ਐਸ਼ਵਰਿਆ ਤੇ ਅਭਿਸ਼ੇਕ ਦਾ ਹੋਇਆ ਤਲਾਕ! ਬਿੱਗ ਬੀ ਨੇ ਖ਼ੁਦ ਦੱਸੀ ਸਾਰੀ ਗੱਲ
Thursday, Nov 21, 2024 - 08:02 PM (IST)
ਐਂਟਰਟੇਨਮੈਂਟ ਡੈਸਕ- ਅਮਿਤਾਭ ਬੱਚਨ ਉਂਝ ਤਾਂ ਨਿੱਝੀ ਜ਼ਿੰਦਗੀ ਨੂੰ ਨਿੱਜੀ ਰੱਕਣ ਅਤੇ ਮੀਡੀਆ ਤੋਂ ਦੂਰ ਰਹਿਣ ਲਈ ਜਾਣੇ ਜਾਂਦੇ ਹਨ ਪਰ ਹਲਾਤਾਂ ਨੂੰ ਦੇਖਦੇ ਹੋਏ ਉਨ੍ਹਾਂ ਨੂੰ ਕੁਝ ਅਜਿਹੀਆਂ ਗੱਲਂ ਕਰਨੀਆਂਪਈਆਂ ਜੋ ਉਹ ਨਹੀਂ ਕਰਨਾ ਚਾਹੁੰਦੇ ਸਨ। ਪਹਿਲੀ ਵਾਰ ਉਨ੍ਹਾਂ ਨੇ ਆਪਣੇ ਪੁੱਤਰ ਅਭਿਸ਼ੇਕ ਅਤੇ ਨੂੰਹ ਐਸ਼ਵਰਿਆ ਰਾਏ ਦੇ ਤਲਾਕ ਦੀਆਂ ਖ਼ਬਰਾਂ 'ਤੇ ਚੁੱਪ ਤੋੜੀ ਹੈ। ਅਭਿਸ਼ੇਕ ਨੇ ਆਪਣੇ ਨਵੇਂ ਬਲਾਗ 'ਚ, 'ਅਟਕਲਬਾਜ਼ੀ' ਅਤੇ 'ਚੁਨਿੰਦਾ ਪ੍ਰਸ਼ਨ ਚਿੰਨ੍ਹ ਜਾਣਕਾਰੀ' ਬਾਰੇ ਆਪਣੀ ਰਾਏ ਜ਼ਾਹਰ ਕਰਦੇ ਹੋਏ ਇਕ ਲੰਬਾ ਨੋਟ ਲਿਖਿਆ।
ਦਿੱਗਜ ਸਟਾਰ ਨੇ ਉਨ੍ਹਾਂ ਲੋਕਾਂ ਦੀ ਜ਼ਮੀਰ 'ਤੇ ਸਵਾਲ ਉਠਾਏ ਜੋ ਬਿਨਾਂ ਜਾਣਕਾਰੀ ਇਕੱਠੇ ਕੀਤੇ ਝੂਠ ਫੈਲਾਉਂਦੇ ਹਨ। ਅਭਿਨੇਤਾ ਨੇ ਆਪਣੇ ਬਲਾਗ 'ਤੇ ਲਿਖਿਆ, "ਵੱਖਰੇ ਹੋਣ ਅਤੇ ਜੀਵਨ ਵਿੱਚ ਇਸਦੀ ਮੌਜੂਦਗੀ ਵਿੱਚ ਵਿਸ਼ਵਾਸ ਕਰਨ ਲਈ ਬਹੁਤ ਹਿੰਮਤ, ਦ੍ਰਿੜ ਵਿਸ਼ਵਾਸ ਅਤੇ ਇਮਾਨਦਾਰੀ ਦੀ ਲੋੜ ਹੁੰਦੀ ਹੈ... ਮੈਂ ਪਰਿਵਾਰ ਬਾਰੇ ਬਹੁਤ ਘੱਟ ਹੀ ਕਹਿੰਦਾ ਹਾਂ, ਕਿਉਂਕਿ ਇਹ ਮੇਰਾ ਖੇਤਰ ਹੈ ਅਤੇ ਇਸਦੀ ਪ੍ਰਾਈਵੇਸੀ ਮੈਂ ਬਰਕਰਾਰ ਰੱਖਦਾ ਹਾਂ..." ਇਸ ਤੋਂ ਬਾਅਦ ਅਭਿਨੇਤਾ ਨੇ ਬਿਨਾਂ ਕਿਸੇ ਵੱਲ ਇਸ਼ਾਰਾ ਕੀਤੇ ਅਟਕਲਾਂ ਅਤੇ ਤਸਦੀਕ ਵਿਚਕਾਰ ਅੰਤਰ ਨੂੰ ਸੰਬੋਧਨ ਕੀਤਾ। ਉਨ੍ਹਾਂ ਲਿਖਿਆ, "ਅਟਕਲਾਂ ਸਿਰਫ ਅਟਕਲਾਂ ਹਨ... ਇਹ ਬਿਨਾਂ ਪੁਸ਼ਟੀ ਕੀਤੇ ਝੂਠੇ ਬਿਆਨ ਹਨ।"
ਬਿਗ ਬੀ ਨੇ ਲਿਖਿਆ- "ਪੁਸ਼ਟੀ ਕਰਨ ਵਾਲੇ ਆਪਣੇ ਕਾਰੋਬਾਰ ਅਤੇ ਪੇਸ਼ੇ ਦੇ ਵਿਗਿਆਪਨਾਂ ਨੂੰ ਪ੍ਰਮਾਣਿਤ ਕਰਵਾਉਣਾ ਚਾਹੁੰਦੇ ਹਨ...ਮੈਂ ਉਹਨਾਂ ਦੀ ਆਪਣੀ ਪਸੰਦ ਦੇ ਪੇਸ਼ੇ ਵਿੱਚ ਹੋਣ ਦੀ ਇੱਛਾ ਨੂੰ ਚੁਣੌਤੀ ਨਹੀਂ ਦੇਵਾਂਗਾ... ਅਤੇ ਮੈਂ ਸਮਾਜ ਦੀ ਸੇਵਾ ਕਰਨ ਦੇ ਉਹਨਾਂ ਦੇ ਯਤਨਾਂ ਦੀ ਸ਼ਲਾਘਾ ਕਰਾਂਗਾ ਪਰ ਝੂਠੀ... ਜਾਂ ਚੋਣਵੇਂ ਤੌਰ 'ਤੇ ਸਵਾਲੀਆ ਜਾਣਕਾਰੀ ਨੂੰ ਜਾਣਕਾਰੀ ਪ੍ਰਦਾਨ ਕਰਨ ਵਾਲਿਆਂ ਲਈ ਕਾਨੂੰਨੀ ਸੁਰੱਖਿਆ ਹੋ ਸਕਦੀ ਹੈ ਜੋ ਸੂਚਨਾ ਦਿੰਦੇ ਹਨ... ਪਰ ਸ਼ੱਕੀ ਵਿਸ਼ਵਾਸ ਦਾ ਬੀਜ ਇਸ ਸਭ ਤੋਂ ਵੱਧ ਵਰਤੇ ਜਾਣ ਵਾਲੇ ਚਿੰਨ੍ਹ... ਪ੍ਰਸ਼ਨ ਚਿੰਨ੍ਹ ਨਾਲ ਬੀਜਿਆ ਜਾਂਦਾ ਹੈ।"
