ਕਾਨਸ ਲੁੱਕ ਦੇ ਲਈ ਟ੍ਰੋਲ ਕਰਨ ਵਾਲਿਆਂ ਨੂੰ ਐਸ਼ਵਰਿਆ ਨੇ ਦਿੱਤਾ ਮੂੰਹਤੋੜ ਜਵਾਬ

05/19/2024 3:05:27 PM

ਮੁੰਬਈ (ਬਿਊਰੋ): ਅਦਾਕਾਰਾ ਐਸ਼ਵਰਿਆ ਰਾਏ ਬੱਚਨ ਪਿਛਲੇ ਕੁਝ ਦਿਨਾਂ ਤੋਂ ਕਾਨਸ ਫ਼ਿਲਮ ਫੈਸਟੀਵਲ ਵਿੱਚ ਹਿੱਸਾ ਲੈਣ ਅਤੇ ਇਸ ਵਿੱਚ ਆਪਣੀ ਦਿੱਖ ਨੂੰ ਲੈ ਕੇ ਸੁਰਖੀਆਂ ਵਿੱਚ ਹੈ। ਉਸ ਨੇ ਕਾਲੇ-ਚਿੱਟੇ ਅਤੇ ਗੋਲਡਨ ਗਾਊਨ ਨੂੰ ਪਹਿਨ ਕੇ 77ਵੇਂ ਕਾਨਸ ਦੇ ਰੈੱਡ ਕਾਰਪੇਟ 'ਤੇ ਸਟਾਈਲ 'ਚ ਕੈਟ ਵਾਕ ਕੀਤਾ। ਜਿੱਥੇ ਕਈ ਪ੍ਰਸ਼ੰਸਕਾਂ ਨੇ ਉਸ ਦੇ ਲੁੱਕ ਨੂੰ ਪਸੰਦ ਕੀਤਾ ਅਤੇ ਉੱਥੇ ਹੀ ਕਈ ਯੂਜ਼ਰਸ ਉਸ ਨੂੰ ਟ੍ਰੋਲ ਕਰਦੇ ਵੀ ਨਜ਼ਰ ਆਏ। ਇਸ ਸਭ ਦੇ ਵਿਚਕਾਰ ਐਸ਼ਵਰਿਆ ਨੇ ਹੁਣ ਆਪਣੇ ਕਾਨਸ ਲੁੱਕ ਦਾ ਬਚਾਅ ਕਰਦੇ ਹੋਏ ਟ੍ਰੋਲਿੰਗ 'ਤੇ ਪ੍ਰਤੀਕਿਰਿਆ ਦਿੱਤੀ ਹੈ।

PunjabKesari
ਦੱਸ ਦਈਏ ਕਿ ਇਕ ਇੰਟਰਵਿਊ 'ਚ ਕਾਨਸ ਲੁੱਕ ਬਾਰੇ ਗੱਲ ਕਰਦੇ ਹੋਏ, ਐਸ਼ਵਰਿਆ ਰਾਏ ਨੇ ਕਿਹਾ, "ਮੈਂ ਰੈੱਡ ਕਾਰਪੇਟ ਲਈ ਜੋ ਪਹਿਰਾਵਾ ਪਹਿਨਿਆ ਸੀ, ਉਹ ਮੇਰੇ ਦੋਸਤ ਸ਼ੇਨ ਅਤੇ ਫਾਲਗੁਨੀ ਪੀਕੌਕ ਦੁਆਰਾ ਡਿਜ਼ਾਈਨ ਕੀਤਾ ਗਿਆ ਸੀ। ਇਹ ਪਹਿਰਾਵਾ ਮੇਰੇ ਲਈ ਜਾਦੂਈ ਸੀ।'' ਉਹ ਕਹਿੰਦੀ ਹੈ ਕਿ ਮੇਕਅਪ ਲਈ, ਉਹ ਨਵੀਂ ਦਿੱਖ ਬਣਾਉਣਾ ਚਾਹੁੰਦੀ ਸੀ ਅਤੇ ਇਸ ਨੂੰ ਸਧਾਰਨ ਅਤੇ ਸੁੰਦਰ ਰੱਖਣਾ ਚਾਹੁੰਦੀ ਸੀ।

PunjabKesari
ਦੱਸਣਯੋਗ ਹੈ ਕਿ 77ਵੇਂ ਕਾਨਸ ਫਿਲਮ ਫੈਸਟੀਵਲ ਵਿੱਚ, ਐਸ਼ਵਰਿਆ ਨੇ ਦੂਜੇ ਦਿਨ ਸਿਲਵਰ ਅਤੇ ਨੀਲੇ ਰੰਗ ਦਾ ਇੱਕ ਚਮਕਦਾਰ ਰਫਲ ਗਾਊਨ ਪਾਇਆ ਸੀ। ਇਸ ਪਹਿਰਾਵੇ ਨੂੰ ਲੈ ਕੇ ਕੁਝ ਲੋਕਾਂ ਨੇ ਉਸ ਨੂੰ ਟ੍ਰੋਲ ਵੀ ਕੀਤਾ। ਹਾਲਾਂਕਿ, ਜ਼ਿਆਦਾਤਰ ਲੋਕਾਂ ਨੂੰ ਬੱਚਨ ਬਾਹੂ ਦਾ ਇਹ ਲੁੱਕ ਪਸੰਦ ਆਇਆ ਹੈ।

 


shivani attri

Content Editor

Related News