ਆਫਤਾਬ ਸ਼ਿਵਦਾਸਾਨੀ ਨਾਲ ਡੇਢ ਲੱਖ ਦੀ ਠੱਗੀ

Thursday, Oct 12, 2023 - 10:40 AM (IST)

ਆਫਤਾਬ ਸ਼ਿਵਦਾਸਾਨੀ ਨਾਲ ਡੇਢ ਲੱਖ ਦੀ ਠੱਗੀ

ਮੁੰਬਈ (ਭਾਸ਼ਾ)- ਸਾਈਬਰ ਠੱਗਾਂ ਨੇ ਬਾਲੀਵੁੱਡ ਅਭਿਨੇਤਾ ਆਫਤਾਬ ਸ਼ਿਵਦਾਸਾਨੀ ਨਾਲ ਇਕ ਨਿੱਜੀ ਬੈਂਕ ਦੇ ਖਾਤੇ ਦੇ ਵੇਰਵੇ ਅਪਡੇਟ ਕਰਨ ਦੇ ਨਾਂ ’ਤੇ ਡੇਢ ਲੱਖ ਰੁਪਏ ਦੀ ਠੱਗੀ ਮਾਰੀ ਹੈ। ਪੁਲਸ ਨੇ ਮੰਗਲਵਾਰ ਇਹ ਜਾਣਕਾਰੀ ਦਿੱਤੀ।

ਇਹ ਖ਼ਬਰ ਵੀ ਪੜ੍ਹੋ : ਸਾਬਕਾ ਪੋਰਨ ਸਟਾਰ ਮੀਆ ਖਲੀਫਾ ਨੂੰ ਫਲਸਤੀਨ ਦਾ ਸਮਰਥਨ ਕਰਨਾ ਪਿਆ ਮਹਿੰਗਾ, ਨੌਕਰੀ ਤੋਂ ਕੱਢਿਆ

ਬਾਂਦਰਾ ਥਾਣੇ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਇਹ ਘਟਨਾ ਐਤਵਾਰ ਦੀ ਹੈ । ਅਗਲੇ ਦਿਨ ਇਸ ਸਬੰਧੀ ਮਾਮਲਾ ਦਰਜ ਕੀਤਾ ਗਿਆ ਸੀ। ਅਦਾਕਾਰ ਨੂੰ ਇੱਕ ਅਣਜਾਣ ਮੋਬਾਈਲ ਨੰਬਰ ਤੋਂ ਇੱਕ ਸੁਨੇਹਾ ਮਿਲਿਆ। ਉਸ ਵਿੱਚ ਉਸ ਨੂੰ ਬੈਂਕ ਨਾਲ ਸਬੰਧਤ ਕੇ. ਵਾਈ. ਸੀ. ਦੀ ਜਾਣਕਾਰੀ ਅਪਡੇਟ ਕਰਨ ਦੀ ਹਦਾਇਤ ਦਿੱਤੀ ਗਈ ਸੀ । ਨਾਲ ਹੀ ਕਿਹਾ ਗਿਅਾ ਕਿ ਅਜਿਹਾ ਨਾ ਕਰਨ ’ਤੇ ਉਸ ਦਾ ਖਾਤਾ ਸਸਪੈਂਡ ਕਰ ਦਿੱਤਾ ਜਾਵੇਗਾ। ਸ਼ਿਵਦਾਸਾਨੀ ਨੇ ਉਸ ਸੰਦੇਸ਼ ਵਿੱਚ ਦਿੱਤੇ ਲਿੰਕ ’ਤੇ ਕਲਿੱਕ ਕੀਤਾ। ਇਸ ਤੋਂ ਬਾਅਦ ਉਸ ਨੇ ਹੋਰ ‘ਹਦਾਇਤਾਂ’ ਦੀ ਪਾਲਣਾ ਕੀਤੀ। ਇਸ ਤੋਂ ਬਾਅਦ ਉਸ ਨੂੰ ਇੱਕ ਸੁਨੇਹਾ ਮਿਲਿਆ ਕਿ ਉਸਦੇ ਖਾਤੇ ਵਿੱਚੋਂ 1,49,999 ਰੁਪਏ ਕਢਵਾ ਲਏ ਗਏ ਹਨ।

ਇਹ ਖ਼ਬਰ ਵੀ ਪੜ੍ਹੋ : ਮਲਿਆਲਮ ਅਦਾਕਾਰਾ ਦਿਵਿਆ ਪ੍ਰਭਾ ਨਾਲ ਜਹਾਜ਼ ’ਚ ਛੇੜਖਾਨੀ

ਸ਼ਿਵਦਾਸਾਨੀ ਨੇ ਸੋਮਵਾਰ ਬੈਂਕ ਮੈਨੇਜਰ ਨਾਲ ਸੰਪਰਕ ਕੀਤਾ ਅਤੇ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ। ਸ਼ਿਵਦਾਸਾਨੀ ਨੇ ‘ਮਸਤ’, ‘ਮਸਤੀ’, ‘ਹੰਗਮਾ’ ਸਮੇਤ ਕਈ ਬਾਲੀਵੁੱਡ ਫਿਲਮਾਂ ’ਚ ਕੰਮ ਕੀਤਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

sunita

Content Editor

Related News