ਅਮਿਤਾਭ ਬੱਚਨ ਨੇ ਆਪਣੇ ਬਲਾਗ ਵਿੱਚ ਪ੍ਰਸ਼ਨ ਚਿੰਨ੍ਹ (?) ਦਾ ਹਵਾਲਾ ਦਿੰਦੇ ਹੋਏ ਲਿਖਿਆ - 'ਪ੍ਰਸ਼ਨ ਚਿੰਨ੍ਹ ਨਾਲ ਤੁਸੀਂ ਜੋ ਚਾਹੋ ਲਿਖੋ, ਪ੍ਰਗਟ ਕਰੋ... ਪਰ ਜਦੋਂ ਤੁਸੀਂ ਇਸਦੇ ਬਾਅਦ ਪ੍ਰਸ਼ਨ ਚਿੰਨ੍ਹ ਲਗਾਉਂਦੇ ਹੋ ਤਾਂ ਤੁਸੀਂ ਸਿਰਫ ਇਹ ਨਹੀਂ ਕਹਿ ਰਹੇ ਹੋ ਕਿ ਲਿਖਿਆ ਹੋਇਆ ਸ਼ੱਕੀ ਹੋ ਸਕਦਾ ਹੈ... ਸਗੋਂ ਤੁਸੀਂ ਗੁਪਤ ਰੂਪ ਨਾਲ ਇਹ ਵੀ ਚਾਹੁੰਦੇ ਹੋ ਕਿ ਪਾਠਕ ਉਸ 'ਤੇ ਵਿਸ਼ਵਾਸ ਕਰਨ ਅਤੇ ਉਸ ਨੂੰ ਅੱਗੇ ਸ਼ੇਅਰ ਕਰਨ, ਜਿਸ ਨਾਲ ਉਹ ਫਿਰ ਤੋਂ ਮੂਲਵਾਨ ਸਾਬਿਤ ਹੋਵੇ ਜੋ ਤੁਸੀਂ ਲਿਖਿਆ ਹੈ।' ਉਨ੍ਹਾਂ ਲਿਖਿਆ- ਪਾਠਕ ਜਦੋਂ ਉਸ 'ਤੇ ਪ੍ਰਤੀਕਿਰਿਆ ਦਿੰਦੇ ਹਨ ਅਤੇ ਫਿਸ ਉਸ ਕੰਟੈਂਟ ਨੂੰ ਵਿਸਤਾਰ ਮਿਲਦਾ ਹੈ। ਪ੍ਰਤੀਕਿਰਿਆ ਕਿਹੋ ਜਿਹੀ ਵੀ ਹੋ ਸਕਦੀ ਹੈ। ਨਾਕਾਰਾਤਮਕ ਵੀ ਅਤੇ ਭਰੋਸੇ ਵਾਲੀ ਵੀ। ਜੋ ਵੀ ਹੋਵੇ, ਲੇਖਕ ਨੂੰ ਭਰੋਸੇਯੋਗਤਾ ਪ੍ਰਦਾਨ ਕਰਨੀ ਚਾਹੀਦੀ ਹੈ, ਇਹ ਲੇਖਕ ਦਾ ਕਾਰੋਬਾਰ ਹੈ।
ਅਮਿਤਾਭ ਨੇ ਫਿਰ ਪੁੱਛਿਆ ਕਿ ਕੀ ਲੇਖਕ ਕਦੇ ਇਸ ਬਾਰੇ ਸੋਚਦੇ ਹਨ ਕਿ ਉਨ੍ਹਾਂ ਦੀ "ਸ਼ੱਕੀ" ਲਿਖਤ ਦਾ ਵਿਸ਼ੇ 'ਤੇ ਕੀ ਪ੍ਰਭਾਵ ਪੈ ਸਕਦਾ ਹੈ। ਦਿੱਗਜ ਸਿਤਾਰੇ ਨੇ ਲਿਖਿਆ- “ਜੇਕਰ ਤੁਹਾਡੀ ਜ਼ਮੀਰ ਹੁੰਦੀ ਤਾਂ ਉਸ ਨੂੰ ਦਬਾ ਦਿੱਤਾ ਗਿਆ? ਇਸ 'ਤੇ ਮੈਂ ਪ੍ਰਸ਼ਨ ਚਿੰਨ੍ਹ ਲਗਾ ਦਿੱਤਾ...।' ਬਿੱਗ ਬੀ ਗੱਲਾਂ-ਗੱਲਾਂ 'ਚ ਬਹੁਤ ਕੁਝ ਬੋਲ ਗਏ ਜਿਸ ਨੂੰ ਸਮਝਣ ਵਾਲੇ ਸਮਝ ਹੀ ਜਾਣਗੇ।