ਪੰਜਾਬ ਦੇ ਇਸ ਇਲਾਕੇ ''ਚ ਹੋਇਆ ਧਮਾਕਾ ! ਮੌਕੇ ''ਤੇ ਪਈਆਂ ਭਾਜੜਾਂ, ਸਹਿਮੇ ਲੋਕ
Saturday, Aug 23, 2025 - 02:02 PM (IST)

ਮੋਗਾ (ਵੈੱਬ ਡੈਸਕ)- ਮੋਗਾ ਵਿਖੇ ਇਲੈਕਟ੍ਰਾਨਿਕ ਸਕੂਟਰੀ ਵਿਚ ਵੱਡਾ ਧਮਾਕਾ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਮਿਲੀ ਜਾਣਕਾਰੀ ਮੁਤਾਬਕ ਮੋਗਾ ਦੇ ਪਰਵਾਨਾ ਨਗਰ ਇਕ ਘਰ ਵਿਚ ਖੜ੍ਹੀ ਇਲੈਕਟ੍ਰਾਨਿਕ ਸਕੂਟਰੀ ਚਾਰਜਿੰਗ 'ਤੇ ਲੱਗੀ ਹੋਈ ਸੀ। ਚਾਰਜਿੰਗ ਦੌਰਾਨ ਅਚਾਨਕ ਧਮਾਕਾ ਹੋ ਗਿਆ ਅਤੇ ਅੱਗ ਲੱਗ ਗਈ। ਧਮਾਕੇ ਦੀ ਆਵਾਜ਼ ਨਾਲ ਲੋਕਾਂ 'ਚ ਸਹਿਮ ਦਾ ਮਾਹੌਲ ਬਣ ਗਿਆ।
ਇਹ ਵੀ ਪੜ੍ਹੋ: ਟੈਂਕਰ ਬਲਾਸਟ ਮਾਮਲੇ 'ਚ ਵੱਡੀ ਅਪਡੇਟ! ਲੋਕਾਂ ਨੇ ਹਾਈਵੇਅ ਕੀਤਾ ਜਾਮ, ਹਾਦਸੇ ਦੀਆਂ ਰੂਹ ਕੰਬਾਊ ਵੇਖੋ ਤਸਵੀਰਾਂ
ਅੱਗ ਦੀਆਂ ਲਪਟਾਂ ਨੇ ਨੇੜੇ ਖੜ੍ਹੀ ਇਕ ਬੁਲੇਟ ਮੋਟਰਸਾਈਕਲ ਨੂੰ ਵੀ ਆਪਣੀ ਲਪੇਟ ਵਿੱਚ ਲੈ ਲਿਆ। ਮੌਕੇ 'ਤੇ ਮੌਜੂਦ ਲੋਕਾਂ ਨੇ ਮੁਸਤੈਦੀ ਵਿਖਾਈ ਅਤੇ ਅੱਗ 'ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ, ਜਿਸ ਤੋਂ ਬਾਅਦ ਫਾਇਰ ਬ੍ਰਿਗੇਡ ਦੀ ਟੀਮ ਪਹੁੰਚੀ ਅਤੇ ਅੱਗ ਨੂੰ ਬੁਝਾਇਆ। ਫਾਇਰ ਬ੍ਰਿਗੇਡ ਦੇ ਕਰਮਚਾਰੀ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਲਗਭਗ 4 ਵਜੇ ਸੂਚਨਾ ਮਿਲੀ। ਅੱਗ ਲੱਗਣ ਦਾ ਕਾਰਨ ਇਲੈਕਟ੍ਰਾਨਿਕ ਸਕੂਟਰੀ ਵਿੱਚ ਚਾਰਜਿੰਗ ਦੌਰਾਨ ਸ਼ਾਰਟ ਸਰਕਟ ਸੀ। ਹਾਦਸੇ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਇਲੈਕਟ੍ਰਾਨਿਕ ਸਕੂਟੀ ਅਤੇ ਬੁਲੇਟ ਮੋਟਰਸਾਈਕਲ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਗਏ। ਨਾਲ ਹੀ ਘਰ ਦੀਆਂ ਖਿੜਕੀਆਂ ਦੇ ਸ਼ੀਸ਼ੇ ਵੀ ਟੁੱਟ ਗਏ।
ਇਹ ਵੀ ਪੜ੍ਹੋ: ਹੁਸ਼ਿਆਰਪੁਰ 'ਚ ਵਾਪਰੇ LPG ਟੈਂਕਰ ਬਲਾਸਟ ਮਾਮਲੇ ਨੂੰ ਲੈ ਕੇ CM ਮਾਨ ਵੱਲੋਂ ਆਰਥਿਕ ਸਹਾਇਤਾ ਦਾ ਐਲਾਨ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e