ਇਹ ਅਦਾਕਾਰ ਹੈ ਭਾਰਤੀ ਸਿੰਘ ਦੇ ਬਚਪਨ ਦਾ ਕ੍ਰਸ਼ ! ਕਾਮੇਡੀ ਕੁਈਨ ਨੇ ਖੁਦ ਕੀਤੀ ਖੁਲਾਸਾ

Wednesday, Mar 18, 2026 - 11:49 AM (IST)

ਇਹ ਅਦਾਕਾਰ ਹੈ ਭਾਰਤੀ ਸਿੰਘ ਦੇ ਬਚਪਨ ਦਾ ਕ੍ਰਸ਼ ! ਕਾਮੇਡੀ ਕੁਈਨ ਨੇ ਖੁਦ ਕੀਤੀ ਖੁਲਾਸਾ

ਮੁੰਬਈ : ਮਸ਼ਹੂਰ ਕਾਮੇਡੀਅਨ ਅਤੇ ਟੀਵੀ ਹੋਸਟ ਭਾਰਤੀ ਸਿੰਘ ਅਕਸਰ ਆਪਣੀਆਂ ਮਜ਼ਾਕੀਆ ਗੱਲਾਂ ਨਾਲ ਸਭ ਨੂੰ ਹਸਾਉਂਦੀ ਹੈ, ਪਰ ਹਾਲ ਹੀ ਵਿੱਚ ਉਸਨੇ ਆਪਣੇ ਦਿਲ ਦਾ ਇੱਕ ਅਜਿਹਾ ਰਾਜ਼ ਖੋਲ੍ਹਿਆ ਹੈ ਜਿਸ ਨੇ ਸਭ ਦਾ ਧਿਆਨ ਖਿੱਚ ਲਿਆ ਹੈ। ਭਾਰਤੀ ਨੇ ਖੁਲਾਸਾ ਕੀਤਾ ਹੈ ਕਿ ਅਦਾਕਾਰ ਰਾਜੀਵ ਖੰਡੇਲਵਾਲ ਉਸਦਾ ਬਚਪਨ ਦਾ 'ਕ੍ਰਸ਼' ਰਿਹਾ ਹੈ।

ਇਹ ਵੀ ਪੜ੍ਹੋ: ਪੰਜਾਬੀ ਮਨੋਰੰਜਨ ਜਗਤ ਤੋਂ ਮੰਦਭਾਗੀ ਖ਼ਬਰ ! ਮਸ਼ਹੂਰ ਅਦਾਕਾਰਾ ਦੇ ਪਿਤਾ ਦਾ ਹੋਇਆ ਦਿਹਾਂਤ

PunjabKesari

ਸੁਜਲ ਅਤੇ ਕਸ਼ਿਸ਼ ਦੀ ਕੈਮਿਸਟਰੀ ਦੀ ਸੀ ਦੀਵਾਨੀ

ਆਪਣੇ ਯੂਟਿਊਬ ਵਲੌਗ ਵਿੱਚ ਭਾਰਤੀ ਨੇ ਦੱਸਿਆ ਕਿ ਉਹ ਰਾਜੀਵ ਖੰਡੇਲਵਾਲ ਦੀ ਬਹੁਤ ਵੱਡੀ ਪ੍ਰਸ਼ੰਸਕ ਰਹੀ ਹੈ। ਉਸਨੇ ਕਿਹਾ, "ਇਹ ਮੇਰਾ ਬਚਪਨ ਦਾ ਕ੍ਰਸ਼ ਹੈ। ਮੈਂ ਇਸਨੂੰ ਦੇਖਦੇ ਹੋਏ ਵੱਡੀ ਹੋਈ ਹਾਂ ਅਤੇ ਇਹ ਮੇਰੇ ਸੁਪਨਿਆਂ ਵਿੱਚ ਵੀ ਆਉਂਦਾ ਸੀ। ਮੈਨੂੰ ਉਹ ਬਹੁਤ ਪਸੰਦ ਸੀ ਅਤੇ ਅੱਜ ਵੀ ਹੈ।" ਭਾਰਤੀ ਨੇ ਸੁਪਰਹਿੱਟ ਸੀਰੀਅਲ 'ਕਹੀਂ ਤੋ ਹੋਗਾ' ਦੇ ਦਿਨਾਂ ਨੂੰ ਯਾਦ ਕਰਦਿਆਂ ਦੱਸਿਆ ਕਿ ਉਹ ਸੁਜਲ (ਰਾਜੀਵ) ਅਤੇ ਕਸ਼ਿਸ਼ (ਆਮਨਾ ਸ਼ਰੀਫ) ਦੀ ਆਨ-ਸਕਰੀਨ ਕੈਮਿਸਟਰੀ ਨੂੰ ਬਹੁਤ ਪਸੰਦ ਕਰਦੀ ਸੀ।

ਇਹ ਵੀ ਪੜ੍ਹੋ: ਮਸ਼ਹੂਰ ਅਦਾਕਾਰਾ ਦੀ ਮੌਤ ਮਗਰੋਂ ਆਖ਼ਰੀ ਪੋਸਟ ਹੋਈ ਵਾਇਰਲ, ਪਤੀ ਬਾਰੇ ਲਿਖਿਆ...

