ਆਮਿਰ ਖ਼ਾਨ ਤੋਂ ਬਾਅਦ ਹੁਣ ਅਦਾਕਾਰਾ ਵਰੀਨਾ ਹੁਸੈਨ ਨੇ ਕਿਹਾ ਸੋਸ਼ਲ ਮੀਡੀਆ ਨੂੰ ਅਲਵਿਦਾ

Sunday, Apr 25, 2021 - 01:07 PM (IST)

ਆਮਿਰ ਖ਼ਾਨ ਤੋਂ ਬਾਅਦ ਹੁਣ ਅਦਾਕਾਰਾ ਵਰੀਨਾ ਹੁਸੈਨ ਨੇ ਕਿਹਾ ਸੋਸ਼ਲ ਮੀਡੀਆ ਨੂੰ ਅਲਵਿਦਾ

ਮੁੰਬਈ- ਬਾਲੀਵੁੱਡ ਸੁਪਰਸਟਾਰ ਆਮਿਰ ਖ਼ਾਨ ਤੋਂ ਬਾਅਦ ਅਦਾਕਾਰਾ ਵਾਰਿਨਾ ਹੁਸੈਨ ਨੇ ਵੀ ਸੋਸ਼ਲ ਮੀਡੀਆ ਨੂੰ ਅਲਵਿਦਾ ਕਹਿ ਦਿੱਤਾ ਹੈ। ਅਦਾਕਾਰਾ ਵਾਰਿਨਾ ਹੁਸੈਨ ਦੇ ਇੰਸਟਾਗ੍ਰਾਮ 'ਤੇ 1.9 ਮਿਲੀਅਨ ਤੋਂ ਵੱਧ ਫੋਲੋਅਰਜ਼ ਹਨ। ਵਾਰਿਨਾ ਨੇ ਦੱਸਿਆ ਕਿ ਉਹ ਹੁਣ ਸੋਸ਼ਲ ਮੀਡੀਆ ਦੀ ਵਰਤੋਂ ਨਹੀਂ ਕਰੇਗੀ।

PunjabKesariਨਾਲ ਹੀ ਇਹ ਵੀ ਦੱਸਿਆ ਕਿ ਉਨ੍ਹਾਂ ਦੀ ਟੀਮ ਅਕਾਊਂਟ ਨੂੰ ਓਪ੍ਰੇਟ ਕਰੇਗੀ ਅਤੇ ਫੈਨਜ਼ ਨੂੰ ਉਨ੍ਹਾਂ ਦੇ ਕੰਮ ਸੰਬੰਧੀ ਹੀ ਅਪਡੇਟ ਕੀਤਾ ਜਾਵੇਗਾ। ਵਾਰਿਨਾ ਹੁਸੈਨ ਨੇ ਇੰਸਟਾਗ੍ਰਾਮ 'ਤੇ ਇਕ ਪੋਸਟ ਸਾਂਝੀ ਕਰਕੇ ਲਿਖਿਆ ਕਿ ਸੋਸ਼ਲ ਮੀਡੀਆ ਤੋਂ ਆਪਣੇ ਆਪ ਨੂੰ ਦੂਰ ਕਰਨ ਦਾ ਐਲਾਨ ਕੀਤਾ ਹੈ।

PunjabKesari
ਵਾਰਿਨਾ ਹੁਸੈਨ ਦੁਆਰਾ ਇੰਸਟਾਗ੍ਰਾਮ 'ਤੇ ਸਾਂਝੀ ਕੀਤੀ ਇਕ ਪੋਸਟ 'ਚ ਲਿਖਿਆ, 'ਮੈਂ ਆਪਣੇ ਦੋਸਤਾਂ ਅਤੇ ਪ੍ਰਸ਼ੰਸਕਾਂ ਨੂੰ ਦੱਸਣਾ ਚਾਹੁੰਦੀ ਹਾਂ ਕਿ ਆਪ ਸਭ ਦਾ ਪਿਆਰ ਮੇਰੀ ਤਾਕਤ ਹੈ, ਇਹ ਮੇਰੀ ਆਖਰੀ ਸੋਸ਼ਲ ਮੀਡੀਆ 'ਤੇ ਪੋਸਟ ਹੈ। ਇਸ ਪੋਸਟ ਦੇ ਬਾਅਦ, ਮੇਰੀ ਟੀਮ ਮੇਰੇ ਅਕਾਊਂਟ ਦੀ ਦੇਖਭਾਲ ਕਰੇਗੀ ਅਤੇ ਮੇਰੇ ਕੰਮ ਨਾਲ ਜੁੜੀਆਂ ਅਪਡੇਟਸ ਨੂੰ ਸਾਂਝਾ ਕਰੇਗੀ।'

PunjabKesari
ਇਹ ਪਹਿਲਾਂ ਮੌਕਾ ਨਹੀਂ ਹੈ ਜਦੋਂ ਅਦਾਕਾਰਾ ਵਾਰਿਨਾ ਹੁਸੈਨ ਨੇ ਸੋਸ਼ਲ ਮੀਡੀਆ ਛੱਡਿਆ ਹੋਵੇ। ਇਸ ਤੋਂ ਪਹਿਲਾਂ ਵੀ ਉਹ ਕੁਝ ਸਮੇਂ ਲਈ ਸੋਸ਼ਲ ਮੀਡੀਆ ਤੋਂ ਦੂਰੀ ਬਣਾ ਚੁੱਕੀ ਹੈ। ਪਿਛਲੇ ਸਾਲ ਵਾਰਿਨਾ ਨੇ ਕੁਝ ਮਹੀਨਿਆਂ ਲਈ ਆਪਣੇ ਆਪ ਨੂੰ ਸੋਸ਼ਲ ਮੀਡੀਆ ਤੋਂ ਦੂਰ ਰੱਖਿਆ ਸੀ। ਵਾਰਿਨਾ ਨੇ ਇਸ ਦਾ ਨਾਮ 'ਸੋਸ਼ਲ ਮੀਡੀਆ ਡੀਟੋਕਸ' ਰੱਖਿਆ ਸੀ।


author

Aarti dhillon

Content Editor

Related News