ਵਿਆਹ ਦੇ 10 ਸਾਲਾਂ ਬਾਅਦ ਮਾਂ ਬਣਨ ਜਾ ਰਹੀ ਮਸ਼ਹੂਰ ਅਦਾਕਾਰਾ ! ਸੋਸ਼ਲ ਮੀਡੀਆ ''ਤੇ ਛਿੜੀ Pregnancy ਦੀ ਚਰਚਾ

Wednesday, Mar 18, 2026 - 01:51 PM (IST)

ਵਿਆਹ ਦੇ 10 ਸਾਲਾਂ ਬਾਅਦ ਮਾਂ ਬਣਨ ਜਾ ਰਹੀ ਮਸ਼ਹੂਰ ਅਦਾਕਾਰਾ ! ਸੋਸ਼ਲ ਮੀਡੀਆ ''ਤੇ ਛਿੜੀ Pregnancy ਦੀ ਚਰਚਾ

ਮੁੰਬਈ : ਟੈਲੀਵਿਜ਼ਨ ਜਗਤ ਦੀ ਮਸ਼ਹੂਰ ਅਦਾਕਾਰਾ ਅਤੇ 'ਯੇ ਹੈ ਮੁਹੱਬਤੋਂ' ਫੇਮ ਦਿਵਯੰਕਾ ਤ੍ਰਿਪਾਠੀ ਦੇ ਪ੍ਰਸ਼ੰਸਕਾਂ ਲਈ ਇੱਕ ਬਹੁਤ ਹੀ ਖੁਸ਼ੀ ਦੀ ਖ਼ਬਰ ਸਾਹਮਣੇ ਆ ਰਹੀ ਹੈ। ਖ਼ਬਰਾਂ ਮੁਤਾਬਕ ਦਿਵਯੰਕਾ ਅਤੇ ਉਸ ਦੇ ਪਤੀ ਵਿਵੇਕ ਦਹੀਆ ਜਲਦ ਹੀ ਆਪਣੇ ਪਹਿਲੇ ਬੱਚੇ ਦਾ ਸਵਾਗਤ ਕਰਨ ਜਾ ਰਹੇ ਹਨ। ਹਾਲਾਂਕਿ ਇਸ ਜੋੜੇ ਨੇ ਅਜੇ ਤੱਕ ਅਧਿਕਾਰਤ ਤੌਰ 'ਤੇ ਇਸ ਗੱਲ ਦਾ ਐਲਾਨ ਨਹੀਂ ਕੀਤਾ ਹੈ, ਪਰ ਸੋਸ਼ਲ ਮੀਡੀਆ 'ਤੇ ਇਸ ਗੱਲ ਦੀ ਚਰਚਾ ਤੇਜ਼ ਹੈ।

ਇਹ ਵੀ ਪੜ੍ਹੋ: ਗਰਭਵਤੀ ਯੂਟਿਊਬਰ ਦਾ ਬੇਰਹਿਮੀ ਨਾਲ ਕਤਲ, ਖੂਨ ਨਾਲ ਲੱਖਪੱਥ ਮਿਲੀ ਲਾਸ਼, ਪਤੀ ਨੇ ਹੀ ਕੀਤੀ ਵਾਰਦਾਤ

PunjabKesari

ਸੋਸ਼ਲ ਮੀਡੀਆ 'ਤੇ ਸਾਹਮਣੇ ਆਈਆਂ ਰਿਪੋਰਟਾਂ ਅਤੇ ਦਿਵਯੰਕਾ ਦੇ ਪਰਿਵਾਰਕ ਸੂਤਰਾਂ ਅਨੁਸਾਰ, ਗੁੜੀ ਪੜਵਾ ਦੇ ਤਿਉਹਾਰ ਤੋਂ ਬਾਅਦ ਇੱਕ ਸ਼ਾਨਦਾਰ 'ਬੇਬੀ ਸ਼ਾਵਰ' (ਗੋਦ ਭਰਾਈ) ਦੀ ਰਸਮ ਦੀ ਯੋਜਨਾ ਬਣਾ ਜਾ ਰਹੀ ਹੈ, ਜਿਸ ਵਿਚ ਸਿਰਫ ਪਰਿਵਾਰਕ ਮੈਂਬਰ ਅਤੇ ਇੰਡਸਟਰੀ ਦੇ ਕੁਝ ਨਜ਼ਦੀਕੀ ਦੋਸਤ ਹੀ ਸ਼ਾਮਲ ਹੋਣਗੇ। ਦੱਸ ਦੇਈਏ ਕਿ ਦਿਵਯੰਕਾ ਅਤੇ ਵਿਵੇਕ ਦਾ ਵਿਆਹ 2016 ਵਿੱਚ ਹੋਇਆ ਸੀ ਅਤੇ ਇਹ ਜੋੜਾ ਹਮੇਸ਼ਾ ਆਪਣੀ ਕੈਮਿਸਟਰੀ ਲਈ ਜਾਣਿਆ ਜਾਂਦਾ ਹੈ। ਹੁਣ ਪ੍ਰਸ਼ੰਸਕਾਂ ਨੂੰ ਬਸ ਉਸ ਪਲ ਦਾ ਇੰਤਜ਼ਾਰ ਹੈ ਜਦੋਂ ਇਹ ਜੋੜਾ ਖੁਦ ਇਸ ਖੁਸ਼ਖਬਰੀ ਦੀ ਪੁਸ਼ਟੀ ਕਰੇਗਾ।

PunjabKesari

ਇਹ ਵੀ ਪੜ੍ਹੋ: ਇਹ ਅਦਾਕਾਰ ਹੈ ਭਾਰਤੀ ਸਿੰਘ ਦੇ ਬਚਪਨ ਦਾ ਕ੍ਰਸ਼ ! ਕਾਮੇਡੀ ਕੁਈਨ ਨੇ ਖੁਦ ਕੀਤੀ ਖੁਲਾਸਾ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e

 


author

cherry

Content Editor

Related News