PunjabKesari

ਪਤੀ ਹਰਸ਼ ਦੇ ਸਾਹਮਣੇ ਕੀਤਾ ਇਜ਼ਹਾਰ

ਭਾਰਤੀ ਆਪਣੇ ਪੋਡਕਾਸਟ ਲਈ ਰਾਜੀਵ ਖੰਡਲਵਾਲ ਦਾ ਇੰਟਰਵਿਊ ਕਰਨ ਦੀ ਤਿਆਰੀ ਕਰ ਰਹੀ ਸੀ। ਇਸ ਦੌਰਾਨ ਉਹ ਕਾਫੀ ਉਤਸ਼ਾਹਿਤ ਨਜ਼ਰ ਆਈ ਅਤੇ ਸ਼ੋਅ ਦਾ ਟਾਈਟਲ ਟ੍ਰੈਕ ਗੁਣਗੁਣਾਉਂਦੀ ਵੀ ਦਿਖੀ। ਉਸਨੇ ਆਪਣੇ ਪਤੀ ਹਰਸ਼ ਲਿੰਬਾਚੀਆ ਨੂੰ ਵੀ ਦੱਸਿਆ ਕਿ ਉਸ ਲਈ ਇਹ ਵਿਸ਼ਵਾਸ ਕਰਨਾ ਮੁਸ਼ਕਲ ਹੈ ਕਿ ਉਹ ਉਸ ਅਦਾਕਾਰ ਦਾ ਇੰਟਰਵਿਊ ਲੈਣ ਜਾ ਰਹੀ ਹੈ ਜਿਸ ਨੂੰ ਉਹ ਬਚਪਨ ਤੋਂ ਪਸੰਦ ਕਰਦੀ ਹੈ।

ਇਹ ਵੀ ਪੜ੍ਹੋ: ਇਹ ਲੋਕ ਨਹੀਂ ਦੇਖ ਸਕਣਗੇ ਰਣਵੀਰ ਦੀ 'ਧੁਰੰਦਰ-2' ! ਥਿਏਟਰ 'ਚ ਨਹੀਂ ਮਿਲੇਗੀ ਐਂਟਰੀ, ਸੈਂਸਰ ਬੋਰਡ ਨੇ...

PunjabKesari

ਰਾਜੀਵ ਖੰਡਲਵਾਲ ਦਾ ਸਫਰ

2003 ਵਿੱਚ ਏਕਤਾ ਕਪੂਰ ਦੇ ਸ਼ੋਅ 'ਕਹੀਂ ਤੋ ਹੋਗਾ' ਤੋਂ ਰਾਜੀਵ ਨੂੰ ਘਰ-ਘਰ ਵਿੱਚ ਪਛਾਣ ਮਿਲੀ। ਟੀਵੀ ਤੋਂ ਬਾਅਦ ਉਨ੍ਹਾਂ ਨੇ 'ਆਮਿਰ', 'ਸ਼ੈਤਾਨ' ਅਤੇ 'ਟੇਬਲ ਨੰਬਰ 21' ਵਰਗੀਆਂ ਫਿਲਮਾਂ ਵਿੱਚ ਆਪਣੀ ਅਦਾਕਾਰੀ ਦਾ ਲੋਹਾ ਮਨਵਾਇਆ। ਉਨ੍ਹਾਂ ਨੇ 'ਸੱਚ ਕਾ ਸਾਮਨਾ' ਵਰਗੇ ਰਿਐਲਿਟੀ ਸ਼ੋਅ ਵੀ ਹੋਸਟ ਕੀਤੇ ਅਤੇ ਕਈ ਵੈੱਬ ਸੀਰੀਜ਼ ਵਿੱਚ ਵੀ ਨਜ਼ਰ ਆਏ।

ਇਹ ਵੀ ਪੜ੍ਹੋ: ਮਸ਼ਹੂਰ ਕਾਮੇਡੀਅਨ ਹਸਪਤਾਲ 'ਚ ਦਾਖਲ, ਵੀਡੀਓ ਵਾਇਰਲ ਹੋਣ ਤੋਂ ਬਾਅਦ ਫੈਨਜ਼ ਦੀ ਵਧੀ ਚਿੰਤਾ

ਭਾਰਤੀ ਦਾ ਨਿੱਜੀ ਜੀਵਨ

ਦੱਸ ਦੇਈਏ ਕਿ ਭਾਰਤੀ ਅਤੇ ਹਰਸ਼ ਨੇ ਦਸੰਬਰ 2017 ਵਿੱਚ ਵਿਆਹ ਕੀਤਾ ਸੀ। ਉਨ੍ਹਾਂ ਦਾ ਇੱਕ ਵੱਡਾ ਬੇਟਾ ਲਕਸ਼ (ਗੋਲਾ) ਹੈ ਅਤੇ ਹਾਲ ਹੀ ਵਿੱਚ ਦਸੰਬਰ 2025 ਵਿੱਚ ਉਨ੍ਹਾਂ ਦੇ ਘਰ ਦੂਜੇ ਬੇਟੇ ਨੇ ਜਨਮ ਲਿਆ ਹੈ। ਭਾਰਤੀ ਅੱਜਕੱਲ੍ਹ ਆਪਣੇ ਪੋਡਕਾਸਟ ਰਾਹੀਂ ਕਈ ਵੱਡੀਆਂ ਹਸਤੀਆਂ ਨਾਲ ਰੂ-ਬ-ਰੂ ਹੋ ਰਹੀ ਹੈ।

ਇਹ ਵੀ ਪੜ੍ਹੋ: ਸੰਜੇ ਦੱਤ ਨੂੰ ਤੋਹਫ਼ੇ 'ਚ ਮਿਲਿਆ ਸੋਨੇ ਦਾ iPhone 17 ! ਜਾਣੇ ਕਿਸਨੇ ਦਿੱਤਾ ਇੰਨਾ ਮਹਿੰਗਾ Gift

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e

 


author

cherry

Content Editor

Related News