ਕਾਨਸ ਫਿਲਮ ਫੈਸਟੀਵਲ ‘ਚ “ਓਪਰੇਸ਼ਨ ਸਿੰਦੂਰ” ਦੀ ਝਲਕ, ਸਿੰਦੂਰ ਲਗਾ ਕੇ ਪੁੱਜੀ ਐਸ਼ਵਰਿਆ ਰਾਏ
Thursday, May 22, 2025 - 09:52 AM (IST)

ਐਂਟਰਟੇਨਮੈਂਟ ਡੈਸਕ- ਦੁਨੀਆ ਦੇ ਸਭ ਤੋਂ ਮਸ਼ਹੂਰ ਫਿਲਮ ਫੈਸਟੀਵਲਸ ‘ਚੋਂ ਇੱਕ ਕਾਨਸ ਫਿਲਮ ਫੈਸਟੀਵਲ 2025 ਵਿੱਚ ਬਾਲੀਵੁੱਡ ਦੀ ਪ੍ਰਸਿੱਧ ਅਦਾਕਾਰਾ ਐਸ਼ਵਰਿਆ ਰਾਏ ਬੱਚਨ ਨੇ “ਓਪਰੇਸ਼ਨ ਸਿੰਦੂਰ” ਦੀ ਝਲਕ ਪੇਸ਼ ਕਰ ਕੇ ਸਭ ਦਾ ਧਿਆਨ ਆਪਣੇ ਵੱਲ ਖਿੱਚ ਲਿਆ। ਉਨ੍ਹਾਂ ਦਾ ਇਹ ਰੂਪ ਸੋਸ਼ਲ ਮੀਡੀਆ ‘ਤੇ ਵੀ ਵਾਇਰਲ ਹੋ ਰਿਹਾ ਹੈ, ਜਿੱਥੇ ਲੋਕ ਕਹਿ ਰਹੇ ਹਨ ਕਿ ਐਸ਼ਵਰਿਆ ਰਾਏ ਬੱਚਨ ਨੇ ਬਿਨਾਂ ਕੁਝ ਕਹੇ ਪਾਕਿਸਤਾਨ ਨੂੰ ਥੱਪੜ ਜੜਿਆ ਹੈ ਅਤੇ ਅੰਤਰਰਾਸ਼ਟਰੀ ਮੰਚ 'ਤੇ ਭਾਰਤ ਦੇ 'ਆਪ੍ਰੇਸ਼ਨ ਸਿੰਦੂਰ' ਦੀ ਨੁਮਾਇੰਦਗੀ ਕੀਤੀ ਹੈ।
ਐਸ਼ਵਰਿਆ ਦੀ ਰੈੱਡ ਕਾਰਪੇਟ ‘ਤੇ ਹਾਜ਼ਰੀ ਖਾਸ ਰੂਪ ਵਿੱਚ ਚਰਚਾ ਦਾ ਵਿਸ਼ਾ ਬਣੀ ਰਹੀ। ਐਸ਼ਵਰਿਆ ਨੇ ਇਵੈਂਟ ਦੌਰਾਨ ਭਾਰਤੀ ਪਰੰਪਰਾ ਦੀ ਨਿਸ਼ਾਨੀ ਸਿੰਦੂਰ ਲਾ ਕੇ ਰੈੱਡ ਕਾਰਪੇਟ ‘ਤੇ ਐਂਟਰੀ ਕਰਕੇ ਇੱਕ ਵੱਖਰਾ ਸੰਦੇਸ਼ ਦਿੱਤਾ। ਉਨ੍ਹਾਂ ਦੀ ਪੋਸ਼ਾਕ ਤੇ ਸ਼ਿੰਗਾਰ ਵਿੱਚ ਭਾਰਤੀ ਸੰਸਕਾਰਾਂ ਦੀ ਝਲਕ ਸਾਫ਼ ਦੇਖਣਯੋਗ ਸੀ। ਇਹ ਦ੍ਰਿਸ਼ ਕਾਨਸ ਦੇ ਮੰਚ ‘ਤੇ ਭਾਰਤ ਦੀ ਸੱਭਿਆਚਾਰਕ ਮਾਣਤਾ ਨੂੰ ਦਰਸਾਉਂਦਾ ਨਜ਼ਰ ਆਇਆ। ਐਸ਼ਵਰਿਆ ਰਾਏ ਦੀ ਹਾਜ਼ਰੀ ਨਾ ਸਿਰਫ਼ ਫੈਸ਼ਨ ਦੀ ਦੁਨੀਆ ਵਿੱਚ ਚਰਚਾ ਦਾ ਕੇਂਦਰ ਬਣੀ, ਸਗੋਂ ਉਨ੍ਹਾਂ ਨੇ ਦੁਨੀਆ ਅੱਗੇ ਭਾਰਤ ਦੀ ਧਾਰਮਿਕਤਾ, ਮਰਿਆਦਾ ਅਤੇ ਮਹਿਲਾ ਸ਼ਕਤੀ ਦੀ ਸ਼ਾਨਦਾਰ ਨੁਮਾਇੰਦਗੀ ਵੀ ਕੀਤੀ।
ਇਹ ਵੀ ਪੜ੍ਹੋ: ਜੈਕਲੀਨ ਫਰਨਾਂਡੀਜ਼ ਨਾਲ ਸੈਲਫੀ ਲੈਣ ਆਏ Fan ਨੇ ਕੀਤੀ ਅਜਿਹੀ ਹਰਕਤ, ਵੀਡੀਓ ਹੋ ਗਈ ਵਾਇਰਲ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8