ਸਿਰ ਮੁਨਵਾਉਣ ਤੋਂ ਬਾਅਦ ਹਿਨਾ ਖ਼ਾਨ ਨੇ ਨਵੇਂ ਲੁੱਕ ਦਾ ਵੀਡੀਓ ਕੀਤਾ ਸਾਂਝਾ, ਕਿਹਾ- ਹਾਰ ਨਹੀਂ ਮੰਨਾਂਗੀ

Tuesday, Aug 06, 2024 - 11:41 AM (IST)

ਸਿਰ ਮੁਨਵਾਉਣ ਤੋਂ ਬਾਅਦ ਹਿਨਾ ਖ਼ਾਨ ਨੇ ਨਵੇਂ ਲੁੱਕ ਦਾ ਵੀਡੀਓ ਕੀਤਾ ਸਾਂਝਾ, ਕਿਹਾ- ਹਾਰ ਨਹੀਂ ਮੰਨਾਂਗੀ

ਮੁੰਬਈ- ਅਦਾਕਾਰਾ ਹਿਨਾ ਖ਼ਾਨ ਇਨ੍ਹੀਂ ਦਿਨੀਂ ਤੀਜੀ ਸਟੇਜ ਦੇ ਬ੍ਰੈਸਟ ਕੈਂਸਰ ਨਾਲ ਜੂਝ ਰਹੀ ਹੈ। ਹਿਨਾ ਦਾ ਇਲਾਜ ਚੱਲ ਰਿਹਾ ਹੈ। ਕੀਮੋਥੈਰੇਪੀ ਕਾਰਨ ਅਦਾਕਾਰਾ ਨੇ ਕੁਝ ਦਿਨ ਪਹਿਲਾਂ ਆਪਣਾ ਸਿਰ ਮੁਨਵਾਇਆ ਸੀ। ਹੁਣ ਉਸ ਨੇ ਸੋਸ਼ਲ ਮੀਡੀਆ 'ਤੇ ਆਪਣਾ ਨਵਾਂ ਲੁੱਕ ਸਾਂਝਾ ਕੀਤਾ ਹੈ। ਆਪਣਾ ਸਿਰ ਮੁਨਾਉਣ ਤੋਂ ਬਾਅਦ, ਅਦਾਕਾਰਾ ਨੇ ਆਪਣੇ ਪ੍ਰਸ਼ੰਸਕਾਂ ਨੂੰ ਵਾਅਦਾ ਕੀਤਾ ਕਿ ਉਹ ਹਾਰ ਨਹੀਂ ਮੰਨੇਗੀ। ਆਓ ਜਾਣਦੇ ਹਾਂ ਹਿਨਾ ਦੇ ਨਵੇਂ ਲੁੱਕ ਬਾਰੇ।

 

PunjabKesari

ਹਿਨਾ ਨੇ ਆਪਣਾ ਨਵਾਂ ਲੁੱਕ ਕੀਤਾ ਸਾਂਝਾ
ਸੋਮਵਾਰ ਨੂੰ ਹਿਨਾ ਖ਼ਾਨ ਨੇ ਆਪਣੇ ਇੰਸਟਾਗ੍ਰਾਮ ਹੈਂਡਲ 'ਤੇ ਆਪਣੇ ਬ੍ਰਾਂਡ ਦੇ ਸ਼ੂਟ ਦਾ ਇਕ ਵੀਡੀਓ ਸਾਂਝਾ ਕੀਤਾ ਹੈ, ਜਿਸ 'ਚ ਉਹ ਬੌਬ ਕੱਟ ਵਾਲੀ ਵਿਗ ਪਾਈ ਨਜ਼ਰ ਆ ਰਹੀ ਹੈ। ਆਪਣਾ ਹੇਅਰ ਸਟਾਈਲ ਦਿਖਾਉਂਦੇ ਹੋਏ ਉਸ ਨੇ ਲਿਖਿਆ, 'ਨਵੇਂ ਲੁੱਕ 'ਚ ਨਵਾਂ ਕੰਮ। ਸ਼ੋਅ ਚਲਦਾ ਰਹਿਣਾ ਚਾਹੀਦਾ ਹੈ! ਵੈਸੇ, ਮੈਂ ਕਿਹੋ ਜਿਹੀ ਲੱਗ ਰਹੀ ਹਾਂ?' ਜਿਵੇਂ ਹੀ ਹਿਨਾ ਨੇ ਵੀਡੀਓ ਸ਼ੇਅਰ ਕੀਤਾ, ਪ੍ਰਸ਼ੰਸਕਾਂ ਨੇ ਉਸ ਦੀ ਤਾਰੀਫ ਕਰਨੀ ਸ਼ੁਰੂ ਕਰ ਦਿੱਤੀ।

