15 ਸਾਲ ਬਾਅਦ ਸਮ੍ਰਿਤੀ ਇਰਾਨੀ ਦੀ ਟੀ.ਵੀ. ''ਚ ਵਾਪਸੀ? ਇਸ ਸ਼ੋਅ ''ਚ ਆਵੇਗੀ ਨਜ਼ਰ

Tuesday, Oct 15, 2024 - 10:26 AM (IST)

15 ਸਾਲ ਬਾਅਦ ਸਮ੍ਰਿਤੀ ਇਰਾਨੀ ਦੀ ਟੀ.ਵੀ. ''ਚ ਵਾਪਸੀ? ਇਸ ਸ਼ੋਅ ''ਚ ਆਵੇਗੀ ਨਜ਼ਰ

ਮੁੰਬਈ- ਸਮ੍ਰਿਤੀ ਇਰਾਨੀ ਅੱਜ ਰਾਜਨੀਤੀ ਦੀ ਦੁਨੀਆ 'ਚ ਕਾਫੀ ਐਕਟਿਵ ਹੈ। ਇੱਕ ਸਮਾਂ ਸੀ ਜਦੋਂ ਉਹ ਟੀ.ਵੀ. ਇੰਡਸਟਰੀ ਦਾ ਇੱਕ ਜਾਣਿਆ-ਪਛਾਣਿਆ ਚਿਹਰਾ ਸੀ। ਉਨ੍ਹਾਂ ਨੂੰ ‘ਕਿਉਂਕੀ ਸਾਸ ਭੀ ਕਭੀ ਬਹੂ ਥੀ’ ਤੋਂ ਘਰ-ਘਰ 'ਚ ਪਛਾਣ ਮਿਲੀ। ਹੁਣ ਖ਼ਬਰਾਂ ਇਹ ਸਾਹਮਣੇ ਆ ਰਹੀਆਂ ਹਨ ਕਿ ਉਹ 15 ਸਾਲ ਬਾਅਦ ਟੀਵੀ ‘ਚ ਵਾਪਸੀ ਕਰ ਸਕਦੀ ਹੈ। ਉਹ ਮਸ਼ਹੂਰ ਸ਼ੋਅ ‘ਅਨੁਪਮਾ’ 'ਚ ਜਲਦ ਹੀ ਨਜ਼ਰ ਆਉਣ ਵਾਲੀ ਹਨ।ਅਨੁਪਮਾ ਦੀ ਗੱਲ ਕਰੀਏ ਤਾਂ ਹਾਲ ਹੀ ‘ਚ ਸ਼ੋਅ ‘ਚ 15 ਸਾਲ ਦਾ ਲੀਪ ਆਇਆ ਹੈ। 

ਇਹ ਖ਼ਬਰ ਵੀ ਪੜ੍ਹੋ -ਗਾਇਕ ਗੁਲਾਬ ਸਿੱਧੂ ਨੇ ਬਜ਼ੁਰਗ ਵਿਅਕਤੀ ਨਾਲ ਹੋਈ ਘਟਨਾ 'ਤੇ ਪ੍ਰਗਟਾਇਆ ਦੁਖ

ਸ਼ੋਅ 'ਚ ਕਈ ਨਵੇਂ ਕਿਰਦਾਰਾਂ ਦੀ ਐਂਟਰੀ ਹੋਈ ਹੈ ਅਤੇ ਪੁਰਾਣੇ ਕਿਰਦਾਰਾਂ ਨੇ ਅਲਵਿਦਾ ਕਿਹਾ ਹੈ। ਰੂਪਾਲੀ ਗਾਂਗੁਲੀ, ਅਰਵਿੰਦ ਵੈਦਿਆ ਅਤੇ ਅਲਪਨਾ ਬੁੱਚ ਅਜੇ ਵੀ ਸ਼ੋਅ ਦਾ ਹਿੱਸਾ ਹਨ। ਇਕ ਰਿਪੋਰਟ ਮੁਤਾਬਕ, ਸਮ੍ਰਿਤੀ ਪੋਸਟ-ਜਨਰੇਸ਼ਨ ਲੀਪ ਦਾ ਹਿੱਸਾ ਹੋਵੇਗੀ। ਹਾਲਾਂਕਿ ਸ਼ੋਅ ‘ਚ ਸਮ੍ਰਿਤੀ ਦੀ ਐਂਟਰੀ ਨੂੰ ਲੈ ਕੇ ਅਜੇ ਤੱਕ ਕੋਈ ਅਧਿਕਾਰਤ ਪੁਸ਼ਟੀ ਨਹੀਂ ਹੋਈ ਹੈ।

ਇਹ ਖ਼ਬਰ ਵੀ ਪੜ੍ਹੋ - ਮਸ਼ਹੂਰ ਅਦਾਕਾਰਾ ਦਾ ਪ੍ਰਾਈਵੇਟ ਵੀਡੀਓ ਲੀਕ, ਪੋਸਟ ਸਾਂਝੀ ਕਰਕੇ ਦਿੱਤਾ ਮੂੰਹਤੋੜ ਜਵਾਬ

ਜ਼ਿਕਰਯੋਗ ਹੈ ਕਿ ਸਮ੍ਰਿਤੀ ਇਰਾਨੀ ਨੇ ਟੀਵੀ ਸੀਰੀਜ਼ ‘ਆਤਿਸ਼’ ਨਾਲ ਆਪਣੇ ਐਕਟਿੰਗ ਦੀ ਸ਼ੁਰੂਆਤ ਕੀਤੀ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਸ਼ੋਅ ‘ਕਿਉਂਕੀ ਸਾਸ ਭੀ ਕਭੀ ਬਹੂ ਥੀ’ 'ਚ ਤੁਲਸੀ ਵਿਰਾਨੀ ਦਾ ਕਿਰਦਾਰ ਨਿਭਾਇਆ। ਇਸ ਸ਼ੋਅ ਤੋਂ ਬਾਅਦ ਉਨ੍ਹਾਂ ਨੂੰ ਕਾਫੀ ਪ੍ਰਸਿੱਧੀ ਮਿਲੀ। ਇਸ ਤੋਂ ਬਾਅਦ ਸਮ੍ਰਿਤੀ ਇਰਾਨੀ ‘ਰਾਮਾਇਣ’ ‘ਚ ਨਜ਼ਰ ਆਈ। ਉਨ੍ਹਾਂ ਨੇ ਨਿਤੀਸ਼ ਭਾਰਦਵਾਜ ਨਾਲ ਇਸ ਸ਼ੋਅ 'ਚ ਮਾਤਾ ਸੀਤਾ ਦੀ ਭੂਮਿਕਾ ਨਿਭਾਈ ਸੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Priyanka

Content Editor

Related News