ਮੋਗਾ ''ਚ ਵਾਪਰਿਆ ਭਿਆਨਕ ਹਾਦਸਾ, ਮਾਂ-ਪੁੱਤ ਦਾ ਮਸਾਂ ਹੋਇਆ ਬਚਾਅ
Tuesday, Aug 19, 2025 - 02:29 PM (IST)

ਮੋਗਾ (ਕਸ਼ਿਸ਼ ਸਿੰਗਲਾ) : ਮੋਗਾ ਦੇ ਕਸਬਾ ਮੋਗਾ ਬਾਘਾਪੁਰਾਣਾ ਵਿਖੇ ਉਸ ਸਮੇਂ ਦਹਿਸ਼ਤ ਦਾ ਮਾਹੌਲ ਬਣ ਗਿਆ, ਜਦੋਂ ਇੱਕ ਤੇਜ਼ ਰਫ਼ਤਾਰ ਕਾਰ ਨੌਜਵਾਨਾਂ ਨੂੰ ਬਚਾਉਂਦੀ ਹੋਈ ਪਿੰਡ ਗਿੱਲ ਦੀ ਨਹਿਰ ਕੋਲ ਖੱਡ 'ਚ ਡਿੱਗ ਪਈ। ਮਿਲੀ ਜਾਣਕਾਰੀ ਅਨੁਸਾਰ ਮਾਂ-ਪੁੱਤ ਜਗਰਾਓਂ ਤੋਂ ਨੱਥੂਵਾਲਾ ਨੂੰ ਜਾ ਰਹੇ ਸੀ ਕਿ ਰਾਹ 'ਚ ਪਿੰਡ ਗਿੱਲ ਕੋਲ ਅਚਾਨਕ 2 ਨੌਜਵਾਨ ਮੋਟਰਸਾਈਕਲ 'ਤੇ ਆਏ। ਉਨ੍ਹਾਂ ਨੇ ਨਸ਼ਾ ਕੀਤਾ ਹੋਇਆ ਸੀ।
ਉਨ੍ਹਾਂ ਵੱਲੋਂ ਗਲਤ ਤਰੀਕੇ ਨਾਲ ਮੋਟਰਸਾਈਕਲ ਚਲਾਉਣ ਕਾਰਨ ਗੱਡੀ ਦਾ ਸੰਤੁਲਨ ਵਿਗੜ ਗਿਆ ਅਤੇ ਉਹ ਖੱਡ ਵਿੱਚ ਜਾ ਡਿੱਗੀ। ਇਸ ਤੋਂ ਬਾਅਦ ਸੜਕ ਸੁਰੱਖਿਆ ਦੇ ਅਧਿਕਾਰੀ ਮੌਕੇ 'ਤੇ ਪਹੁੰਚੇ ਅਤੇ ਉਨ੍ਹਾਂ ਵੱਲੋਂ ਜੇ. ਸੀ. ਬੀ. ਦੇ ਸਹਿਯੋਗ ਨਾਲ ਗੱਡੀ ਨੂੰ ਖੱਡ ਵਿੱਚੋਂ ਕੱਢਿਆ ਗਿਆ। ਇੱਥੇ ਵੀ ਦੱਸਣਾ ਬਣਦਾ ਹੈ ਕਿ ਜੇਕਰ ਖੱਡ ਵਿੱਚ ਦਰਖੱਤ ਨਾ ਹੁੰਦੇ ਤਾਂ ਗੱਡੀ ਦਾ ਜ਼ਿਆਦਾ ਨੁਕਸਾਨ ਹੋਣਾ ਸੀ। ਫਿਲਹਾਲ ਇਸ ਘਟਨਾ ਦੌਰਾਨ ਮਾਂ-ਪੁੱਤ ਦਾ ਬਚਾਅ ਹੋ ਗਿਆ ਹੈ।