ਭਾਰਤ ਪਰਤੀ ਮਿਸ ਯੂਨੀਵਰਸ ਦੀ ਤੀਜੀ ਰਨਰਅੱਪ ਐਡਲਿਨ, ਏਅਰਪੋਰਟ ’ਤੇ ਲਹਿਰਾਇਆ ਤਿਰੰਗਾ

Wednesday, May 19, 2021 - 11:40 AM (IST)

ਭਾਰਤ ਪਰਤੀ ਮਿਸ ਯੂਨੀਵਰਸ ਦੀ ਤੀਜੀ ਰਨਰਅੱਪ ਐਡਲਿਨ, ਏਅਰਪੋਰਟ ’ਤੇ ਲਹਿਰਾਇਆ ਤਿਰੰਗਾ

ਮੁੰਬਈ (ਬਿਊਰੋ)– 69ਵੇਂ ਮਿਸ ਯੂਨੀਵਰਸ ’ਚ ਭਾਰਤ ਦੀ ਧੂਮ ਰਹੀ। ਭਾਵੇਂ ਭਾਰਤ ਇਸ ਖਿਤਾਬ ਨੂੰ ਜਿੱਤ ਨਹੀਂ ਸਕਿਆ ਪਰ ਟਾਪ 5 ’ਚ ਆਪਣੀ ਜਗ੍ਹਾ ਜ਼ਰੂਰ ਬਣਾਈ। ਐਡਲਿਨ ਕੈਸਟੇਲਿਨੋ ਨੇ ਮੁਕਾਬਲੇ ’ਚ ਭਾਰਤ ਦੀ ਅਗਵਾਈ ਕੀਤੀ। ਉਹ ਤੀਜੀ ਰਨਰਅੱਪ ਰਹੀ। ਉਦੋਂ ਤੋਂ ਹੀ ਐਡਲਿਨ ਚਰਚਾ ’ਚ ਬਣੀ ਹੋਈ ਹੈ।

PunjabKesari

ਮਿਸ ਯੂਨੀਵਰਸ ਦਾ ਇਵੈਂਟ ਫਲੋਰੀਡਾ ’ਚ ਹੋਇਆ ਸੀ। ਹੁਣ ਐਡਲਿਨ ਫਲੋਰੀਡਾ ਤੋਂ ਵਾਪਸ ਭਾਰਤ ਆ ਗਈ ਹੈ। ਉਸ ਦੀਆਂ ਕਈ ਤਸਵੀਰਾਂ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀਆਂ ਹਨ।

PunjabKesari

ਏਅਰਪੋਰਟ ’ਤੇ ਐਡਲਿਨ ਨੇ ਕਈ ਪੋਜ਼ ਦਿੱਤੇ। ਐਡਲਿਨ ਨੇ ਇਸ ਦੌਰਾਨ ਮਾਸਕ ਵੀ ਪਹਿਨਿਆ ਸੀ, ਜਿਸ ’ਤੇ ਮਿਸ ਇੰਡੀਆ ਯੂਨੀਵਰਸ ਲਿਖਿਆ ਸੀ। ਇਸ ਤੋਂ ਇਲਾਵਾ ਉਸ ਦੀ ਲੁੱਕ ਵੀ ਕਾਫੀ ਸ਼ਾਨਦਾਰ ਸੀ।

PunjabKesari

ਐਡਲਿਨ ਨੇ ਏਅਰਪੋਰਟ ’ਤੇ ਤਿਰੰਗਾ ਵੀ ਲਹਿਰਾਇਆ। ਐਡਲਿਨ ਇਸ ਦੌਰਾਨ ਕਾਫੀ ਖੁਸ਼ ਨਜ਼ਰ ਆਈ। ਉਸ ਨੇ ਚਮਕੀਲਾ ਕੋਟ ਤੇ ਪੈਂਟ ਪਹਿਨੀ ਸੀ।

ਐਡਲਿਨ ਦਾ ਪਿਛੋੜ ਕੁਵੈਤ ਨਾਲ ਸਬੰਧਤ ਹੈ। ਇਸ ਬਾਰੇ ਉਸ ਨੇ ਕਿਹਾ ਸੀ ਕਿ ਖ਼ੁਦ ਨੂੰ ਆਤਮ ਨਿਰਭਰ ਬਣਾਉਣ ਦੇ ਮਕਸਦ ਨਾਲ ਉਸ ਨੇ ਭਾਰਤ ਆਉਣ ਦਾ ਫ਼ੈਸਲਾ ਲਿਆ ਸੀ।

PunjabKesari

ਉਸ ਦੇ ਮਾਤਾ-ਪਿਤਾ ਕਰਨਾਟਕ ਤੋਂ ਹਨ। ਇਕ ਇੰਟਰਵਿਊ ’ਚ ਐਡਲਿਨ ਨੇ ਦੱਿਸਆ ਸੀ ਕਿ ਉਸ ਨੂੰ ਸਪੀਚ ਡਿਫੈਕਟ ਸੀ, ਸਰੀਰ ’ਤੇ ਦੱਬੇ ਸਨ ਪਰ ਐਡਲਿਨ ਨੇ ਕਦੇ ਹਾਰ ਨਹੀਂ ਮੰਨੀ। ਅੱਜ ਦੁਨੀਆ ਭਰ ’ਚ ਉਸ ਦੇ ਚਰਚੇ ਹਨ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਜ਼ਰੂਰ ਸਾਂਝੀ ਕਰੋ।


author

Rahul Singh

Content Editor

Related News