ਇਹ ਖ਼ਬਰ ਵੀ ਪੜ੍ਹੋ -ਦਲਜੀਤ ਕੌਰ ਨੇ ਨਿਖਿਲ ਪਟੇਲ ਨੂੰ ਪੋਸਟ ਸਾਂਝੀ ਕਰਕੇ ਕਿਹਾ 'ਨਾਰਸਿਸਟ', ਬਾਅਦ 'ਚ ਕਰ ਦਿੱਤੀ ਡਿਲੀਟ
ਪ੍ਰਸ਼ੰਸਕਾਂ ਨੇ ਕੀਤੀ ਤਾਰੀਫ਼
ਜਿਵੇਂ ਹੀ ਅਦਾਕਾਰਾ ਨੇ ਸੋਸ਼ਲ ਮੀਡੀਆ 'ਤੇ ਵੀਡੀਓ ਸ਼ੇਅਰ ਕੀਤਾ, ਪ੍ਰਸ਼ੰਸਕਾਂ ਨੇ ਉਸ ਦੇ ਜਨੂੰਨ ਦੀ ਤਾਰੀਫ ਕਰਨੀ ਸ਼ੁਰੂ ਕਰ ਦਿੱਤੀ। ਇੱਕ ਯੂਜ਼ਰ ਨੇ ਲਿਖਿਆ, 'ਤੁਸੀਂ ਇੱਕ ਯੋਧਾ ਹੋ, ਹਿਨਾ।' ਇੱਕ ਹੋਰ ਯੂਜ਼ਰ ਨੇ ਲਿਖਿਆ, 'ਤੁਸੀਂ ਇਸ ਬਿਮਾਰੀ ਤੋਂ ਪੀੜਤ ਬਹੁਤ ਸਾਰੇ ਲੋਕਾਂ ਨੂੰ ਇਸ ਮੁਸ਼ਕਲ ਸਮੇਂ 'ਚ ਵੀ ਪ੍ਰੇਰਿਤ ਕਰਦੇ ਹੋ ਜੋ ਸਾਡੇ ਸਾਰਿਆਂ ਲਈ ਇੱਕ ਪ੍ਰੇਰਨਾ ਹੈ।'

ਕੀਮੋਥੈਰੇਪੀ ਕਾਰਨ ਵਾਲ ਝੜਨੇ ਹੋ ਗਏ ਸੀ ਸ਼ੁਰੂ 
ਹਾਲ ਹੀ 'ਚ ਹਿਨਾ ਨੇ ਸਾਝਾਂ ਕੀਤਾ ਸੀ ਕਿ ਕੀਮੋਥੈਰੇਪੀ ਕਾਰਨ ਵਾਲਾਂ ਦਾ ਝੜਨਾ ਉਸ ਲਈ ਦਰਦਨਾਕ ਸੀ ਅਤੇ ਇਸ ਲਈ ਉਸ ਨੇ ਖੁਦ ਆਪਣਾ ਸਿਰ ਮੁਨਵਾਉਣ ਦਾ ਫੈਸਲਾ ਕੀਤਾ। ਉਨ੍ਹਾਂ ਲਿਖਿਆ, 'ਇਸ ਸਫ਼ਰ ਦੇ ਸਭ ਤੋਂ ਔਖੇ ਪੜਾਅ ਨੂੰ ਸੁਹਜ ਦੇ ਦ੍ਰਿਸ਼ਟੀਕੋਣ ਤੋਂ ਆਮ ਬਣਾਉਣ ਦੀ ਇਹ ਇੱਕ ਹੋਰ ਕੋਸ਼ਿਸ਼ ਹੈ। ਔਰਤਾਂ ਯਾਦ ਰੱਖਣ ਕਿ ਸਾਡੀ ਤਾਕਤ, ਸਾਡਾ ਸਬਰ ਅਤੇ ਅਡੋਲਤਾ ਹੈ। ਕੁਝ ਵੀ ਅਸੰਭਵ ਨਹੀਂ ਹੈ ਜੇਕਰ ਅਸੀਂ ਇਸ 'ਤੇ ਧਿਆਨ ਦੇਈਏ।'

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Priyanka

Content Editor

Related News