਚੁੱਕੇ ਹਨ। ਸ਼ਹਿਰ ਦੇ ਕਈ ਹਿੱਸਿਆਂ 'ਚ ਤਾਂ ਗੋਡੇ-ਗੋਡੇ ਪਾਣੀ ਜਮ੍ਹਾ ਹੋ ਗਿਆ, ਜਿਸ ਨਾਲ ਆਵਾਜਾਈ ਪੂਰਨ ਤੌਰ 'ਤੇ ਪ੍ਰਭਾਵਿਤ ਹੋਈ। ਲੋਕ ਜੱਦੋ ਜ਼ਹਿਦ ਨਾਲ ਲੰਘਦੇ ਹੋਏ ਵਿਖਾਈ ਦਿੱਤੇ।
ਸ਼ਹਿਰ ਦੀ ਰਾਮ ਲੀਲਾ ਗਰਾਊਂਡ ਏਰੀਆ, ਚੌੜੀ ਗਲੀ, ਕਬੀਰ ਕਲੋਨੀ ਵਾਲਾ ਏਰੀਆ, ਪੁਰਾਣੀ ਗੈਸ ਏਜੰਸੀ ਰੋਡ, ਬੱਸ ਸਟੈਂਡ ਰੋਡ, ਅਨਾਜ ਮੰਡੀ, ਗਾਂਧੀ ਬਾਜ਼ਾਰ, ਬੈਂਕ ਰੋਡ ਤੋਂ ਇਲਾਵਾ ਸ਼ਹਿਰ ਦੇ ਹੋਰਨਾਂ ਇਲਾਕਿਆਂ 'ਚ ਬਾਰਿਸ਼ ਕਾਰਨ ਜਲਥਲ ਬਣ ਗਿਆ ਤੇ ਨਿਕਾਸੀ ਨਾ ਹੋਣ ਕਰਕੇ ਪ੍ਰਸ਼ਾਸ਼ਨ ਖ਼ਿਲਾਫ਼ ਲੋਕਾਂ ਦਾ ਰੋਹ ਵੀ ਵੇਖਿਆ ਗਿਆ। ਬੱਦਲਾਂ ਦੀ ਦਸਤਕ ਤੋਂ ਬਾਅਦ ਤੇਜ਼ ਬਾਰਿਸ਼ ਨੇ ਇੱਕ ਵਾਰ ਫ਼ਿਰ ਤੋਂ ਪ੍ਰਸ਼ਾਸਨ ਦੇ ਪ੍ਰਬੰਧਾਂ ਦੀ ਪੋਲ ਖੋਲ੍ਹ ਦਿੱਤੀ ਹੈ। ਉਕਤ ਹਿੱਸਿਆਂ 'ਚ ਜਿੱਥੇ ਜਲਥਲ ਨਾਲ ਆਵਾਜਾਈ ਠੱਪ ਰਹੀ। ਸ਼ਹਿਰ ਵਾਸੀਆਂ ਦਾ ਕਹਿਣਾ ਹੈ ਕਿ ਸ਼ਹਿਰ ਅੰਦਰ ਸੀਵਰੇਜ ਵਿਭਾਗ ਦੇ ਕਰਮਚਾਰੀਆਂ ਦੀ ਹੜਤਾਲ ਚੱਲ ਰਹੀ ਹੈ ਜਿਸ ਕਾਰਨ ਨਿਕਾਸੀ ਦੀਆਂ ਮੋਟਰਾਂ ਆਦਿ ਨਹੀਂ ਚਲਾਈਆਂ ਗਈਆਂ ਅਤੇ ਪਾਣੀ ਬਾਜ਼ਾਰਾਂ ਅੰਦਰ ਨੀਵੇਂ ਦੁਕਾਨਦਾਰ ਦੀਆਂ ਦੁਕਾਨਾਂ ਅਤੇ ਘਰਾਂ ਅੰਦਰ ਵੜ ਗਿਆ ਹੈ। ਲੋਕਾਂ ਨੂੰ ਕਾਫੀ ਨੁਕਸਾਨ ਹੋ ਰਿਹਾ ਹੈ। ਦੂਸਰੇ ਪਾਸੇ ਬਿਜਲੀ ਮੀਟਰਾਂ ਦੇ ਬਕਸੇ ਨੀਵੇ ਲੱਗੇ ਹੋਣ ਕਾਰਨ ਉਨ੍ਹਾਂ 'ਚ ਪਾਣੀ ਵੜ੍ਹ ਗਿਆ, ਸ਼ਹਿਰ ਅੰਦਰ ਬਿਜਲੀ ਦੀ ਸਮੱਸਿਆ ਵੀ ਹੋਰ ਉਤਪੰਨ ਹੋ ਗਈ। ਲੋਕਾਂ ਦਾ ਕਹਿਣਾ ਹੈ ਕਿ ਜੇਕਰ ਪਾਣੀ ਦੀ ਨਿਕਾਸੀ ਨਾ ਕੀਤੀ ਗਈ ਤਾਂ ਪਾਣੀ ਵਿਚ ਪੈਦਾ ਹੋ ਰਹੇ ਮੱਛਰਾਂ ਕਾਰਨ ਲੋਕਾਂ ਦਾ ਜਿਉਣਾ ਮੁਹਾਲ ਕਰ ਦੇਣਗੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e